ਆਲੀਵਾਲ ਦਾ 12ਵਾਂ ਸਾਲਾਲਾਂ ਕਬੱਡੀ ਖੇਡ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਸੰਪੰਨ
ਪਟਿਆਲਾ 29 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਸਨੌਰ ਦੇ ਖੇਡ ਮੈਦਾਨ ਪਿੰਡ ਅਲੀਵਾਲ ‘ਚ ਕਰਵਾਇਆ 12ਵੇਂ ਕਬੱਡੀ ਟੂਰਨਾਮੈਂਟ ਅਮਿੱਟ ਪੈੜਾ ਪਾਉਣ ਵਿੱਚ ਸਫਲ ਰਿਹਾ।
ਐਨ.ਆਰ.ਆਈਜ, ਪੰਚਾਇਤ, ਪੰਜ-ਆਬ-ਸੇਵਾ ਮੰਚ, ਕਲੱਬ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮੱਲ੍ਹੀ ਪਰਿਵਾਰਾਂ ਵੱਲੋਂ ਕਰਵਾਏ ਸਾਲਾਨਾ ਕਬੱਡੀ ਖੇਡ ਮੇਲੇ ਦਾ ਦਰÎਕਾਂ ਨੇ ਦੇਰ ਰਾਤ ਤੱਕ ਖੂਬ ਆਨੰਦ ਮਾਣਿਆ।
ਮੁੱਖ ਪ੍ਰਬੰਧਕ ਕੁਲਜੀਤ ਸਿੰਘ ਨੇ ਦੱਸਿਆ ਕਿ ਦੋ ਦਿਨਾਂ ਟੂਰਨਾਮੈਂਟ ‘ਚ 67 ਟੀਮਾਂ ਨੇ ਭਾਗ ਲਿਆ। ਪਹਿਲਾ ਅਤੇ ਦੂਜਾ ਇਨਾਮ ਕ੍ਰਮਵਾਰ 41 ਹਜਾਰ, 31 ਹਜਾਰ ਰੱਖਿਆ ਗਿਆ ਜਿਸ ਨੂੰ ਹਰਿਆਣਾ ਦੀਆਂ ਟੀਮਾਂ ਨੇ ਸਖਤ ਮੁਕਾਬਲਿਆਂ ‘ਚ ਜਿੱਿਤਆ, 37 ਕਿਲੋ ਵਰਗ ਦੇ ਮੈਚਾਂ ਵਿਚ ਪੰਜ ਟੀਮਾਂ ਨੇ ਭਾਗ ਲਿਆ ਮਾਤਾ ਗੁਜਰੀ ਅਕੈਡਮੀ ਦੀ ਟੀਮ ਪਹਿਲੇ ਸਥਾਨ ਤੇ ਰਹੀ, 47 ਕਿਲੋ ਵਰਗ ਦੇ ਮੁਕਾਬਲਿਆਂ ‘ਚ ਪੰਦਰਾਂ ਟੀਮਾਂ Îਸ਼ਾਮਲ ਸਨ, ਜਿਨ੍ਹਾਂ ਵਿਚ ਰਾਮ ਬਾਬਾ ਜੱਗੀ ਪੀਰ ਦੀ ਟੀਮ ਜਿੱਤਣ ਵਿਚ ਸਫਲ ਰਹੀ, 57 ਕਿਲੋ ਵਰਗ ਦੇ ਮੈਚਾਂ ਵਿਚ ਦਸ ਟੀਮਾਂ ਖੇਡੀਆਂ । ਕਬੱਡੀ ਟੂਰਨਾਮੈਂਟ ਦੌਰਾਨ ਸਹੋਲੀ ਰਾਮਪੁਰ ਦੀ ਟੀਮ ਅਵੱਲ ਰਹੀ, 65 ਕਿਲੋ ਵਰਗ ਦੀਆਂ ਬਾਰਾਂ ਟੀਮਾਂ ਵਿਚੋਂ ਬਾਬਾ ਧਣੀ ਦਾਸ ਨਾਗਰਾ ਦੀ ਟੀਮ ਨੇ ਜਿੱਤਿਆ। ਇਸੇ ਤਰ੍ਹਾਂ ਇਕ ਪਿੰਡ ਓਪਨ ਦੇ ਮੈਚ 27 ਟੀਮ ਨੇ ਭਾਗ ਲਿਆ। ਫਾਈਨਲ ਦਾ ਸਖਤ ਮੁਕਾਬਲਾ ਹਰਿਆਣਾ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ਵਿਚ ਦਿਓਰਾ ਦੀ ਟੀਮ ਨੇ ਸਾਂਚ ਤੋਂ ਜਿੱਤਿਆ ਕ੍ਰਮਵਾਰ ਟੀਮਾਂ ਨੂੰ 41 ਹਜਾਰ, 31 ਹਜਾਰ ਨਗਦ ਇਨਾਮ ਦਿੱਤੇ ਗਏ। ਇਸ ਖੇਡ ਮੇਲੇ ਦੀ ਉਦਘਾਟਨ ਰਸਮ Îਨਵਪ੍ਰੀਤ ਕੌਰ ਚੰਦੂਮਾਜਰਾ ਨੇ ਕੀਤੀ । ਇਸ ਮੌਕੇ ਐਮ.ਐਲ.ਏ. ਹਰਿੰਦਰਪਾਲ ਸਿੰਘ ਚੰਦੂਮਾਜਰਾ ਮੁੱਖ ਮਹਿਮਾਨ ਤੌਰ ਤੇ ਪੁੱਜੇ। ਖੇਡ ਮੇਲੇ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਖੇਡ ਮੇਲੇ ਸਾਡੀ ਸੱਭਿਆਚਾਰਕ ਅਤੇ ਜੀਵਨ ਦਾ ਮੁੱਖ ਅੰਗ ਹਨ। ਉਹਨਾਂ ਕਿਹਾ ਕਿ ਖੇਡਾਂ ਜਿੱਥੇ ਖਿਡਾਰੀਆਂ ਨੂੰ ਉਤਸਾਹਿਤ ਕਰਦੀਆਂ ਹਨ। ਇਸ ਤੋਂ ਇਲਾਵਾ ਮੇਲੇ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਸਹਾਈ ਹੁੰਦੇ ਹਨ।
ਪ੍ਰੋ. ਚੰਦੂਮਾਜਰਾ ਨੇ ਇਸ ਖੇਡ ਮੈਦਾਨ ਲਈ ਸਟੇਜ, ਪਾਣੀ ਅਤੇ ਲੋੜੀਂਦੀਆਂ ਸਹੂਲਤਾਂ ਉਪਲਬੱਧ ਕਰਵਾਉਣ ਦਾ ਐਲਾਨ ਕੀਤਾ। ਖੇਡ ਮੇਲੇ ਨੂੰ ਡਾ. ਪਰਮਜੀਤ ਸਿੰਘ ਸਰੋਆ ਨੇ ਸ਼੍ਰੋਮਣੀ ਕਮੇਟੀ ਵੱਲੋਂ ਸ਼ੁਭ ਇੱਛਾਵਾਂ ਅਤੇ ਧਾਰਮਿਕ ਲਿਟਰੇਚਰ ਅਤੇ ਕਲੰਡਰ ਭੇਜ ਕੇ ਹਾਜਰੀ ਲਗਵਾਈ।
ਸਾਲਾਨਾ ਸਮਾਗਮ ਮੋਕੇ ਸ਼੍ਰੋਮਣੀ ਕਮੇਟੀ ਮੈਂਬਰ ਜੱਥੇਦਾਰ ਜਰਨੈਲ ਸਿੰਘ ਕਰਤਾਰਪੁਰ, ਜਗਜੀਤ ਸਿੰਘ ਕੋਹਲੀ, ਚੇਅਰਮੈਨ ਹਰਵਿੰਦਰ ਸਿੰਘ ਹਰਪਾਲਪੁਰ, ਇੰਟਰਨੈÎਨਲ ਖਿਡਾਰੀ ਰਾਮ ਸਿੰਘ , ਚੌਂਕੀ ਇੰਚਾਰਜ ਬਲਜੀਤ ਸਿੰਘ ਤੋਂ ਇਲਾਵਾ ਖੇਡ ਮੇਲੇ ਦੇ ਪ੍ਰਬੰਧਕ ਅਤੇ ਪਤਵੰਤੇ ਹਾਜਰ ਸਨ।

