ਤਨਖਾਹਾਂ ਜਾਰੀ ਕਰਵਾਉਣ ਲਈ ਪਸ਼ੂ ਪਾਲਣ ਕਾਮਿਆਂ ਦਾ ਵਫਦ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਿਆ
ਪਟਿਆਲਾ 31 ਮਾਰਚ (ਮਧੂਸਾਰ ਬਿਊਰੋ)
ਪਸ਼ੂ ਪਾਲਣ ਵਰਕਰਜ਼ ਯੂਨੀਅਨ ਨਾਭਾ ਦਾ ਵਫਦ ਅੱਜ ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਨੂੰ ਮਿਲਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਪਸ਼ੂ ਪਾਲਣ ਫਾਰਮ ਨਾਭਾ ਦੇ ਕਾਮਿਆਂ ਦੀਆਂ ਰਹਿੰਦੀਆਂ 5 ਮਹੀਨਿਆਂ ਦੀਆਂ ਤਨਖਾਹਾਂ ਤੁਰੰਤ ਦਿੱਤੀਆਂ ਜਾਣ।
ਮਾਨਯੋਗ ਡਿਪਟੀ ਕਮਿਸ਼ਨਰ ਪਟਿਆਲਾ ਵੱਲੋਂ ਪਸ਼ੂ ਪਾਲਣ ਕਾਮਿਆਂ ਦੀ ਮੰਗ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਪਸ਼ੂ ਪਾਲਣ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਕਾਮਿਆਂ ਦੀਆਂ ਰਹਿੰਦੀਆਂ ਤਨਖਾਹਾਂ ਤੁਰੰਤ ਦਿੱਤੀਆਂ ਜਾਣ।
ਮੀਟਿੰਗ ਵਿੱਚ ਪ੍ਰਸ਼ਾਸ਼ਨ ਵੱਲੋਂ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨਾਲ ਮਾਨਯੋਗ ਸਹਾਇਕ ਕਮਿਸ਼ਨਰ ਸੂਬਾ ਸਿੰਘ ਅਤੇ ਪਸ਼ੂ ਪਾਲਣ ਵਿਭਾਗ ਨਾਭਾ ਦੇ ਸਹਾਇਕ ਡਾਇਰੈਕਟਰ ਡਾ. ਗੁਰਦੀਪ ਸਿੰਘ ਤੇ ਮੁਲਾਜਮ ਜੱਥੇਬੰਦੀਆਂ ਵੱਲੋਂ ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਆਗੂ ਦਰਸ਼ਨ ਬੇਲੂਮਾਜਰਾ ਤੇ ਕ੍ਰਿਸ਼ਨ ਕਲਵਾਣੂ ਜੰਗਲਾਤ ਵਰਕਰਜ਼ ਯੂਨੀਅਨ ਵੱਲੋਂ ਜਸਵਿੰਦਰ ਸੌਜਾ ਤੇ ਜਗਤਾਰ ਸਿੰਘ ਸਫਾਈ ਸੇਵਕ ਯੂਨੀਅਨ ਵੱਲੋਂ ਜਿੰਮੀ ਨਾਹਰ, ਫੀਡਲ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਹਰਵੀਰ ਸੁਨਾਮ ਤੇ ਲਖਵਿੰਦਰ ਸਿੰਘ, ਬਿਜਲੀ ਕਾਮਿਆਂ ਦੇ ਆਗੂ ਪ੍ਰੀਤਮ ਸਿੰਘ, ਆਈ.ਡੀ.ਪੀ. ਦੇ ਆਗੂ ਗੁਰਮੀਤ ਸਿੰਘ ਥੂਹੀ, ਕਿਸਾਨ ਯੂਨੀਅਨ ਉਗਰਾਹਾਂ ਦੇ ਜਗਤਾਰ ਸਿੰਘ ਕਾਲਾਝਾੜ, ਜੀ.ਐਸ.ਕੇ. ਦੇ ਆਗੂ ਮੇਵਾ ਸਿੰਘ ਥੂਹੀ, ਜਬਰ ਜੁਲਮ ਵਿਰੋਧੀ ਫਰੰਟ ਦੇ ਆਗੂ ਸੁਰਜੀਤ ਸਿੰਘ ਗੁਰਦਿੱਤਪੁਰਾ ਅਤੇ ਪਸ਼ੂ ਪਾਲਣ ਵਰਕਰਜ਼ ਯੂਨੀਅਨ ਵੱਲੋਂ ਬਲਵਿੰਦਰ ਸਿੰਘ, ਚਮਕੌਰ ਸਿੰਘ ਧਾਰੋਕੀ, ਗੁਰਜੰਟ ਸਿੰਘ ਛੰਨਾ ਅਤੇ ਸਤਨਾਮ ਸਿੰਘ ਬਿਸ਼ਨਪੁਰਾ ਸ਼ਾਮਲ ਹੋਏੇ।
ਵਫਦ ਵਿੱਚ ਇਕੱਤਰ ਹੋਏ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਨੇ ਇਹ ਗੱਲ ਨੂੰ ਗੰਭੀਰਤਾ ਨਾਲ ਲਿਆ ਜੇਕਰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਇਨ੍ਹਾਂ ਕਾਮਿਆਂ ਦੇ ਕੋਰਟ ਕੇਸ ਨੂੰ ਖਰਾਬ ਕਰਨ ਲਈ ਲੰਮੇ ਸਮੇਂ ਤੋਂ ਮਿਲਦੀ ਤਨਖਾਹ ਦੀ ਰੂਪ ਰੇਖਾ ਬਦਲਣ ਬਾਰੇ ਆਪਣੀਆਂ ਹਰਕਤਾਂ ਤੋਂ ਬਾਝ ਨਾ ਆਏ ਤਾਂ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਜੇਕਰ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਕਹਿਣ ਤੇ ਵੀ ਇਨ੍ਹਾਂ ਅਧਿਕਾਰੀਆਂ ਨੂੰ ਤਨਖਾਹਾਂ ਨਾ ਦਿੱਤੀਆਂ ਤਾਂ ਜਿਲੇ ਪਟਿਆਲੇ ਦੀਆਂ ਸਮੂੰਹ ਜੱਥੇਬੰਦੀਆਂ ਇਨ੍ਹਾਂ ਕਾਮਿਆਂ ਦੀਆਂ ਡਟਵੀਆਂ ਹਮਾਇਤ ਕਰਨਗੀਆਂ।

