ਪਟਿਆਲਾ

ਵਿਕਟੇਮਾਈਜੇਸ਼ਨ ਖਿਲਾਫ਼ ਮੁੱਖ ਮੰਤਰੀ ਪੰਜਾਬ ਨੂੰ ਐਸ ਡੀ ਐਮ ਰਾਹੀਂ ਦਿੱਤੇ ਜਾਣਗੇ ਮੈਮੋਰੰਡਮ

ਪਟਿਆਲਾ 22 ਮਾਰਚ (ਮਧੂਸਾਰ ਬਿਊਰੋ)
ਟੀ.ਐਸ.ਯੂ. ਪੰਜਾਬ ਦੇ ਮੀਤ ਪ੍ਰਧਾਨ ਬਨਾਰਸੀ ਦਾਸ ਪਸਿਆਣਾ ਨੇ ਇੱਕ ਬਿਆਨ ਰਾਹੀਂ ਦੱਸਿਆ ਕਿ ਪਿਛਲੀ ਸਰਕਾਰ ਵੱਲੋਂ ਪਟਿਆਲਾ ਸਰਕਲ ਦੇ ਆਗੂਆਂ ਨੂੰ ਵਿਕੇਟਾਈਜ਼ ਕੀਤਾ ਗਿਆ ਸੀ। ਇਸ ਵਿਕਟੇਮਾਈਜੇਸ਼ਨ ਦੇ ਖਿਲਾਫ ਜੱਥੇਬੰਦੀ ਨੇ 10 ਸਾਲ ਸੰਘਰਸ਼ ਕੀਤਾ।

ਇਸ ਵਿਕਟੇਮਾਈਜੇਸ਼ਨ ਵਿੱਚ 2 ਆਗੂਆਂ ਬਨਾਰਸੀ ਦਾਸ ਜੇ.ਈ. ਤੇ ਰਾਮ ਸਿੰਘ ਸ.ਲ.ਮ. ਬਰਖਾਤਸ ਕੀਤਾ ਹੋਇਆ ਅਤੇ 5 ਆਗੂਆਂ ਦੀਆਂ ਪੈਨਸ਼ਨ ਕਟੋਤੀਆਂ ਕੀਤੀਆਂ ਹੋਈਆਂ ਹਨ। ਟੈਕਨੀਕਲ ਸਰਵਿਸਜ਼ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਬਰਖਾਸਤ ਆਗੂ ਦੀ ਬਹਾਲੀ ਅਤੇ ਪੈਨਸ਼ਨਾਂ ਦੀ ਕਟੌਤੀ ਰੱਦ ਕਰਾਉਣ ਲਈ ਸਾਰੇ ਪੰਜਾਬ ਵਿੱਚ ਮਿਤੀ 20-3-2017 ਤੋਂ 30-3-2017 ਤੱਕ ਮੁੱਖ ਮੰਤਰੀ ਪੰਜਾਬ ਨੂੰ ਐਸ.ਡੀ.ਐਮ. ਰਾਹੀਂ ਮੈਮੋਰੰਡਮ ਦਿੱਤੇ ਜਾਣਗੇ। ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਕੇ ਬੋਰਡ ਮੈਨੇਜਮੈਂਟ ਵੱਲੋਂ ਜੱਥੇਬੰਦੀ ਨਾਲ ਕੀਤੇ ਧੱਕੇ ਬਾਰੇ ਜਾਣੂ ਕਰਵਾਇਆ ਜਾਵੇ। ਇਸ ਤੋਂ ਬਾਅਦ ਹਾਲਤਾਂ ਅਨੁਸਾਰ ਅਗਲੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ। ਜੱਥੇਬੰਦੀ ਵਲੋਂ ਮੰਗ ਕੀਤੀ ਜਾਂਦੀ ਹੈ ਕਿ ਝੂਠੇ ਪੁਲਿਸ ਕੇਸ ਸਮਝੌਤੇ ਅਨੁਸਾਰ ਵਾਪਸ ਲਏ ਜਾਣ ਅਤੇ ਬਰਖਾਸਤ ਕਰਮਚਾਰੀਆਂ ਨੂੰ ਬਹਾਲ ਕੀਤਾ ਜਾਵੇ। ਪੈਨਸ਼ਨਰਾਂ ਦੀ ਕਟੋਤੀ ਰੱਦ ਕੀਤੀ ਜਾਵੇ।

Leave a Reply

Your email address will not be published. Required fields are marked *