ਪੰਜਾਬਪਟਿਆਲਾ

ਜਨਰਲ ਹਾਊਸ : ਮੇਅਰ ਬਜਾਜ ਦੀ ਪ੍ਰਧਾਨਗੀ ‘ਚ 12873 ਕਰੋੜ ਰੁਪਏ ਵਾਲਾ ਬਜਟ ਪੇਸ਼

ਪਟਿਆਲਾ (ਕੰਵਰ ਬੇਦੀ)
ਨਗਰ ਨਿਗਮ ਪਟਿਆਲਾ ਦੀ ਬਜਟ ਹਾਊਸ ਮੀਟਿੰਗ ਮੇਅਰ ਅਮਰਿੰਦਰ ਸਿੰਘ ਬਜਾਜ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਵਿੱਤੀ ਸਾਲ 2017-18 ਦਾ ਬਜਟ ਪੇਸ਼ ਕੀਤਾ ਗਿਆ। ਹਾਊਸ ‘ਚ ਨਿਗਮ ਦੀ ਕੁੱਲ ਆਮਦਨ 11093.80 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ।

ਹਾਊਸ ‘ਚ ਵਿਕਾਸ ਦੇ ਕੰਮਾ ਉੱਤੇ ਖਰਚਾ 5155.00 ਲੱਖ ਅਮਲੇ ਤੇ ਖਰਚਾ 7500.00 ਲੱਖ ਰਪਏ, ਅਤੇ ਅਚਨਚੇਤੀ ਖਰਚਾ 218.00 ਲੱਖ ਰਪਏ ਦਰਸਾ ਕੇ 12873 ਲੱਖ ਰੁਪਏ ਵਾਲਾ ਬਜਟ ਪੇਸ਼ ਕੀਤਾ ਗਿਆ।
ਇਸ ਅਗਾਮੀ ਬਜਟ ਵਿਚ ਵੱਖ -ਵੱਖ ਵਸੀਲਆਂ ਤੋਂ ਹੋਣ ਵਾਲੀ ਆਮਦਨ 12937.00 ਲੱਖ ਰੁਪਏ ਤਜਵੀਜ ਕੀਤੀ ਗਈ। ਇਸ ਦੋਰਾਨ ਪ੍ਰਾਪਰਟੀ ਟੈਕਸ ਅਤੇ ਏਰੀਅਰ ਆਫ ਹਾਊਸ ਟੈਕਸ ਤੋਂ ਹੋਣ ਵਾਲੀ ਆਮਦਨ 1070.81 ਲੱਖ ਰਪਏ ਪ੍ਰਾਪਤ ਹੋਏ, ਜੋ ਕਿ ਬਜਟ ਦਾ 70 ਫੀਸਦੀ ਬਣਦਾ ਹੈ। ਇਸ ਮੁਤਾਬਿਕ ਇਸ ਟੀਚੇ ਨੂੰ 31 ਮਾਰਚ 2017 ਤੱਕ ਪੂਰਾ ਕਰ ਲਿਆ ਜਾਏਗਾ।
ਵੈਟ, ਬਿਜਲੀ ਅਤੇ ਚੁੰਗੀ ਤੋਂ ਨਿਗਮ ਨੂੰ 2818.61 ਲੱਖ ਰਪਏ ਪ੍ਰਾਪਤ ਹੋਏ ਅਤੇ ਵੈਟ ਆਮਦਨ ਦਾ ਟੀਚਾ 3800.00 ਲੱਖ ਰਪਏ ਮਿਥਿਆ ਗਿਆ ਸੀਜੋ ਕਿ ਬਜਟ ਦਾ 74 ਫੀਸਦੀ ਬਣਦਾ ਹੈ। ਵੈਟ ਦੀ ਆਮਦਨ ਮਧ ਅਧੀਨ 2017-18 ਵਿਚ 4000.00 ਲੱਖ ਰਪÂੈ ਨੂੰ ਸਾਮਿਲ ਕੀਤਾ ਗਿਆ ਹੈ ਅਤੇ ਬਿਜਲੀ ਤੇ ਚੁੰਗੀ ਤੋਂ ਪ੍ਰਾਪਤ ਹੋਣ ਵਾਲੀ ਆਮਦਨ 450.00 ਲੱਖ ਰੁਪਏ ਅਤੇ ਬਿਜਲੀ ਤੋਂ ਚੁੰਗੀ ਦੇ ਬਕਾਏ ਲਈ 10.00 ਲੱਖ ਰਪਏ ਤਹਿਤ ਬਜਟ ਵਿਚ 550.00 ਲੱਖ ਰੁਪਏ ਸ਼ਾਮਲ ਹਨ।
