ਪੰਜਾਬਪਟਿਆਲਾ

ਮਹਿੰਦਰਾ ਕਾਲਜ ‘ਚ 143ਵੇਂ ਸਥਾਪਨਾ ਦਿਵਸ ਮੌਕੇ ਸਾਬਕਾ ਵਿਦਿਆਰਥੀਆਂ ਨੇ ਬਿਤਾਏ ਪਲਾਂ ਨਾਲ ਪਾਈ ਸਾਂਝ

ਪ੍ਰਿੰਸੀਪਲ ਡਾ. ਥਿੰਦ ਵੱੱਖ-ਵੱਖ ਖੇਤਰਾਂ ‘ਚ ਪ੍ਰਾਪਤੀਆਂ ਸਦਕਾ ਵਿਸ਼ੇਸ਼ ਸਨਮਾਨ
ਪਟਿਆਲਾ 30 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਰਕਾਰੀ ਮਹਿੰਦਰਾ ਕਾਲਜ ਦੇ ਵਿਦਿਆਰਥੀਆਂ, ਸਟਾਫ਼ ਅਤੇ ਪ੍ਰਿੰਸੀਪਲ ਵੱਲੋਂ ਸਾਬਕਾ ਵਿਦਿਆਰਥੀ ਸਭਾ ਦੇ ਸਹਿਯੋਗ ਨਾਲ ਕਾਲਜ ਦਾ 143 ਵਾਂ ਸਥਾਪਨਾ ਦਿਵਸ ਸ਼ਾਨੋ ਸ਼ੌਕਤ ਨਾਲ ਮਨਾਇਆ।

ਸਮਾਗਮ ਦੀ ਪ੍ਰਧਾਨਗੀ ਕਾਲਜ ਦੇ ੰਿਪ੍ਰੰਸੀਪਲ ਡਾ. ਸੁਖਬੀਰ ਸਿੰਘ ਥਿੰਦ ਨੇ ਕੀਤੀ। ਆਪਣੇ ਪ੍ਰਧਾਨਗੀ ਭਾਸ਼ਣ ਵਿਚ ਡਾ. ਥਿੰਦ ਨੇ ਕਾਲਜ ਦੇ ਬਾਨੀ ਮਹਾਰਾਜਾ ਮਹਿੰਦਰ ਸਿੰਘ ਦੀ ਅਗਾਂਹਵਧੂ ਅਤੇ ਉਸਾਰੂ ਸੋਚ ਨੂੰ ਸਿਜਦਾ ਕੀਤੀ ਅਤੇ ਕਿਹਾ ਕਿ ਅਜ਼ਾਦੀ ਤੋਂ ਪਹਿਲਾਂ ਜਦੋਂ ਭਾਰਤ ਵਿਚ ਉੱਚ ਸਿੱਖਿਆ ਦੇ ਮੌਕੇ ਘੱਟ ਸਨ, ਅਜਿਹੇ ਸਮੇਂ ਮਹਾਰਾਜਾ ਪਟਿਆਲਾ ਵੱਲੋਂ ਇਸ ਸਥਾਨ ਤੇ ਸਿੱਖਿਆਂ ਦੇ ਮੰਦਰ ਨੂੰ ਬਣਾਉਣਾ ਇੱਕ ਮਹਾਨ ਕਾਰਜ ਹੈ। ਸਥਾਪਨਾ ਦਿਵਸ ਨੂੰ ਮਨਾ ਕੇ ਅਸੀਂ ਉਸ ਮਹਾਨ ਸ਼ਖਸੀਅਤ ਦੀ ਉਪਾਸਨਾ ਕਰਦੇ ਹਾਂ ਅਤੇ ਪਿਛਲੇ 143 ਸਾਲ ਦੀਆਂ ਪ੍ਰਾਪਤੀਆਂ ਨੂੰ ਯਾਦ ਕਰਦੇ ਹਾਂ।
ਕਾਲਜ ਦੀ ਵਾਈਸ ਪ੍ਰਿੰਸੀਪਲ ਸ੍ਰੀਮਤੀ ਤ੍ਰਿਪਤੀ ਸ਼ਰਮਾ ਨੇ ਸਮਾਗਮ ਵਿਚ ਸ਼ਾਮਲ ਮਹਿਮਾਨਾਂ, ਸਾਬਕਾ ਵਿਦਿਆਰਥੀਆਂ ਅਤੇ ਸਾਬਕਾ ਵਿਦਿਆਰਥੀ ਸਭਾ ਦੇ ਮੈਂਬਰਾਂ ਨੂੰ ਜੀ ਆਇਆ ਕਿਹਾ। ਸਮਾਗਮ ਦੇ ਦੂਜੇ ਪੜਾਅ ਵਿਚ ਕਾਲਜ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।
ਕਾਲਜ ਦੇ ਸਾਬਕਾ ਵਿਦਿਆਰਥੀ ਅਤੇ ਨਾਮਵਾਰ ਸਖਸੀਅਤ ਸ੍ਰੀ ਗਿੱਲ ਸੁਰਜੀਤ ਨੇ ਆਪਣੀ ਨਜਮ ‘ਦਿਲ ਭਰ ਆਉਂਦਾ ਚੇਤੇ ਕਰਕੇ ਪੰਜ ਦਰਿਆਵਾਂ ਦਾ’ ਪੇਸ਼ ਕੀਤੀ। ਕਾਲਜ ਦੇ ਫੋਟੋਗ੍ਰਾਫੀ ਕਲੱਬ ਦੇ ਵਿਦਿਆਰਥੀਆਂ ਨੇ ਕਾਲਜ ਦੀ ਭਵਨ ਨਿਰਮਾਣ ਕਲਾ ਦੇ ਵੱਖ-ਵੱਖ ਨਮੂਨਿਆਂ ਨੂੰ ਆਪਣੇ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਰਾਹੀਂ ਪੇਸ਼ ਕੀਤਾ। ਵਿਦਿਆਰਥੀ ਇਸ਼ਦੀਪ ਸਿੰਘ ਰੰਧਾਵਾ ਦੀ ਪੁਰਸ਼ਕਾਰ ਜੇਤੂ ਦਸਤਾਵੇਜ਼ੀ ਫਿਲਮ ‘ਅਹਿਸਾਸ’ ਵੀ ਸਮਾਗਮ ਵਿਚ ਦਿਖਾਈ ਗਈ। ਨਵਜੌਤ ਸਿੰਘ ਅਤੇ ਮੋਹਿਤ ਕੁਮਾਰ ਨੇ ਪ੍ਰੋ. ਨਿਰਮਲ ਸਿੰਘ ਨੀਰ ਦੀ ਅਗਵਾਈ ਵਿੱਚ ਸਮਾਗਮ ਵਿੱਚ ਗੀਤ ਪੇਸ਼ ਕੀਤੇ । ਸਾਬਕਾ ਵਿਦਿਆਰਥੀ ਸਭਾ ਵੱਲੋਂ ਪ੍ਰੋ. ਐਸ.ਸੀ ਸ਼ਰਮਾ ਅਤੇ ਬ੍ਰਿਗੇਡੀਅਰ ਸ੍ਰੀ ਡੀ.ਐਸ.ਗਰੇਵਾਲ,ਏਅਰ ਮਾਰਸ਼ਲ ਕੇ.ਐਸ.ਗਿੱਲ ,ਪ੍ਰੋ.ਰਾਜਪਾਲ ਸਿੰਘ,ਅਤੇ ਓ.ਪੀ ਗੁਪਤਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਾਬਕਾ ਵਿਦਿਆਰਥੀਆਂ ਵੱਲੋਂ ਇਸ ਸਮੇਂ ਆਪਣੇ ਸਮੇਂ ਦੀਆਂ ਕਾਲਜ ਵਿਚਲੀਆਂ ਯਾਦਾਂ ਨੂੰ ਵੀ ਸਾਝਾ ਕੀਤਾ ਗਿਆ। ਸਾਬਕਾ ਵਿਦਿਆਰਥੀ ਸਭਾ ਵਲੋਂ ਵੱੱਖ-ਵੱਖ ਖੇਤਰਾਂ ਵਿੱਚ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੀਆਂ ਪ੍ਰਾਪਤੀਆਂ ਸਦਕਾ ਕਾਲਜ ਦੇ ਪ੍ਰਿੰਸੀਪਲ ਡਾ. ਸੁਖਬੀਰ ਸਿੰਘ ਥਿੰਦ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ । ਸਮਾਗਮ ਵਿੱਚ ਸਾਬਕਾ ਵਿਦਿਆਰਥੀਆਂ ਵਿੱਚੋਂ ਉਜਾਗਰ ਸਿੰਘ ਸਾਬਕਾ ਡੀ.ਪੀ.ਆਰ.ਓ. ਪਟਿਆਲਾ, ਲੇਖਕ ਤੇ ਬੁੱਧੀਜੀਵੀ ਨਿਰਪਾਲ ਸਿੰਘ ਸ਼ੇਰਗਿਲ, ਪ੍ਰੋ ਕੁਲਵੰਤ ਸਿੰਘ ਗਰੇਵਾਲ,ਪ੍ਰੋ.ਐਸ.ਅੈਮ ਵਰਮਾ,ਪ੍ਰੋ.ਭਾਗ ਸਿੰਘ ਸੰਧੂ,ਮੇਅਰ ਪਟਿਆਲਾ ਅਮੰਿਰਦਰ ਸਿੰਘ ਬਜਾਜ ਵਿਸ਼ੇਸ ਤੌਰ ਤੇ ਹਾਜ਼ਰ ਸਨ। ਸਾਬਕਾ ਪ੍ਰਿੰਸੀਪਲਾਂ ਵਿਚੋ ਚਤਰ ਸਿੰਘ ਵਿਰਕ, ਵਰਿੰਦਰ ਘੁੰਮਣ, ਪਰਮਿੰਦਰ ਸਿੰਘ ਸਿਧੂ, ਡੀ.ਆਈ.ਅੈਸ.ਬਰਾੜ, ਮੈਡਮ ਸਤਿੰਦਰ ਕੌਰ, ਵਿਦਵਾਨ ਸਿੰਘ ਸੌਨੀ ਅਤੇ ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਡਾ. ਜਤਿੰਦਰ ਸਿੰਘ ਸਿਧੂ ਨੇ ਵੀ ਸਮਾਗਮ ਵਿੱਚ ਭਾਗ ਲਿਆ। ਮੰਚ ਦਾ ਸੰਚਾਲਨ ਪ੍ਰੋ. ਬਰਜਿੰਦਰ ਸਿੰਘ ਨੇ ਕੀਤਾ ਅਤੇ ਧੰਨਵਾਦ ਦਾ ਮਤਾ ਵਿਦਿਆਰਥੀ ਸਭਾ ਵੱਲੋਂ ਪ੍ਰੋ. ਐਮ.ਐਸ. ਸੱਲ ਨੇ ਪੇਸ਼ ਕੀਤਾ।

Leave a Reply

Your email address will not be published. Required fields are marked *