ਟਰੈਵਲ ਰਾਈਟਿੰਗ ਐਜ਼ ਲਿਟਰੇਚਰ ਐਂਡ ਹਿਸਟਰੀ ਵਿਸ਼ੇ’ਤੇ ਦੋ ਰੋਜ਼ਾ ਸੈਮੀਨਾਰ
ਪਟਿਆਲਾ, 23 ਮਾਰਚ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜੀ ਵਿਭਾਗ ਵਲੋਂ ”ਟਰੈਵਲ ਰਾਈਟਿੰਗ ਐਜ਼ ਲਿਟਰੇਚਰ ਐਂਡ ਹਿਸਟਰੀ” ਵਿਸ਼ੇ ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਅੱਜ ਇਥੇ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਆਰੰਭ ਹੋਇਆ। ਸੈਮੀਨਾਰ ਦੀ ਪ੍ਰਧਾਨਗੀ ਸ਼ਿਵਦੁਲਾਰ ਸਿੰਘ ਢਿਲ’ਂ, ਡਾਇਰੈਕਟਰ, ਫੂਡ ਐਂਡ ਸਿਵਲ ਸਪਲਾਈਜ਼ ਨੇ ਕੀਤੀ। ਉਘੇ ਟਰੈਵਲ ਰਾਈਟਰਜ਼ ਹਿਊਗ ਗੈਂਟਜ਼ਰ ਅਤੇ ਕ’ਲੀਨ ਗੈਂਟਜ਼ਰ ਨੇ ਕੁੰਜੀਵਤ ਭਾਸ਼ਣ ਪੇਸ਼ ਕੀਤਾ। ਪੁਨੀਤਇੰਦਰ ਕੇ. ਸਿੱਧੂ ਨੇ ਸਮਾਗਮ ਦੇ ਵਿਸ਼ੇਸ਼ ਮਹਿਮਾਨ ਵਜ’ਂ ਸ਼ਿਰਕਤ ਕੀਤੀ।
ਕੁੰਜੀਵਤ ਭਾਸ਼ਣ ਦਿੰਦਿਆਂ ਹਿਊਗ ਗੈਂਟਜ਼ਰ ਅਤੇ ਕੋਲੀਨ ਗੈਂਟਜ਼ਰ ਨੇ ਯਾਤਰਾ ਸਬੰਧੀ ਲਿਖਣ ਲਈ ਤਜਰਬੇ ਦੀ ਅਹਿਮੀਅਤ ਦੀ ਗੱਲ ਕੀਤੀ। ਉਨ੍ਹਾਂ ਇੱਕ ਯਾਤਰੂ ਦੇ ਤ”ਰ ਤੇ ਭਾਰਤ ਦੇ ਵਿਸ਼ਾਲ ਖੇਤਰ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਦੀ ਸਭਿਆਚਾਰਕ ਵਨ-ਸੁਵੰਨਤਾ ਅਤੇ ਏਕਤਾ ਯਾਤਰੂਆਂ ਲਈ ਬੜੀ ਲਾਹੇਵੰਦ ਸਿੱਧ ਹੁੰਦੀ ਹੈ। ਸ਼੍ਰੀ ਢਿਲੋਂਂ ਨੇ ਕਿਹਾ ਕਿ ਟਰੈਵਲ ਰਾਈਟਿੰਗ ਸਾਹਿਤ ਦੇ ਵਿਦਿਆਰਥੀਆਂ ਲਈ ਇੱਕ ਚੰਗੇ ਕੈਰੀਅਰ ਵਜ’ਂ ਸਹਾਈ ਹ’ ਸਕਦੀ ਹੈ।ਇਸ ਮ”ਕੇ ਤੇ ਆਏ ਮਹਿਮਾਨਾਂ ਨੂੰ ਸਨਮਾਨ ਚਿੰਨ ਦੇ ਕੇ ਨਿਵਾਜਿਆ ਗਿਆ।
ਇਸ ਤ’ਂ ਪਹਿਲਾਂ ਵਿਭਾਗ ਦੀ ਮੁਖੀ ਡਾ. ਜਸਪ੍ਰੀਤ ਮੰਡੇਰ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਟਰੈਵਲ ਰਾਈਟਿੰਗ ਨੂੰ ਖ’ਜ ਵਿਗਿਆਨੀਆਂ ਲਈ ਪੜਚ’ਲ ਕਰਨ ਲਈ ਇੱਕ ਮਹੱਤਵਪੂਰਨ ਵਿਸ਼ਾ ਦੱਸਿਆ। ਸੈਮੀਨਾਰ ਦੇ ਕ’ਆਰਡੀਨੇਟਰ ਡਾ. ਰਾਬਿੰਦਰ ਪਵਾਰ ਨੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਮ”ਕੇ ਤੇ ਡਾ. ਰਾਜੇਸ਼ ਸ਼ਰਮਾ ਨੇ ਆਏ ਮਹਿਮਾਨਾਂ ਲਈ ਧੰਨਵਾਦੀ ਸ਼ਬਦ ਸਾਂਝੇ ਕੀਤੇ।

