ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ
ਪਟਿਆਲਾ 28 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ:) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਪਟਿਆਲਾ ਦੇ ਸੈਮੀਨਾਰ ਹਾਲ ਵਿਖੇ ਮਹੀਨਾਵਾਰ ਗੋਸ਼ਟੀ ਦੌਰਾਨ ਸ਼ਹੀਦ ਭਗਤ ਸਿੰਘ ਦੀ ਯਾਦ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਰਚਾਇਆ ਗਿਆ।
ਬਲਬੀਰ ਜਲਾਲਾਬਾਦੀ ਨੇ ਸ਼ਹੀਦ ਭਗਤ ਸਿੰਘ ਦੀ ਸ਼ਖਸ਼ੀਅਤ ਅਤੇ ਉਹਦੇ ਸਾਹਿਤਕ ਚਿੰਤਨ ਬਾਰੇ ਕਥਾ ਛੇੜਦਿਆਂ ਸ਼ਾਇਰਾਂ ਨੂੰ ਕਲਾਮ ਪੜ੍ਹਨ ਦਾ ਸੱਦਾ ਦਿੱਤਾ। ਨਾਮਵਰ ਸ਼ਾਇਰ ਪ੍ਰਵਿੰਦਰ ਸ਼ੋਖ ਦੀ ਗਜ਼ਲ ”ਸੁਨਾ ਥਾ ਬੈਠ ਕਰ ਸ਼ਿੱਦਤ ਸੇ, ਸਭਨੇ ਝੂਠ ਕਾ ਕਿੱਸਾ, ਮੈਂ ਸੱਚ ਕਹਿਨੇ ਕੋ ਆਇਆ ਹੂੰ ਤੋ ਕੋਈ ਰੂਬਰੂ ਤੋ ਹੋ।” ਨੇ ਸਰੋਤਿਆਂ ਤੋਂ ਵਾਹ-ਵਾਹ ਖੱਟੀ। ਮਕਬੂਲ ਸ਼ਾਇਰ ਅੰਮ੍ਰਿਤਪਾਲ ਸਿੰਘ ਸ਼ੈਦਾ ਦੀ ਗਜ਼ਲ ”ਰਿੜਕ ਕੇ ਨਿਖੇੜੇ ਜੋ ਅੰਮ੍ਰਿਤ ਤੇ ਵਿਸ਼ ਨੂੰ, ਕਲਮ ਨੂੰ ਹੀ ਮੈਂ ਉਹ ਮਧਾਣੀ ਲਿਖਾਂਗਾ।” ਨੇ ਵੀ ਭਰਭੂਰ ਦਾਦ ਖੱਟੀ। ਜੀ.ਐਸ.ਚੰਨ ਪਟਿਆਲਵੀ ਦੀ ਕਵਿਤਾ ”ਘਰ” ਨੇ ਸਰੋਤਿਆਂ ਦਾ ਧਿਆਨ ਖਿਚਿਆ। ਵਿਸ਼ੇਸ਼ ਸ਼ਾਇਰਾਂ ਵਿੱਚੋਂ ਕੁਲਦੀਪ ਜੋਧਪੁਰੀ, ਅੰਗਰੇਜ਼ ਵਿਰਕ, ਯੂ.ਐਸ. ਆਤਿਸ਼, ਕ੍ਰਿਪਾਲ ਸਿੰਘ ਮੂਣਕ, ਸਨੇਹਇੰਦਰਮੀਲੂ, ਜਸਪਾਲ ਦੇਸੂਵੀ, ਜੇ.ਐਸ.ਮੀਤ, ਕੈਪਟਨ ਚਮਕੌਰ ਸਿੰਘ ਅਤੇ ਗੁਰਪ੍ਰੀਤ ਘਨੌਰ ਦੀਆਂ ਰਚਨਾਵਾਂ ਨੇ ਸਰੋਤਿਆਂ ਨੂੰ ਹਲੂਣ ਕੇ ਰੱਖ ਦਿੱਤਾ।

