ਪੰਜਾਬਪਟਿਆਲਾ

ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਾਂਤੀਪੂਰਵਕ ਕੱਢੀ ਰੈਲੀ

ਸ਼ਹਾਦਤ ਤੋਂ ਅਜੋਕੀ ਪੀੜ੍ਹੀ ਵਿਚ ਵਿਲੱਖਣ ਕਿਸਮ ਦਾ ਜ਼ਜ਼ਬਾ ਪੈਦਾ ਹੁੰਦਾ : ਡਾ.ਗੁਰਨਾਮ ਸਿੰਘ
ਪਟਿਆਲਾ 23 ਮਾਰਚ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼ਹੀਦ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਇਕ ਸ਼ਾਤੀਪੂਰਵਕ ਰੈਲੀ ਐਨ.ਐਸ.ਐਸ ਵਿਭਾਗ ਵਲੋਂ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਡਾ.ਗੁਰਨਾਮ ਸਿੰਘ ਦੀ ਸਰਪ੍ਰਸਤੀ ਹੇਠ ਅਤੇ ਐਨ.ਐਸ.ਐਸ ਦੇ ਕੋਆਰਡੀਨੇਟਰ ਡਾ.ਪਰਮਵੀਰ ਸਿੰਘ ਦੀ ਸੁਚੱਜੀ ਅਗਵਾਈ ਵਿਚ ਕੱਢੀ ਗਈ।ਜ਼ਿਕਰਯੋਗ ਹੈ ਕਿ ਇਹ ਰੈਲੀ ਭਾਈ ਕਾਨ੍ਹ ਸਿੰਘ ਨਾਭਾ ਲਾਇਬਰੇਰੀ ਤੋਂ ਸ਼ੁਰੂ ਹੋ ਕੇ ਗੋਲ ਮਾਰਕਿਟ ਹੁੰਦੀ ਹੋਈ ਇੰਜੀਨੀਅਰ ਵਿਭਾਗ ਪਹੁੰਚੀ ਤੇ ਫਿਰ ਟੀ ਪੁਆਇਟ ਹੁੰਦੀ ਹੋਈ ਅੰਤ ਕਲਾ ਭਵਨ ਕੋਲ ਜਾ ਕੇ ਸਮਾਪਤ ਹੋਈ।ਇਸ ਰੈਲੀ ਵਿਚ ਇੰਨਕਲਾਬ ਜ਼ਿੰਦਾਬਾਦ,ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਆਦਿ ਨਾਅਰਿਆਂ ਦੀਆਂ ਤਖਤੀਆਂ ਵਲੰਟੀਅਰਾਂ ਨੇ ਹੱਥਾਂ ਵਿਚ ਫੜ ਕੇ ਸ਼ਾਤੀਪੂਰਵਕ ਰੈਲੀ ਕੱਢੀ।

