ਪਟਿਆਲਾ ਨੂੰ ਇਕ ਮਾਡਲ ਸ਼ਹਿਰ ਦੇ ਰੂਪ ‘ਚ ਵਿਕਸਿਤ ਕੀਤਾ ਜਾਵੇਗਾ : ਪ੍ਰਨੀਤ ਕੌਰ
ਪਟਿਆਲਾ 23 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ‘ਚ ਰਿਕਾਰਡ ਤੋੜ ਜਿੱਤ ਤੋਂ ਬਾਅਦ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ‘ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਯੂਥ ਐਂਡ ਵੈਲਫੇਅਰ ਸੈਲ ਪੰਜਾਬ ਦੇ ਵਾਈਸ ਚੇਅਰਮੈਨ ਵਿਨੋਦ ਅਰੋੜਾ ਕਾਲੂ ਅਤੇ ਕਾਂਗਰਸੀ ਆਗੂ ਨਰਿੰਦਰ ਅਹੂਜਾ ਨੰਦੂ ਵਲੋਂ ਚਾਂਦਨੀ ਚੌਕ ਦੇ ਕੋਲ ਕਾਰ ਪਾਰਕਿੰਗ ਵਿਖੇ ਅੱਜ ਸਮੂਹ ਸ਼ਾਪ ਕੀਪਰਾਂ ਨੂੰ ਡੋਰ ਟੂ ਡੋਰ ਸਪਲਾਈ ਕਰਨ ਲਈ ਲੱਡੂਆਂ ਦਾ ਭਾਰੀ ਇੰਤਜ਼ਾਮ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੀ ਵਿਧਾਇਕ ਪ੍ਰਨੀਤ ਕੌਰ ਅਤੇ ਕੇ. ਕੇ. ਸ਼ਰਮਾ ਨੇ ਲੱਡੂਆਂ ਨਾਲ ਭਰੇ ਤਕਰੀਬਨ 5 ਟੈਂਪੂਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਵਿਚ ਪਟਿਆਲਾ ਵਿਚ ਨਾਮਾਤਰ ਵਿਕਾਸ ਹੋਇਆ ਹੈ ਪਰ ਹੁਣ ਕਾਂਗਰਸ ਪਾਰਟੀ ਦੀ ਸਰਕਾਰ ਬਣਨ ‘ਤੇ ਪਟਿਆਲਾ ਨੂੰ ਇਕ ਮਾਡਲ ਸ਼ਹਿਰ ਦੇ ਰੂਪ ਵਿਚ ਵਿਕਸਿਤ ਕੀਤਾ ਜਾਵੇਗਾ ਅਤੇ ਆਮ ਸ਼ਹਿਰੀਆਂ ਨੂੰ ਉਨ੍ਹਾਂ ਦੀਆਂ ਲੋੜੀਂਦੀਆਂ ਜ਼ਰੂਰਤਾਂ ਅਤੇ ਸਹੂਲਤਾਂ ਨੂੰ ਸਮੇਂ ਸਮੇਂ ‘ਤੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਕੇ. ਕੇ. ਸ਼ਰਮਾ ਨੇ ਬੋਲਦਿਆਂ ਕਿਹਾ ਕਿ ਸਮੂਹ ਪਟਿਆਲਵੀਆਂ ਨੂੰ ਬੜਾ ਮਾਨ ਹੈ ਕਿ ਪਟਿਆਲੇ ਦੀ ਸ਼ਾਨ ਕੈ. ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ, ਜਿਸ ਨਾਲ ਪਟਿਆਲਵੀਆਂ ਦਾ ਹੌਂਸਲਾ ਹੋਰ ਵਧਿਆ ਹੈ। ਇਸ ਮੌਕੇ ਬਲਾਕ ਪ੍ਰਧਾਨ ਕੇ. ਕੇ.ਮਲਹੋਤਰਾ, ਰਾਜੇਸ਼ ਮੰਡੌਰਾ, ਬਿੱਲੂ ਬੇਦੀ, ਸੋਨੂੰ ਸੰਗਰ, ਐਸ. ਕੇ. ਸ਼ਰਮਾ, ਜਸਪਾਲ ਜਿੰਦਲ, ਗੋਪੀ ਰੰਗੀਲਾ, ਉਧਮ ਸਿੰਘ, ਸ਼ੰਮੀ ਡੈਂਟਰ, ਜਸਵਿੰਦਰ ਜੁਲਕਾ, ਮੋਹਨ ਸ਼ਰਮਾ, ਸੂਰਜ ਭਾਨ, ਜਿੱਪੀ ਟੰਡਨ, ਰਾਜੇਸ਼ ਜੱਸੀ, ਸੰਦੀਪ ਮਿੱਤਲ, ਕੁਸ਼ ਸੇਠ, ਵੈਭਵ ਪਾਠਕ, ਨਾਹਿਦ ਖਾਨ, ਨਾਵੇਦ ਖਾਨ, ਇੰਦਰਜੀਤ ਪਰਵਾਨਾ, ਕੁਲਦੀਪ ਸ਼ਰਮਾ, ਗੁਰਪ੍ਰੀਤ ਧਾਲੀਵਾਲ, ਦੀਪਕ ਸੂਦ, ਪੰਮੀ ਦੀਵਾਨ, ਬਿੱਲੂ ਸ਼ਰਮਾ, ਨੀਲਮ ਭੰਡਾਰੀ, ਕਿਸ਼ਨ ਲਾਲ, ਬੰਟੀ ਮਿੱਤਲ, ਦਲੀਪ ਛੋਕਰ, ਰਜਿੰਦਰ ਪੱਪ, ਭੁਪਿੰਦਰ ਗੁਪਤਾ, ਅਸ਼ੀਸ਼ ਨਈਅਰ, ਪ੍ਰਦੀਪ ਪਰਾਸ਼ਰ, ਵਿਜੇ ਸ਼ਰਮਾ, ਵਿਜੇ ਕਨੌਜੀਆ, ਈਸ਼ ਕੁਮਾਰ, ਲੱਕੀ ਸ਼ਰਮਾ, ਜਸਵਿੰਦਰ ਗੋਸਵਾਮੀ, ਸੁਰਿੰਦਰ ਡੱਬੀ, ਅਵਿਨਾਸ਼ ਜੈਨ, ਗਗਨ ਗਰਗ, ਜਸਪਾਲ ਅਰਸ਼ੀ, ਸਾਹਿਲ ਮਿੱਤਲ ਅਤੇ ਜਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਾਂਗਰਸੀ ਅਹੁਦੇਦਾਰ ਤੇ ਇਲਾਕਾ ਨਿਵਾਸੀ ਮੌਕੇ ‘ਤੇ ਹਾਜ਼ਰ ਸਨ।

