ਪਟਿਆਲਾ

ਸ਼ਹੀਦ ਭਗਤ ਸਿੰਘ,ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਸ਼ਰਧਾਂਜਲੀਆਂ

ਦੇਸ਼ ਅਤੇ ਸਮਾਜ ਨੂੰ ਖੋਰਾ ਲਾਉਣ ਵਾਲੀਆਂ ਬੁਰਾਈਆਂ ਨੂੰ ਜੜੋ ਪੁੱਟਣ ਦੇ ਉਪਰਾਲੇ ਹੋਣ: ਕਾਕਾ
ਪਟਿਆਲਾ 22 ਮਾਰਚ (ਮਧੂਸਾਰ ਬਿਊਰੋ)
ਸ਼ਹਿਰ ਦੀ ਸਮਾਜਿਕ ਅਤੇ ਭਲਾਈ ਕਾਰਜਾਂ ਵਿਚ ਆਪਣਾ ਅਹਿਮ ਯੋਗਦਾਨ ਪਾਉਣ ਵਾਲੀ ਸੰਸਥਾ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ 22 ਨੰ. ਫਾਟਕ ਵਿਖੇ ਆਯੋਜਿਤ ਸ਼ਰਧਾਜਲੀ ਸਮਾਰੋਹ ਦੌਰਾਨ ਭਾਰਤ ਦੀ ਆਜ਼ਾਦੀ ਸੰਘਰਸ਼ ਵੇਲੇ ਸ਼ਹੀਦੀ ਜਾਮ ਪੀ ਜਾਣ ਵਾਲੇ ਭਾਰਤ ਮਾਤਾ ਦੇ ਮਹਾਨ ਕ੍ਰਾਂਤੀਕਾਰੀ ਯੋਧੋ ਸਪੂਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਯਾਦ ਕਰ ਸ਼ਹਿਰ ਦੀਆਂ ਵੱਖ ਵੱਖ ਸਖਸ਼ੀਅਤਾਂ ਸ਼੍ਰੀਕਾਂਤ ਸ਼ਰਮਾ, ਐਸ.ਕੇ. ਸ਼ਰਮਾ, ਤਰਸੇਮ ਲਾਲ ਪਾਠਕ, ਬਾਲੀ ਰਾਮ ਮਹਿਤਾ, ਮੇਘਰਾਜ ਸ਼ਰਮਾ, ਅਮਰਜੀਤ ਸਿੰਘ, ਗੁਰਦੀਪ ਸਿੰਘ, ਪਰਮਜੀਤ ਸਿੰਘ ਪਰਮਾ, ਪਰਮਜੀਤ ਸਿੰਘ ਜੇਪੀ, ਪਵਨ ਕੁਮਾਰ ਪੰਮੀ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਇਸ ਮੌਕੇ ਸਮਾਗਮ ਵਿਚ ਵੱਖ ਵੱਖ ਇਲਾਕਿਆਂ ਤੋਂ ਆਏ ਸ਼ਹਿਰ ਨਿਵਾਸੀਆਂ ਨੂੰ ਸੰਬੋਧਤ ਹੁੰਦੇ ਹੋਏ ਸੰਸਥਾ ਦੇ ਮੁਖ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਾਉਦ ਲਈ ਅਨੇਕਾਂ ਸੂਰਵੀਰਾਂ, ਕ੍ਰਾਂਤੀਕਾਰੀਆਂ ਨੇ ਸੰਘਰਸ਼ ਕੀਤਾ ਅਤੇ ਸ਼ਹੀਦੀਆਂ ਪਾਈਆਂ। ਦੇਸ਼ ਦੀ ਆਜ਼ਾਦੀ ਵਾਲਾ ਉਹਨਾ ਦਾ ਸੁਪਨਾ ਤਾਂ 70 ਪਹਿਲਾਂ ਪੁਰਾ ਹੋ ਗਿਆ ਸੀ ਪਰ ਉਹਨਾਂ ਦੇ ਸੁਪਨਿਆਂ ਦੇ ਦੇਸ਼ ਦੀ ਸਿਰਜਣਾ ਅੱਜ ਤੱਕ ਨਹੀਂ ਹੋਈ। ਉਹਨਾਂ ਕਿਹਾ ਕਿ ਅੱਜ ਨੌਜਵਾਨ ਆਪਣੇ ਸਮਾਜਿਕ ਫਰਜ਼ਾਂ ਨੂੰ ਭੁੱਲ ਕੇ ਫੁਕਰਪੁਣੇ ਅਤੇ ਵਿਦੇਸ਼ੀ ਰੰਗਾਂ ਵਿਚ ਰੰਗਿਆ ਜਾ ਰਿਹਾ ਹੈ।