ਐਡੀਸਨਲ ਐਕਸਾਇਜ ਡਿਊਟੀ ਤਹਿਤ ਸਾਲ 2016-17 ਵਿਚ 400.00 ਲੱਖ ਰਪਏ ਟੀਚੇ ਤਹਤ 31 ਦਸੰਬਰ 2016 ਤੱਕ 571.42 ਲੱਖ ਰਪਏ ਪ੍ਰਪਤ ਹੋਏ ਅਤੇ ਚਾਲੂ ਸਾਲ 2017-18 ਲਈ 500.00 ਲੱਖ ਰਪਏ ਸਾਮਿਲ ਕੀਤੇ ਗਏ।
ਸਾਲ 2016-17 ਚ ਕਿਰਾਇਆ ਤੋਂ 42.80 ਲੱਖ ਰਪਏ ਮਿਥੇ ਟੀਚੇ ਤੋਂ 19.81 ਲੱਖ ਰਪਏ ਅਮਦਨ ਪ੍ਰਾਪਤ ਹੋਈ, ਜੋ ਕਿ ਬਜਟ ਦਾ 46 ਫੀਸਦੀ ਬਣਦਾ ਹੈ ਅਤੇ ਸਾਲ 2017-18 ਰੈਂਟ ਅਤੇ ਏਰੀਅਰ ਨੂੰ ਮਿਲਾ ਕੇ 50 ਲੱਖ ਰਪਏ ਦਾ ਬਜਟ ਤਜਵੀਜ ਲਿਆਂਦੀ ਗਈ ਹੈ। ਪਾਰਕਿੰਗ ਤੋਂ ਆਮਦਨੀ ਲਈ 25 ਲੱਖ ਰਪਏ ਦਾ ਟੀਚਾ ਸੀ, ਜਿਸ ਤੋਂ 2.49 ਲੱਖ ਰਪਏ ਪ੍ਰਾਪਤ ਹੋਏ, ਜੋ ਕਿ ਬਜਟ ਦਾ 10 ਫੀਸਦੀ ਬਣਦਾ ਹੈ। ਹੁਣ 2017-18 ਲਈ 4 ਲੱਖ ਰਪਏ ਤਾ ਟੀਚਾ ਰੱਖਿਆ ਗਿਆ ਹੈ।
ਬਿਲਡਿੰਗ ਅਰਜੀ ਫੀਸ ਤਹਿਤ ਨਿਗਮ ਨੂੰ ਬੀਤੇ ਵਰ੍ਹੇ 1300.00 ਲੱਖ ਰਪਏ ਟੀਚਾ ਸੀ, ਜੋਕਿ ਜਿਸੋ ਤੋਂ 891.76 ਲੱਖ ਦੀ ਆਮਦ€ਨ ਹੋਈ ਜੋ ਕਿ ਬਜਟ ਦਾ 59 ਫੀਸਦੀ ਬਣਦਾ ਅਤੇ ਆਸ ਮੁਤਾਬਿਕ 31 ਮਾਰਚ 2017 ਤੱਕ ਪੂਰਾ ਕੀਤਾ ਜਾ ਸਕਦਾ ਹੈ ਅਤੇ ਅਗਮੀ ਵਰੇ ਲਈ 1500.00 ਲੱਖ ਰਪਏ ਦਾ ਟੀਚਾ ਰੱਖਿਆ ਗਿਆ ਹੈ।
ਸੇਲ ਆਫ ਪ੍ਰਾਪਰਟੀ ਲਈ ਬੀਤੇ ਵਰ੍ਹੇ ‘ਚ 100 ਲੱਖ ਰਪਏ ਦਾ ਬਜਟ ਮਿਥਿਆ ਗਿਆ ਸੀ, ਪ੍ਰੰਤੂ 31 ਦਸਬੰਰ 2016 ਤੱਕ ਕੋਈ ਵੀ ਜਮੀਨ ਪ੍ਰਾਪਰਟੀ ਸੇਲ ਨਾ ਹੋਣ ਕਾਰਨ ਇਹ ਆਮਦਨ ਟੀਚਾ ਪੂਰਾ ਨਹੀਂ ਹੋ ਸਕਿਆ, ਜਿਸ ਦੀ ਪ੍ਰਾਪਤੀ ਲਈ ਅਗਾਮੀ ਵਿੱਤੀ ਵਰੇ ਲਈ 2000.00 ਲੱਖ ਦਾ ਟੀਚਾ ਮਿਥਿਆ ਗਿਆ ਹੈ।
ਨਿਗਮ ਨੂੰ ਵਾਟਰ ਸਪਲਾਈ ਅਤੇ ਸੀਵਰੇਜ ਤੋਂ ਪ੍ਰਾਪਤ ਹੋਣ ਵਾਲੀ ਆਮਦਨ ਲਈ 1500.00 ਲੱਖ ਰਪਏ ਦਾ ਟੀਚਾ ਸੀ, ਅਤੇ 31 ਦਸਬੰਰ 2016 ਤੱਕ ਇਹ ਆਮਦਨ ਕੇਵਲ 1338.10 ਲੱਖ ਪ੍ਰਾਪਤ ਹੋਈ। ਜੋ ਕਿ ਬਜਟ ਮੁਤਾਬਿਕ 89 ਫੀਸਦੀ ਬਣਦਾ ਹੈ। ਇਹ ਟੀਚਾ 31 ਮਾਰਚ 2017 ਤੱਕ ਪੁਰਾ ਹੋਣ ਦੀ ਆਸ ਹੈ। ਨਿਗਮ ਨੇ ਅਗਾਮੀ ਵਰੇ ਲਈ 390.00 ਲੱਖ ਰਪਏ ਏਰੀਅਰ ਆਫ ਵਾਟਰ ਸਪਲਾਈ/ਸੀਵਰੇਜ ਲਈ ਅਤੇ ਵਾਟਰ ਸਪਲਾਈ ਤੇ ਸੀਵਰੇਜ ਲਈ 1310.00 ਲੱਖ ਰਪਏ ਹੋਣ ਵਾਲੀ ਆਮਦਨ ਦੀ ਕੁੱਲ ਰਾਸ਼ੀ 1700.00 ਲੱਖ ਰਪਏ ਦਾ ਟੀਚਾ ਹੇ।
ਨਿਗਮ ਨੂੰ ਇਸ਼ਤਿਹਾਰ ਟੈਕਸ ਤੋਂ ਆਮਦਨ 250.00 ਲੱਖ ਦਾ ਟੀਚਾ ਸੀ, ਜਿਸ ਤੋਂ 31 ਦਸੰਬਰ 2016 ਤੇਂਕ 160.85 ਲੱਖ ਪ੍ਰਾਪਤ ਹੋਏ ਅਤੇ ਜੋ ਕਿ ਬਜਟ ਦਾ 64 ਫੀਸਦੀ ਬਣਦਾ ਹੈ ਅਤੇ ਅਗਾਮੀ ਸਾਲ 2017-18 ਲਈ ਇਸ ਟੀਚੇ ਨੂੰ 350.00 ਲੱਖ ਰੁਪਏ ਤੱਕ ਰੱਖਿਆ ਗਿਆ ਹੈ।
ਨਿਗਮ ਨੂੰ ਵੱਖ-ਵੱਖ ਸਰੋਤਾਂ ਤੋਂ ਲਾਇਸੰਸ ਫੀਸ, ਸ਼ੋਅ ਟੈਕਸ, ਮਨੰਰੰਜਨ ਟੈਕਸ, ਗਊ ਸੇਸ, ਟੈਡਰ ਫੀਸ, ਸਲਾਟਰ ਹਾਊਸ, ਲਾਇਬਰੇਰੀ ਫੀਸ, ਮੁਰਦਾ ਜਾਨਵਰਾ ਅਤੇ ਪਲਾਟ ਰੈਗੂਲੇਸਨ ਫੀਸ ਤੋਂ ਹੋਣ ਵਾਲੀ ਆਮਦਨ ਦਾ ਟੀਚਾ 301.00 ਲੱਖ ਰਪਏ ਰੱਖਿਆ ਗਿਆ ਸੀ, ਜਿਸ ਤਹਿਤ 31 ਦਸੰਬਰ 2016 ਤੱਕ 311.28 ਲੱਖ ਰਪਏ ਦੀ ਆਮਦਨ ਹੋਈ ਹੈ ਅਤੇ ਬਜਟ ਤਹਿਤ 103 ਫੀਸਦੀ ਬਣਦਾ ਹੈ ਅਤੇ ਹੁਣ ਚਾਲੂ ਸਾਲ 207-18 ਲਈ ਇਸ ਟੀਚੇ ਨੂੰ 283.00 ਲੱਖ ਰਪਏ ਲਈ ਟੀਚਾ ਮਿਥਿਆ ਗਿਆ ਹੈ।
ਨਿਗਮ ਨੇ ਅਮਲਾ, ਕੰਟੀਜੈਸੀ ਅਤੇ ਵਿਕਾਸ ਦੇ ਕੰਮਾ ਉਤੇ ਕੁੱਲ ਖਰਚਾ 12873.00 ਲੱਖ ਦੀ ਤਜਵੀਜ ਸ਼ਾਮਲ ਕੀਤਾ ਅਤੇ ਅਮਲੇ ਲਈ 2016-17 ਵਿਚ 6800.00 ਲੱਖ ਰਪਏ ਰੱਖੇ ਸੀ, ਜਿਸ ਉਤੇ 31 ਦਸੰਬਰ 2016 ਤੱਕ 4617.16 ਲੱਖ ਰੁਪਏ ਖਰਚ ਹੋਏ ਅਤੇ ਅਗਾਮੀ ਵਿੱਤੀ ਵਰੇ ਲਈ ਅਮਲੇ ਦਾ ਖਰਚਾ 7500.00 ਲੱਖ ਰਪਏ ਖਰਚਣ ਦੀ ਤਜਵੀਜ ਰੱਖੀ ਹੈ। ਨਿਗਮ ਨੇ ਅਚਨਚੇਤੀ ਖਰਚੇ ਤਹਿਤ 2016-17 ‘ਚ 200.00 ਲੱਖ ਰਪਏ ਰੱਖੇ ਸੀ ਅਤੇ 31 ਦਸੰਬਰ 2016 ਤੱਕ 162.69 ਲੱਖ ਖਰਚ ਹੋਏ ਅਤੇ ਹੁਣ ਚਾਲੂ ਸਾਲ ਲਈ ਇਸ ਖਰਚੇ ਨੂੰ ਵਧਾ ਕੇ 218.00 ਲੱਖ ਰਪਏ ਕਰ ਦਿੱਤਾ ਹੈ।
ਨਿਗਮ ਨੇ ਵਿਕਾਸ ਦੇ ਕੰਮਾਂ ਲਈ ਕਮਿਟਡ ਮੱਧ ਅਧੀਨ 2016-17 ਲਈ 3461.10 ਲੱਖ ਰਪਏ ਅਤੇ ਨਾਨ ਕਮਿਟਡ ਕੰਮਾਂ ਲਈ 778.00 ਲੱਖ ਰਪਏ ਰੱਖੇ ਗਏ ਸੀ, ਜਿਸ ਤਹਿਤ ਕੁੱਲ ਕਮਿਟਡ ਅਤੇ ਨਾਨ ਕਮਿਟਡ ਮੱਦਾ ਤਿਹਤ 4239.10 ਲੱਖ ਹੀ ਖਰਚ ਹੋਏ। ਕਮਿਟਡ ਮੱਦ ਅਧੀਨ ਰੱਖੀ ਗਈ ਰਕਮ ਨੂੰ 31 ਤਸੰਬਰ 2016 ਤੱਕ 2097.50 ਲੱਖ ਰਪਏ ਅਤੇ ਨਾਨ ਕਮਟਿਡ ਮਦ ਤਹਿਤ 631.04 ਲੱਖ ਰਪਏ ਖਰਚਣ ਉਤੇ ਕੁੱਲ 2728.54 ਲੱਖ ਰੁਪਏ ਖਰਚੇ ਗਏ ਅਤੇ ਚਾਲੂ ਸਾਲ 2017-18 ਲਈ ਕਮਿਟਡ ਮਦ ਤਹਿਤ 3949.00 ਲੱਖ ਰੁਪਏ ਅਤੇ ਨਾਨ ਕਮਿਟਡ ਕਦ ਅਧੀਨ 1206.00 ਲੱਖ ਰਪਏ ਤਹਿਤ 5155.00 ਲੱਖ ਰਪਏ ਖਰਚਾ ਕਰਨ ਦੀ ਤਜਵੀਜ ਹੈ।
ਵਿਕਾਸ ਕੰਮ ਕੀਤੇ ਜਾਣ ਨੂੰ ਲੈ ਕੇ ਮਾਮਲਾ ਗਰਮਾਇਆ
