ਮਹਿੰਦਰਾ ਕਾਲਜ ਪਟਿਆਲਾ ਵਿਖੇ ਸਹੀਦੇ-ਏ-ਆਜ਼ਮ ਭਗਤ ਸਿੰਘ ਨੂੰ ਸਮਰਪਿਤ ਸਮਾਗਮ
ਪਟਿਆਲਾ 22 ਮਾਰਚ (ਮਧੂਸਾਰ ਬਿਊਰੋ)
ਸਰਕਾਰੀ ਮਹਿੰਦਰਾ ਕਾਲਜ਼ ਪਟਿਆਲਾ ਦੀ ਮਹਿੰਦਰਾ ਹਿਸਟਰੀ ਸੋ ਅਤੇ ਰਾਇਲ ਵਿਦਿਆਰਥੀ ਕਲਚਰ ਕਲੱਬ ਵਲੋਂ ਸਾਂਝੇ ਤੋਰ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਸ਼ਰਧਾ ਸੁਮਨ ਅਰਪਿਤ ਕਰਨ ਹਿੱਤ ਕਾਲਜ ਦੇ ਮਲਟੀਪਰਪਜ਼ ਹਾਲ ਵਿਚ ਇੱਕ ਵਿਸ਼ਾਲ ਸਮਾਗਮ ਦਾ ਆਯੋਜਿਨ ਕੀਤਾ ਗਿਆ ਜਿਸਦੇ ਸਰਪ੍ਰਸਤ ਅਤੇ ਮੁੱਖ ਮਹਿਮਾਨ ਵਜੋਂ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਸਿਰਕਤ ਕੀਤੀ।
ਡਾ. ਥਿੰਦ ਆਪਣੇ ਸੰਬੋਧਨ ਵਿਚ ਸ. ਭਗਤ ਵਿੰਘ ਦੇ ਜੀਵਨ ਅਤੇ ਕੁਰਬਾਨੀ ਨਾਲ ਸਬੰਧਤ ਵਿਭਿੰਨ ਪ੍ਰਸੰਗ ਅਤਿਅੰਤ ਪ੍ਰਭਾਵਸ਼ਾਲੀ, ਸੰਖੇਪ ਅਤੇ ਭਾਵਪੂਰਵਕ ਅੰਦਾਜ਼ ਵਿੱਚ ਪੇਸ਼ ਕੀਤੇ। ਇਸ ਸਮਾਗਮ ਦਾ ਆਰੰਭ ਮੰਚ ਤੇ ਸ਼ਿਸੋਬਿਤ ਸ. ਭਗਤ ਸਿੰਘ ਦੀ ਤਸਵੀਰ ਨੂੰ ਸੁਮਨ-ਅਰਪਨ ਕਰਨ ਉਪਰੰਤ ਕਾਲਜ ਦੀ ਸ਼ਾਨ ਅਤੇ ਪ੍ਰਸਿੱਧ ਲੋਕ-ਗਾਇਕ ਗੁਰਵਿੰਦਰ ਸਿੰਘ ਚਨੋਲੀ ਦੇ ਖੂਬਸੂਰਤ ਤੇ ਸਮਾਂ ਬੰਨ ਦੇਣ ਵਾਲੇ ਦੇਸ਼ ਭਗਤੀ ਗੀਤਾ ਨਾਲ ਹੋਇਆ। ਇਸ ਉਪਰੰਤ ਬੀਬੀ ਸੁਖਪਾਲ ਕੋਰ ਬਡਬਰ ਦੇ ਢਾਂਡੀ ਜੱਥੇ ਨੇ ਸ. ਭਗਤ ਸਿੰਘ ਦੀ ਕੁਰਬਾਨੀ ਨੂੰ ਬਿਆਨ ਕਰਦੇ ਵਾਰ-ਨੁੰਮਾਂ ਗੀਤਾਂ ਨਾਲ ਲਗਾਤਾਰ ਦੋ ਘੰਟੇ ਸਰੋਤਿਆਂ ਨੂੰ ਕੀਲ ਕੇ ਰੱਖਿਆ।
ਸਮਾਗਮ ਦੇ ਅੰਤ ਵਿੱਚ ਕਲੱਬ ਦੇ ਅਹੁਦੇਕਾਰਾਂ ਵਲੋਂ ਪ੍ਰਿੰਸੀਪਲ ਸਰਦਾਰ ਸੁਖਬੀਰ ਸਿੰਘ ਥਿੰਦ, ਪ੍ਰੋ. ਨਿਰਮਲ ਨੀਰ, ਪ੍ਰੋ. ਸਵਿੰਦਰ ਸਿੰਘ ਰੇਖੀ, ਪ੍ਰੋ. ਗੁਰਮੀਤ ਸਿੰਘ ਮੀਤ ,ਅਤੇ ਬੀਬੀ ਸੁਖਪਾਲ ਕੋਰ ਬਡਬਰ ਦੇ ਜੱਥੇ ਚ ਸ਼ਮਿਲ ਤੇ ਵਾਰਤਕਾਰ ਨੂੰ ਸਿਰਉੂਪਾ ਅਤੇ ਸਨਮਾਨ-ਚਿੰਨ ਦੇ ਕੇ ਸਮੁੱਚੇ ਪ੍ਰੋਗਰਾਮ ਸਫਲਤਾ ਦੇ ਸਿੱਖਰ ਤੇ ਪਹੁੰਚਾਇਆ।ਹਿਸਟਰੀ ਸੋਸਾਇਟੀ ਵਲੋ ਡਾ. ਸਵਿੰਦਰ ਸਿੰਘ ਰੇਖੀ ਦੇ ਧੰਨਵਾਦ ਦਾ ਮਤਾ ਪੇਸ਼ ਕੀਤਾ।