ਇਸ ਮੌਕੇ ਡਾ.ਗੁਰਨਾਮ ਸਿੰਘ ਨੇ ਬੋਲਦਿਆ ਕਿਹਾ ਕਿ ਭਗਤ ਸਿੰਘ,ਸੁਖਦੇਵ ਤੇ ਰਾਜਗੁਰੂ ਦੀ ਸ਼ਹਾਦਤ ਸਾਡੇ ਸਮਾਜ ਲਈ ਇਕ ਪ੍ਰੇਰਣਾ ਸ੍ਰੋਤ ਹੈ ਜਿਸ ਨਾਲ ਅਜੋਕੀ ਪੀੜ੍ਹੀ ਅੰਦਰ ਇਕ ਵਿਲੱਖਣ ਪ੍ਰਕਾਰ ਦਾ ਜ਼ਜ਼ਬਾ ਪੈਦਾ ਹੁੰਦਾ ਹੈ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਸ਼ਾਨਾਮੱਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਮਾਣ ਹੈ।ਇਸ ਮੌਕੇ ਡਾ.ਪਰਮਵੀਰ ਸਿੰਘ ਨੇ ਕਿਹਾ ਕਿ ਸਾਡੇ ਸਮਾਜ ਉੱਤੇ ਪਰੋਸੇ ਜਾ ਰਹੇ ਨਕਲੀ ਹੀਰੋਆਂ ਦੀ ਥਾਂ ਅਸਲੀ ਹੀਰੋਆਂ ਨੂੰ ਸੂਖਮਤਾ ਦੇ ਨਾਲ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ਜੋ ਅਜੋਕੇ ਸਮੇਂ ਦੀ ਅਹਿਮ ਤਰਾਸਦੀ ਹੈ।
ਇਸ ਮੌਕੇ ਵਲੰਟੀਅਰਾਂ ਨੂੰ ਸੰਬੋਧਨ ਹੁੰਦਿਆ ਜਗਜੀਤ ਸਿੰਘ ਪੰਜੋਲੀ ਨੇ ਕਿਹਾ ਕਿ ਸ਼ਹੀਦ ਜਾਂ ਪੈਰੋਕਾਰ ਦੀ ਵਿਚਾਰਧਾਰਾਂ ਉਦੋਂ ਤੱਕ ਹੀ ਜੀਉਂਦੀ ਹੈ ਜਦੋਂ ਤੱਕ ਉਸ ਦੀ ਪੂਜਾ ਨਹੀ ਹੁੰਦੀ ਕਿਉਂਕਿ ਜਦੋਂ ਪੂਜਾ ਹੋਣ ਲੱਗ ਪੈਂਦੀ ਹੈ ਤਾਂ ਪੈਰੋਕਾਰ ਦੀ ਮੂਲ ਵਿਚਾਰਧਾਰਾ ਦਾ ਪਤਨ ਹੋਣ ਲੱਗ ਪੈਂਦਾ ਹੈ।ਇਸ ਮੌਕੇ ਅਜੈਪਾਲ ਨੱਤ ਨੇ ਆਪਣੇ ਸੰਬੋਧਨ ਹੁੰਦਿਆ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਸੋਚ ਆਮ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਅਤੇ ਉਸਦੀ ਸੋਚ ਜੇਕਰ ਆਪਾਂ ਅਜੋਕੇ ਸਮੇਂ ਅੰਦਰ ਵੀ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਤਾਂ ਉਹ ਅੱਜ ਦੇ ਸਮੇ ਤੇ ਵੀ ਢੁਕਵੀਂ ਉਤਰੇਗੀ।
ਇਸ ਮੌਕੇ ਡਾ.ਕੇਵਲ ਕ੍ਰਿਸ਼ਨ, ਜਸਦੀਪ ਕੌਰ,ਸਰਵਿੰਦਰ ਸਿੰਘ ਮੱਤਾ,ਭਰਪੂਰ ਸਿੰਘ ਬਰਸਟ,ਹੈਂਸੀ,ਗੁਰਿੰਦਰ ਗੁਰੀ,ਬਲਰਾਜ ਸਿੰਘ,ਬਲਰਾਜ ਸਿੰਘ ਮਨਦੀਪ ਕੌਰ ਸਿੱਧੂ,ਹਰਪ੍ਰੀਤ ਕੌਰ,ਪਰਮਿੰਦਰ ਕੌਰ,ਗੁਰਪਿੰਦਰ ਕੌਰ,ਜਗਸੀਰ ਸਿੰਘ,ਅਜੈ ਟਿਵਾਣਾ,ਚਮਕੌਰ ਬਿੱਲਾ, ਹੈਰੀ,ਬੇਅੰਤ ਨਾਭਾ,ਜਪੁਜੀ ਲੋਟੇ,ਜਗਸ਼ੀਰ ਸਿੰਘ,ਸੰਨਦੀਪ ਸਿੰਘ,ਅਮਨਦੀਪ ਕੌਰ,ਹਰਮਨਜੋਤ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *