ਪੰਜਾਬ

ਬਾਬਾ ਢੱਡਰੀਆ ਵਾਲੇ ਤੇ ਭਾਈ ਅਜਨਾਲੇ ਵਿਚਕਾਰ ਚੱਲਦੇ ਵਿਵਾਦ ਦਾ ਹੱਲ ਮਿਲ ਬੈਠ ਕੇ ਕੀਤਾ ਜਾਵੇ- ਸਰਨਾ

ਨਵੀ ਦਿੱਲੀ 30 ਮਾਰਚ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਕਿਹਾ ਕਿ ਇਤਿਹਾਸ ਹਰੇਕ ਕੌਮ ਦਾ ਸਰਮਾਇਆ ਹੁੰਦਾ ਹੈ ਤੇ ਇਤਿਹਾਸ ਨੂੰ ਕਦੇ ਵੀ ਵਿਗਾੜ ਪੇਸ਼ ਨਹੀ ਕੀਤਾ ਜਾ ਸਕਦਾ ਅਤੇ ਇਤਿਹਾਸ ਹੀ ਕੌਮਾਂ ਦੀ ਸਿਰਜਣਾ ਕਰਦਾ ਹੈ। ਉਹਨਾਂ ਕਿਹਾ ਕਿ ਬਾਬਾ ਰਣਜੀਤ ਸਿੰਘ ਢੱਡਰੀਆ ਵਾਲਿਆ ਵੱਲੋ ਜੇਕਰ ਕੁਝ ਗਲਤ ਕਹੇ ਜਾਣ ਬਾਰੇ ਵਿਵਾਦ ਹੈ ਤਾਂ ਉਸ ਦਾ ਹੱਲ ਮਿਲ ਬੈਠ ਕੇ ਕੀਤਾ ਜਾ ਸਕਦਾ ਹੈ।

ਉਹਨਾਂ ਕਿਹਾ ਕਿ ਸੜਕਾਂ ਦੇ ਵਾਰਤਾਲਾਪ ਨਹੀ ਹੁੰਦੇ ਸਗੋ ਮਿਲ ਬੈਠ ਕੇ ਹੀ ਵਿਚਾਰ ਤੇ ਪਿਆਰ ਨਾਲ ਮਸਲੇ ਹੱਲ ਹੁੰਦੇ ਹਨ। ਉਹਨਾਂ ਕਿਹਾ ਕਿ ਭਾਈ ਅਮਰੀਕ ਸਿੰਘ ਜਿਹਨਾਂ ਨੂੰ ਦਮਦਮੀ ਟਕਸਾਲ ਅਜਨਾਲਾ ਦੇ ਮੁੱਖੀ ਹੋਣ ਦਾ ਮਾਣ ਹਾਸਲ ਹੈ ਨੂੰ ਚਾਹੀਦਾ ਹੈ ਕਿ ਸੜਕਾਂ ਤੇ ਮਜਮੇ ਲਗਾ ਕੇ ਮਸਲੇ ਦਾ ਹੱਲ ਨਾ ਲੱਭਣ ਅਤੇ ਡਾਗਾਂ ਸੋਟਿਆ ਨਾਲ ਮਸਲੇ ਕਦੇ ਨਹੀ ਹੱਲ ਹੁੰਦੇ ਹਨ। ਉਹਨਾਂ ਦੁੱਖ ਪ੍ਰਗਟ ਕਰਦਿਆ ਕਿਹਾ ਕਿ ਬਾਬਾ ਰਣਜੀਤ ਸਿੰਘ ਢੱਡਰੀਆ ਵਾਲੇ ਦੇ ਡੇਰੇ ਬਾਹਰ ਡੇਰਾ ਲਗਾ ਤੇ ਬਾਹਰ ਨਿਕਲ ਕੇ ਗੱਲ ਕਰਨ ਲਈ ਬਜਿੱਦ ਹੋਣਾ ਦਰੁਸਤ ਨਹੀ ਕਿਹਾ ਜਾ ਸਕਦਾ ਸਗੋ ਵਿਦਵਾਨਾਂ ਦੀ ਹਾਜ਼ਰੀ ਵਿੱਚ ਦੋਵੇ ਧਿਰਾਂ ਆਪਣੇ ਆਪਣੇ ਵਿਚਾਰ ਰੱਖਣ ਜਿਹਨਾਂ ਦਾ ਨਿਤਾਰਾ ਵਿਦਵਾਨ ਕਰ ਦੇਣਗੇ। ਉਹਨਾਂ ਕਿਹਾ ਕਿ ਪਿੱਛੇ ਜੋ ਵੀ ਹੋ ਗਿਆ ਹੈ ਉਸ ਨੂੰ ਭੁੱਲ ਕੇ ਨਵੇ ਸਿਰੇ ਤੋ ਵਿਵਾਦ ਨੂੰ ਮਿਲ ਕੇ ਬੈਠ ਕੇ ਸਾਂਝੇ ਰੂਪ ਵਿੱਚ ਹੱਲ ਕੀਤਾ ਜਾਵੇ। ਉਹਨਾਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੂੰ ਵੀ ਅਪੀਲ ਕੀਤੀ ਕਿ ਉਹ ਦੋਵਾਂ ਧਿਰਾਂ ਦੇ ਨਜਦੀਕੀ ਹਨ ਤੇ ਦੋਵਾਂ ਦੇ ਵਿਚਾਲੇ ਇੱਕ ਕੜੀ ਦਾ ਕੰਮ ਕਰਕੇ ਇੱਕ ਅੱਛੇ ਸਾਥੀ ਤੇ ਵਿਚੋਲੇ ਦਾ ਰੋਲ ਨਿਭਾ ਕੇ ਬਿਨਾਂ ਕਿਸੇ ਦੇਰੀ ਦੇ ਕੁੜੱਤਣ ਨੂੰ ਖਤਮ ਕਰਨ ਕਿਉਕਿ ਕੌਮ ਤਾਂ ਪਹਿਲਾ ਪੰਥ ਵਿਰੋਧੀ ਸ਼ਕਤੀਆ ਦੀ ਘੁਸਪੈਠ ਕਾਰਨ ਰਸਾਤਲ ਵੱਲ ਜਾ ਰਹੀ ਹੈ।

Leave a Reply

Your email address will not be published. Required fields are marked *