ਨਿਗਮ ਦੇ ਜਨਰਲ ਹਾਊਸ ‘ਚ ਕੌਂਸਲਰਾਂ ਵੱਲੋਂ ਸਹਿਰ ਵਿਚ ਰੁਕੇ ਹੋਏ ਵਿਕਾਸ ਕਾਰਜਾਂ ਦਾ ਮਾਮਲਾ ਮੇਅਰ ਅੱਗੇ ਉਠਾਇਆ ਗਿਆ। ਸਵਾਲ ਦੇ ਜਵਾਬ ‘ਚ ਮੇਅਰ ਅਮਰਿੰਦਰ ਬਜਾਜ ਨੇ ਕਿਹਾ ਕਿ ਸਰਕਾਰ ਵੱਲੋਂ 44 ਕਰੋੜ ਰੁਪਏ ਗ੍ਰਾਂਟ ਆਈ ਸੀ, ਜਿਨਾਂ ਵਿਚੋਂ 28 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ ਅਤੇ ਬਾਕੀ ਰਹਿੰਦੀ ਗ੍ਰਾਂਟ ਨੂੰ ਮੌਜੂਦਾ ਸਰਕਾਰ ਨੇ ਰੋਕ ਦਿੱਤਾ ਹੈ।
ਬਹਿਸ ਦੌਰਾਨ ਮਲਵਿੰਦਰ ਸਿੰਘ ਝਿੱਲ ਨੇ ਕਿਹਾ ਕਿ ਵਿਕਾਸ ਕਾਰਜ ਰੁਕਣੇ ਨਹੀਂ ਚਾਹੀਦੇ ਅਤੇ ਨਜਾਇਜ਼ ਉਸਾਰੀਆਂ ਖਿਲਾਫ਼ ਸ਼ਿਕੰਜਾ ਕੱਸਿਆ ਜਾਣਾ ਚਾਹੀਦਾ ਹੈ ਤਾਂ ਜੋ ਨਿਗਮ ਦੀ ਆਮਦਨ ‘ਚ ਹੋਰ ਵੀ ਵਾਧਾ ਹੋ ਸਕੇ।
ਇਸ ਦੋਰਾਨ ਵਾਰਡ ਨਬੰਰ 14 ਕੌਸਲਰ ਹਰਪ੍ਰੀਤ ਕੌਰ ਨੇ ਮੇਅਰ ਦੇ ਧਿਆਨ ਵਿਚ ਲਿਆਂਦਾ ਕਿ ਵਾਰਡ ਵਿਚ ਕੁਝ ਵਿਅਕਤੀ ਨਜਾਇਜ ਕਬਜੇ ਕਰ ਰਹੇ ਹਨ, ਇਨ੍ਹਾਂ ਤੇ ਕਾਰਵਾਈ ਕੀਤੀ ਜਾਵੇ। ਉਧਰ ਕਾਂਗਰਰਸੀ ਕੌਂਲਸਰ ਵੇਦ ਕਪੂਰ ਨੇ ਵੀ ਤ੍ਰਿਪੜੀ ਦੀ ਗਲੀ ਨੰਬਰ 9 ਦਾ ਵਿਕਾਸ ਕਾਰਜ 3.5 ਸਾਲ ਤੋਂ ਰੁਕਿਆ ਪਿਆ ਹੈ, ਡੇਢ ਲੱਖ ਦਾ ਖਰਚਾ ਹੈ। ਉਹ ਵੀ ਅਜੇ ਤੱਕ ਪੂਰਾ ਨਹੀਂ ਹੋਇਆ।

ਟੈਕਸ ਮੁਆਫੀ ‘ਤੇ ਬਿੱਟੂ ਤੇ ਬਜਾਜ ਮੇਹਣੋ-ਮੇਹਣੀ
ਹਾਊਸ ‘ਚ ਅਨਿਲ ਬਜਾਜ ਨੇ ਟੈਕਸ ਮਾਫੀ ਨੂੰ ਲੈ ਕੇ ਮਾਮਲਾ ਉਠਾਇਆ ਤਾਂ ਵਿਰੋਧੀ ਧਿਰ ਆਗੂ ਸੰਜੀਵ ਬਿੱਟੂ ਨੇ ਕਿਹਾ ਕਿ ਹਾਊਸ ਨੇ ਮਨਜੂਰੀ ਦੇਣੀ ਹੈ ਜਾਂ ਨਹੀਂ, ਸਾਨੂੰ ਇਸ ਦੀ ਲੋੜ ਨਹੀਂ, ਜਦੋਂ ਕਾਂਗਰਸ ਦਾ ਮੇਅਰ ਆਏਗਾ ਤਾਂ ਅਸੀਂ ਆਪੇ ਹੀ ਕਰ ਲਵਾਂਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਸੱਤਾ ਸਾਂਭ ਚੁੱਕੀ ਹੈ ਅਤੇ ਰਹਿੰਦੀਆਂ ਕਮੀਆਂ ਨੂੰ ਅਸੀਂ ਆਪ ਹੀ ਦੂਰ ਕਰ ਲਵਾਂਗੇ। ਉਨ੍ਹਾਂ ਕਿਹਾ ਕਿ ਸਰਕਾਰ ਸ਼ਹਿਰ ਦੀ ਤਰੱਕੀ ਅਤੇ ਖੁਸਹਾਲੀ ਲਈ ਬਚਨਬੱਧ ਹੈ।

ਵਿਕਾਸ ਟੀਚੇ ਤਹਿਤ 100 ਫੀਸਦੀ ਕੰਮ ਪੂਰੇ ਕੀਤੇ ਜਾਣਗੇ : ਮੇਅਰ ਬਜਾਜ
ਸਾਲ 2017-18 ਬਜਟ ‘ਚ ਭਾਵੇਂ ਨਿਗਮ ਵੱਲੋਂ ਵੱਖ-ਵੱਖ ਮਦਾਂ ‘ਚ ਕਈ ਟੀਚੇ ਪੂਰੇ ਕੀਤੇ ਜਾਣੇ ਬਾਕੀ ਹਨ, ਪ੍ਰੰਤੂ ਸਵਾਲ ਦਾ ਜਵਾਬ ਦਿੰਦਿਆਂ ਮੇਅਰ ਅਮਰਿੰਦਰ ਬਜਾਜ ਨੇ ਕਿਹਾ ਕਿ ਜਲਦ ਹੀ ਅਸੀਂ ਰਹਿੰਦੇ ਟੀਚਿਆਂ ਨੂੰ 100 ਫੀਸਦੀ ਪੂਰਾ ਕਰ ਲਵਾਂਗੇ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਸ਼ਹਿਰ ਦੇ ਵਿਕਾਸ ਲਈ ਗ੍ਰਾਂਟ ਦਿੱਤੀ ਹੈ, ਜਿਸ ਨੂੰ ਪੂਰੀ ਪਾਰਦਰਸ਼ਤਾ ਨਾਲ ਖਰਚਿਆ ਗਿਆ ਹੈ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਕੰਮ ਵੀ ਕਰਕੇ ਵਿਖਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਕਾਰਜਕਾਲ ‘ਚ ਨਿਗਮ ਨੇ ਕੋਈ ਪ੍ਰਾਪਰਟੀ ਨਹੀਂ ਵੇਚੀ ਅਤੇ ਨਾ ਹੀ ਬੈਂਕ ਆਦਿ ਤੋਂ ਖਰਚਾ ਲੈ ਕੇ ਕੰਮ ਚਲਾਇਆ ਗਿਆ, ਜਦਕਿ 2007 ‘ਚ ਨਿਗਮ ‘ਤੇ ਕਾਬਜ਼ ਰਹੀ ਕਾਂਗਰਸ ਧਿਰ ਨੇ ਬੈਂਕ ਆਦਿ ਤੋਂ ਕਰਜ਼ਾ ਲੈ ਕੇ ਕਰੋੜਾਂ ਰੁਪਏ ਦਾ ਕਰਜ਼ਾ ਛੱਡਿਆ ਸੀ, ਜਿਸ ਨੂੰ ਅਕਾਲੀ ਦਲ-ਭਾਜਪਾ ਸਰਕਾਰ ਵੱਲੋਂ ਮਿਲੀ ਗ੍ਰਾਂਟ ਨਾਲ ਉਤਾਰਿਆ ਗਿਆ।

Leave a Reply

Your email address will not be published. Required fields are marked *