ਪੁਰੇ ਅਸ਼ਲੀਲ ਗੀਤ ਤੇ ਲੱਚਰ ਫਿਲਮਾਂ ਨੇ ਨੌਜਵਾਨ ਵਰਗ ਨੂੰ ਕੁਰਾਹੇ ਪਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ। ਬਜ਼ੁਰਗ ਮਾਤਾ ਪਿਤਾ ਜਿਨਾਂ ਨੇ ਆਪਣੀ ਔਲਾਦ ਲਈ ਖੂਨ ਪਸੀਨਾ ਵਾਹ ਕੇ ਉਹਨਾਂ ਦੀ ਹਰ ਲੋੜ ਨੂੰ ਪੂਰਾ ਕੀਤਾ ਅਤੇ ਖੁਦ ਆਸ਼ਰਮਾਂ ਦੀ ਸ਼ਰਨ ਵਿਚ ਜਾ ਰਹੇ ਹਨ। ਜਵਾਨੀ ਨਸ਼ਿਆਂ ਵਿਚ ਗਰਕ ਹੁੰਦੀ ਜਾ ਰਹੀ ਹੈ। ਬੇਰੁਜ਼ਗਾਰੀ ਦਿਨੋਂ ਦਿਨ ਵੱਧ ਰਹੀ ਹੈ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਸ਼ਹੀਦਾਂ ਦੇ ਸੁਪਨਿਆਂ ਦੇ ਦੇਸ਼ ਦੀ ਸਿਰਜਣਾ ਤਾਂ ਹੀ ਹੋ ਸਕਦੀ ਹੈ ਜੇਕਰ ਸਮਾਜ ਅਤੇ ਸਰਕਾਰਾਂ ਦੇਸ਼ ਹਿੱਤ ਵਿਚ ਆਪਣੀਆਂ ਜ਼ਿੰਮੇਵਾਰੀਆਂ ਨੂੰ ਲਗਨ ਅਤੇ ਸੇਵਾ ਭਾਵਨਾ ਨਾਲ ਸੋ ਪ੍ਰਤੀਸ਼ਤ ਇਮਾਨਦਾਰੀ ਨਾਲ ਨਿਭਾਉਣ ਅਤੇ ਦੇਸ਼ ਅਤੇ ਸਮਾਜ ਦੀ ਉਨਤੀ ਨੂੰ ਖੋਰਾ ਲਾਉਣ ਵਾਲੀ ਹਰ ਉਸ ਬੁਰਾਈ ਨੂੰ ਜੜੋ ਪੁੱਟਣ ਦੇ ਸਾਮੂਹਿਕ ਉਪਰਾਲੇ ਕਰਨ ਤਾਂ ਜੋ ਭਾਰਤ ਨੂੰ ਵਿਸ਼ਵ ਦੇ ਵਿਕਸਤ ਅਤੇ ਨਮੁਨੇ ਦੇਸ਼ਾਂ ਵਿਚ ਸੁਮਾਰ ਕੀਤਾ ਜਾ ਸਕੇ। ਇਸ ਮੌਕੇ ਸੰਸਥਾਂ ਨਿਊ ਪਟਿਆਲਾ ਵੈਲਫੇਅਰ ਕਲੱਬ ਦੇ ਮੈਂਬਰ ਸਾਹਿਬਾਨ ਅਤੇ ਸ਼ਹਿਰ ਦੀਆਂ ਵੱਖ ਵੱਖ ਬੁੱਧੀਜੀਵੀਆਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ। ਸਮਾਹੋਰ ਦੌਰਾਨ ਹਿੰਮਾਸ਼ੂ ਵਡੇਰਾ, ਪ੍ਰੇਮ ਕੁਮਾਰ, ਮੋਹਿਤ, ਬੀਬੀ ਅਵੀਨਾਸ਼ ਸ਼ਰਮਾ, ਮਦਨ ਸਿੰਘ, ਬਲਵਿੰਦਰ ਸਿੰਘ ਬਿੰਦੀ, ਮਹੇਸ਼ ਕੁਮਾਰ, ਮੋਹਿਤ ਕਾਂਸਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *