ਪੰਜਾਬਪਟਿਆਲਾ

ਸਹੁਰਿਆਂ ਤੋਂ ਦੁਖੀ ਨੌਜਵਾਨ ਨੇ ਨਹਿਰ ‘ਚ ਛਾਲ ਮਾਰਕੇ ਕੀਤੀ ਖੁਦਕਸ਼ੀ

ਹੱਥ ਲਿਖਤ ਸੁਸਾਈਡ ਨੋਟ ਮਿਲਿਆ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਸੁਹਰਿਆਂ ਵੱਲੋਂ ਕੁੱਟਮਾਰ ਤੇ ਜ਼ਲੀਲ ਕੀਤੇ ਜਾਣ ਵਾਲੇ ਨੌਜਵਾਨ ਹਰਪ੍ਰੀਤ ਸਿੰਘ ਵੱਲੋਂ ਬਖਸ਼ੀਵਾਲਾ ਨੇੜਿਉਂ ਲੱਗਦੀ ਭਾਖੜਾ ਨਹਿਰ ਛਾਲ ਮਾਰਕੇ ਖੁਦਕਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਖੁਦਕਸ਼ੀ ਕਰਨ ਤੋਂ ਪਹਿਲਾਂ ਹਰਪ੍ਰੀਤ ਸਿੰਘ ਨੇ ਸੁਸਾਈਡ ਨੋਟ ‘ਚ ਲਿਖਿਆ ਹੈ ਕਿ ਉਸ ਦੀ ਮੌਤ ਲਈ ਉਸ ਦੇ ਸਹਰੇ ਜ਼ਿੰਮੇਵਾਰ ਹਨ, ਜਿਨ੍ਹਾਂ ਵੱਲੋਂ ਤੰਗ ਪ੍ਰੇਸ਼ਾਨ, ਜਲ਼ੀਲ ਤੇ ਕੁੱਟਮਾਰ ਕਰਨ ਵਾਰਨ ਉਸ ਨੂੰ ਖੁਦਕਸ਼ੀ ਕਰਨ ਲਈ ਮਜ਼ਬੂਤ ਕੀਤਾ ਗਿਆ ਹੈ।

ਸੁਸਾਈਡ ਨੋਟ ‘ਚ ਹਰਪ੍ਰੀਤ ਸਿੰਘ ਨੇ ਲਿਖਿਆ ਹੈ ਕਿ ਉਸ ਦੀ ਸੱਸ ਰੇਣੂੰ ਬਾਲਾ, ਮੰਜੂ ਤੇ ਸਾਲੇ ਅਰੁਣ ਤੇ ਅਹਿਮਦਗੜ੍ਹ ਰਹਿਣ ਵਾਲੀ ਮਾਸੀ ਤੇ ਉਸ ਦੇ ਮੁੰਡੇ ਨੇ ਉਸ ਦੇ ਕੁੱਟਮਾਰ ਕੀਤੀ ਤੇ ਪੁਲਿਸ ਹਿਰਾਸਤ ‘ਚ ਫੜਵਾ ਦਿੱਤਾ ਅਤੇ ਮੇਰੇ ‘ਤੇ ਝੂਠਾ ਦਾਜ ਮੰਗਣ ਦਾ ਦੋਸ਼ ਲਗਾਇਆ ਕਿ ਮੈਂ ਦਾਜ ਮੰਗਦਾ ਹਾਂ। ਮੈਂਨੂੰ ਬਹੁਤ ਜ਼ਿਆਦਾ ਜ਼ਲੀਲ ਕੀਤਾ ਗਿਆ, ਜਿਸ ਕਾਰਨ ਮੈਂ ਆਪਣੇ ਆਪ ਨੂੰ ਖ਼ਤਮ ਕਰ ਰਿਹਾ ਹੈ। ਮੇਰੀ ਮੌਤ ਲਈ ਇਹ ਸਭ ਜ਼ਿੰਮੇਵਾਰ ਹਨ। ਉਸ ਨੇ ਲਿਖਿਆ ਕਿ ਮੈਂ ਆਪਣੇ ਬੱਚੇ ਨੂੰ ਪਿਆਰ ਕਰਦਾ ਹਾਂ। ਮੇਰੇ ਸਹੁਰਿਆਂ ਜਿਨ੍ਹਾਂ ‘ਚ ਖ਼ਾਸ ਕਰਕੇ ਰੇਣੂੰ ਬਾਲਾ ਤੇ ਮੰਜੂ ਤੇ ਮੇਰਾ ਸਾਲਾ ਮੈਨੂੰ ਫੋਨ ‘ਤੇ ਧਮਕਦੀਆਂ ਦਿੰਦਾ ਹਾਂ ਜਿਨ੍ਹਾਂ ਤੋਂ ਤੰਗ ਆਣ ਕੇ ਮੈਂ ਮਰਨ ਲੱਗਿਆ ਹਾਂ। ਇਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ। ਇਨ੍ਹਾਂ ਨੇ ਮੇਰੀ ਸਾਰੀ ਲਾਈਫ ਖਰਾਬ ਕਰ ਦਿੱਤੀ ਹੈ। ਮੇਰੇ ਸਹੁਰਿਆਂ ਨੇ ਮੇਰੇ ਬੱਚੇ ਦੇ ਸਾਹਮਣੇ ਮੇਨੂੰ ਕੁੱਟਿਆ, ਉਥੇ ਮੇਰੀ ਘਰਵਾਲੀ ਵੀ ਸੀ, ਪਰ ਮੈਂ ਆਪਣੀ ਘਰਵਾਲੀ ਦਾ ਕੋਈ ਕਸਰ ਨੀ ਕਹਿੰਦਾ, ਪਰ ਇਨ੍ਹਾਂ ਨੇ ਮੇਰੇ ਨਾਲ ਬਹੁਤ ਨਜਾਇਜ਼ ਕੀਤੀ ਤੇ ਮੇਨੂੰ ਬੇਇਜ਼ਤ ਕੀਤਾ। ਮੰਜੂ ਨੇ ਮੇਰੇ ਭਰਾ ਰੂਬੀ ਦੇ ਥੱਪੜ ਮਾਰੇ, ਜਿਸ ਕਾਰਨ ਮੈਂ ਆਪਣੇ ਆਪ ਨੂੰ ਖ਼ਤਮ ਕਰਨ ਲੱਗਾ ਹਾਂ। ਮੇਰੀ ਮੌਤ ਤੋਂ ਬਾਅਦ ਮੇਰੀ ਸੱਸ ਰੇਣੂੰ ਬਾਲਾ ਤੇ ਮੰਜੂ ਤੇ ਮੇਰੇ ਸਾਲੇ ਅਰੁਣ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ।
ਇਸ ਸਬੰਧ ‘ਚ ਉਸ ਦੇ ਭਰਾ ਲੱਕੀ ਦਾ ਕਹਿਣਾ ਸੀ ਕਿ ਮੇਰਾ ਭਰਾ ਹਰਪ੍ਰੀਤ ਸਿੰਘ ਮਾਲੇਰਕੋਟਲੇ ਵਿਆਹਿਆ ਹੋਇਆ ਸੀ, ਜੋ ਆਪਣੇ ਬਿਮਾਰ ਬੱਚੇ ਨੂੰ ਮਿਲਣ ਲਈ ਸਹੁਰੇ ਗਿਆ ਸੀ, ਜਿਥੇ ਜਾ ਕੇ ਉਸ ਦੇ ਸਹੁਰਿਆਂ ਨੇ ਮੇਰੇ ਭਰਾ ਨਾਲ ਮਾੜਾ ਵਿਵਹਾਰ ਕਰਦਿਆਂ ਉਸ ਦੀ ਕੁੱਟਮਾਰ ਕੀਤੀ ਅਤੇ ਬੇਇੱਜਤ ਕੀਤੇ ਜਾਣ ਸੂਚਨਾ ਸਾਨੂੰ ਮੋਬਾਇਲ ਫੋਨ ‘ਤੇ ਦਿੱਤੀ, ਜਦੋਂ ਅਸੀਂ ਉਸ ਦੇ ਸਹੁਰੇ ਪਹੁੰਚੇ ਤਾਂ ਉਸ ਦੇ ਸਹੁਰਿਆਂ ਨੇ ਸਾਡੇ ਨਾਲ ਵੀ ਮਾੜਾ ਵਿਵਹਾਰ ਕੀਤਾ ਅਤੇ ਮੇਰੇ ਭਰਾ ਨੂੰ ਕੁੱਟਮਾਰ ਕਰਦੇ ਹੋਏ ਥਾਣਾ ਮਾਲੇਰਕੋਟਲਾ ਵਿਖੇ ਦਾਜ ਮੰਗਣ ਦਾ ਆਖ ਕੇ ਥਾਣੇ ਫੜਵਾ ਦਿੱਤਾ, ਫਿਰ ਅਸੀਂ ਮਿੰਨਤਾ ਤਰਲੇ ਕਰਕੇ ਆਪਣੇ ਭਰਾ ਹਰਪ੍ਰੀਤ ਸਿੰਘ ਨੂੰ ਵਾਪਸ ਛੁਡਵਾ ਕੇ ਲੈ ਆਏ, ਪ੍ਰੰਤੂ ਆਪਣੇ ਆਪ ਨੂੰ ਸਹੁਰਿਆਂ ਹੱਥੋਂ ਜ਼ਲੀਲ ਤੇ ਕੁੱਟਮਾਰ ਕੀਤੇ ਜਾਣ ਹਰਪ੍ਰੀਤ ਸਿੰਘ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੱਕੀ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਹੱਥ ਨਾਲ ਲਿਖਿਆ ਹੋਇਆ ਸੁਸਾਈਡ ਨੋਟ ਅਤੇ ਇਕ ਵੀਡੀਓ ਕਲਿੱਪ ਭੇਜਿਆ, ਜਦੋਂ ਅਸੀਂ ਬਖਸ਼ੀਵਾਲਾ ਨਹਿਰ ‘ਤੇ ਪੁੱਜੇ ਤਾਂ ਸਾਨੂੰ ਉਸ ਦਾ ਮੋਟਰ ਸਾਇਕਲ ਅਤੇ ਦੋ ਮੋਬਾਇਲ ਫੋਨ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਇਸ ਸਬੰਧੀ ਥਾਣਾ ਨਾਭਾ ਵਿਖੇ ਹਰਪ੍ਰੀਤ ਸਿੰਘ ਦੇ ਸਹੁਰਿਆਂ ਖਿਲਾਫ਼ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ।

Leave a Reply

Your email address will not be published. Required fields are marked *