”ਰਮਾਇਣ ਕਾ ਪਰਾਵਰਤੀ ਸਾਹਿਤ ‘ਤ ਪ੍ਰਭਾਵ” ਵਿਸ਼ੇ ‘ਤੇ ਦੋ ਰੋਜ਼ਾ ਸੈਮੀਨਾਰ
ਪਟਿਆਲਾ 30 ਮਾਰਚ (ਮਧੂਸਾਰ ਬਿਊਰੋ)
ਮਹਾਂਰਿਸ਼ੀ ਵਾਲਮੀਕੀ ਚੇਅਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਸਨਾਤਨ ਧਰਮ ਆਦਰਸ਼ ਸੰਸਕ੍ਰਿਤ ਕਾਲਜ, ਅੰਬਾਲਾ ਕੈਟ ਦਆਰਾ ਰਾਸ਼ਟਰੀ ਸੰਸਕ੍ਰਿਤ ਸੰਸਥਾਨ, ਨਵੀ ਦਿਲੀ ਦੇ ਆਰਥਿਕ ਸਹਿਯੋਗ ਨਾਲ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ”ਰਮਾਇਣ ਕਾ ਪਰਾਵਰਤੀ ਸਾਹਿਤ ‘ਤ ਪ੍ਰਭਾਵ” ਵਿਸ਼ੇ ਉਤੇ ਡਾ. ਗੁਰਨਾਮ ਸਿੰਘ, ਡੀਨ ਅਕਾਦਮਿਕ ਮਾਮਲੇ ਦੀ ਪ੍ਰਧਾਨਗੀ ਵਿੱਚ ਦੋ ਰੋਜ਼ਾ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਵਿੱਚ ਮਹਿਮਾਨਾ ਨੂੰ ਡਾ. ਵਰਿੰਦਰ, ਇੰਚਾਰਜ ਸੰਸਕ੍ਰਿਤ ਵਿਭਾਗ ਵਲੋ ਸਵਾਗਤੀ ਭਾਸ਼ਣ ਦਿਤਾ ਗਿਆ। ਇਸ ਤੋ ਬਾਅਦ ਡਾ. ਇੰਦਰਮੋਹਨ ਸਿੰਘ, ਸੈਮੀਨਾਰ ਕੋਆਰਡੀਨੇਟਰ ਮਹਾਂਰਿਸ਼ੀ ਵਾਲਮੀਕੀ ਚੇਅਰ ਦੀਆਂ ਪ੍ਰਾਪਤੀਆਂ ਅਤੇ ਗਤਿਵਿਧੀਆਂ ਬਾਰੇ ਚਾਨਣਾ ਪਾਇਆ ਵਿਸ਼ੇ ਦੀ ਭੁਮਿਕਾ ਬੱਧਦੇ ਹੋਏ ਡਾ. ਇੰਦਰਮੋਹਨ ਨੇ ਵਾਲਮੀਕੀ ਜੀ ਨੂੰ ਵਿਸ਼ਵ ਕਵਿ ਦੇ ਰੂਪ ਵਿੱਚ ਪ੍ਰਸਤੂਤ ਕੀਤਾ। ਸੈਮੀਨਾਰ ਦੇ ਮੁਖ ਬੁਲਾਰੇ ਡਾ. ਅਭਿਰਾਜ ਰਾਜਿੰਦਰ ਮਿਸ਼ਰਾ, ਪੂਰਵ ਵਾਈਸ ਚਾਂਸਲਰ ਸੰਪੂਰਨਾਨੰਦ ਯੂਨੀਵਰਸਿਟੀ ਨੇ ਰਮਾਇਣ ਦਾ ਸਪੰਰਨ ਸੰਸਾਰ ਉਤੇ ਪ੍ਰਭਾਵ ਦਸਿਆ ਅਜਿਪਟ ਤੋ ਲੈਕੇ ਕੰਬੋਡੀਆ, ਥਾਈਲੈਡ ਤੱਕ ਰਮਾਇਣ ਦੀ ਕਥਾ ਦੇ ਰੂਪਾਂਤਰਣ ਦਰਸ਼ਾਏ। ਉਨਾਂ ਨੇ ਇਹ ਵੀ ਕਿਹਾ ਕਿ ਰਮਾਇਣ ਨਾ ਕੇਵਲ ਸਾਡਾ ਸਾਹਿਤ ਹੈ ਸਗੋ ਸਾਡੀ ਭਾਰਤੀ ਸੰਸਕ੍ਰਿਤੀ ਦਾ ਦਰਪਣ ਹੈ। ਰਾਸ਼ਟਰੀ ਸੰਸਕ੍ਰਿਤ ਸੰਸਥਾਨ ਵਲੋ ਆਏ ਡਾ. ਰਮਾਕਾਂਤ ਪਾਂਡੇ, ਮੁਖ ਮਹਿਮਾਨ ਨੇ ਕਿਹਾ ਕਿ ਰਮਾਇਣ ਕਿਸੀ ਇੱਕ ਵਰਗ ਦੀ ਧਰੋਹਰ ਬਲਕਿ ਪੂਰੇ ਵਿਸ਼ਵਮੰਡਲ ਦੀ ਧਰੋਹਰ ਹੈ। ਵਾਲਮੀਕੀ ਜੀ ਦੁਆਰਾ ਰਚਿਤ ਸ੍ਰੀ ਰਾਮਚੰਦਰ ਜੀ ਦਾ ਵਿਵਹਾਰ ਹੀ ਪੂਰ ਵਿਸ਼ਵ ਦਾ ਮਰਿਆਦਾ ਪੂਰਸ਼ੋਤਮ ਦਾ ੍ਰਵਿਵਹਾਰ ਬਣ ਗਿਆ।
ਪ੍ਰਧਾਨਗੀ ਭਾਸ਼ਣ ਵਿੱਚ ਡਾ. ਗੁਰਨਾਮ ਸਿੰਘ, ਡੀਨ ਅਕਾਦਮਿਕ ਮਾਮਲੇ ਨੇ ਮੁੱਖ ਵਕਤਾ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਵਾਲਮੀਕੀ ਰਮਾਇਣ ਦਾ ਸੰਗੀਤਬੱਧ ਸ਼ੈਲੀ ਵਿੱਚਅ ਗਾਇਨ ਕੀਤਾ ਜਾਵੇ ਤਾਂ ਹੋਰ ਵੀ ਆਤਮਸਾਧ ਕੀਤਾ ਜਾ ਸਕਦਾ ਹੈ।
ਇਸ ਮੌਕੇ ਡਾ. ਵਰਿੰਦਰ ਅਲੰਕਾਰ, ਪੰਜਾਬੀ ਯੂਨੀਵਰਸਿਟੀ, ਚੰਡੀਗੜ, ਡਾ. ਕਾਮਦੇਵ ਝਾ, ਡੀ.ਏ.ਵੀ.ਕਾਲਜ ਭੇਵਾ, ਸਨਾਤਨ ਧਰਮ ਆਦਰਸ਼ ਸੰਸਕ੍ਰਿਤ ਕਾਲਜ, ਅੰਬਾਲਾ ਕੈਟ ਤੋ ਡਾ. ਵਿਸ਼ਣੂ ਸ਼ਰਮਾ ਪ੍ਰਿੰਸੀਪਲ, ਡਾ. ਨਰੇਸ਼ ਬਤਰਾ, ਡਾ. ਸ਼ਾਮਨਾਥ ਝਾ,ਕੁਰਕਸ਼ੇਤਰ ਯੂਨੀਵਰਸਿਟੀ ਤੋ ਆਏ ਡਾ. ਰਜਿੰਦਰ ਮਿਸ਼ਰਾ, ਖੰਨਾ ਸੰਸਕ੍ਰਿਤ ਕਾਲਜ ਤੋ ਡਾ. ਤ੍ਰਿਲੋਚਨ ਸ਼ਰਮਾ, ਅੰਬਾਲਾ ਤੋ ਡਾ. ਆਸ਼ੂਤੋਸ਼, ਡਾ. ਪੁਸ਼ਪਿੰਦਰ ਜ਼ੋਸ਼ੀ, ਡਾ. ਪਰਦੂਮਣ ਸ਼ਾਹ, ਡਾ. ਦੀਪਸ਼ਿਖਾ, ਮਹਾਂਰਿਸ਼ੀ ਵਾਲਮੀਕੀ ਚੇਅਰ ਦੀ ਆਫਿਸ ਇੰਚਾਰਜ ਵੀਨਸ ਘੁੰਮਣ, ਮਨਦੀਪ ਸਿੰਘ, ਜੇ.ਆਰ.ਐਫ. ਗੋਪੀ ਸ਼ਰਮਾ, ਰਵਿੰਦਰ ਕੁਮਾਰ,ਕਪਿਲ ਦੇਵ, ਅੰਮ੍ਰਿਤ ਕੋਸ਼ਲ, ਕਵਿਤਾ, ਉਮਨਦੀਪ, ਮੀਨਾ ਆਦਿ ਸੀ। ਇਸ ਸੈਮੀਨਾਰ ਵਿੱਚ ਨਵੇਂ ਵਿਸ਼ੇ ਨਿਕਲੇ ਸਾਹਮਣੇ ਆਏ ਜਿਸ ਵਿੱਚ ਐਮ.ਏ. ਐਮਫਿਲ ਅਤੇ ਸਰਟਿਫਿਕੇਟ ਕੋਰਸ ਦੇ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਹੋਣਗੇ।

