ਪੰਜਾਬੀ ‘ਵਰਸਿਟੀ ਸਿੰਡੀਕੇਟ ਦੀ ਬੈਠਕ ‘ਚ 97 ਕਰੋੜ 94 ਲੱਖ ਰੁਪਏ ਘਾਟੇ ਵਾਲਾ ਬਜਟ ਪਾਸ
ਰੀਇੰਮਪਲਾਈਡ ਨਾਨ ਟੀਚਿੰਗ ਮੁਲਾਜ਼ਮਾਂ ਨੂੰ ਰਿਲੀਵ ਕਰਨ ਦੇ ਨਿਰਦੇਸ਼
ਰੀਇੰਮਪਲਾਈਡ ਪਾਲਿਸੀ ਨੂੰ ਅੱਗੇ ਲਈ ਕੀਤਾ ਖ਼ਤਮ
50 ਦੇ ਕਰੀਬ ਟੈਕਨੀਕਲ ਅਸਿਸਟੈਂਟ ਹਟਾਏ
ਈ.ਪੀ. ਮਾਮਲੇ ਦੀ ਜਾਂਚ ਲਈ ਕਮੇਟੀ ਕੀਤੀ ਗਠਿਤ
ਪਟਿਆਲਾ 31 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ ਦੇ ਕਾਰਜਕਾਰਨੀ ਵੀ.ਸੀ. ਅਨੁਰਾਗ ਵਰਮਾ ਦੀ ਅਗਵਾਈ ‘ਚ ਯੂਨੀਵਰਸਿਟੀ ਦੇ ਵਿੱਤੀ ਘਾਟੇ ਨੂੰ ਲੈ ਕੇ ਸਿੰਡੀਕੇਟ ਦੀ ਬੈਠਕ ਕੀਤੀ ਗਈ।
ਸਿੰਡੀਕੇਟ ਦੀ ਬੈਠਕ ਦੌਰਾਨ 97 ਕਰੋੜ 96 ਲੱਖ 1 ਹਜ਼ਾਰ 460 ਰੁਪਏ ਘਾਟੇ ਵਾਲਾ ਬਜਟ ਪਾਸ ਕੀਤਾ ਗਿਆ। ਦੂਜੇ ਪਾਸੇ 443 ਕਰੋੜ 24 ਲੱਖ 32 ਹਜ਼ਾਰ 10 ਰੁਪਏ ਦੀ ਆਮਦਨੀ ਵਿਖਾਈ ਗਈ ਅਤੇ 541 ਕਰੋੜ 20 ਲੱਖ 33 ਹਜ਼ਾਰ 470 ਰੁਪਏ ਖਰਚਾ ਵਿਖਾਇਆ ਗਿਆ। ਇਸ ਦੌਰਾਨ ਵੀ.ਸੀ. ਵੱਲੋਂ ਬਜਟ ‘ਚ 89 ਕਰੋੜ ਰੁਪਏ ਦੀ ਕਟੌਤੀ ਕੀਤੀ ਗਈ ਹੈ। ਵੀ.ਸੀ. ਨੇ ਯੂਨੀਵਰਸਿਟੀ ਅਥਾਰਿਟੀ ਨੂੰ ਕੰਮ ‘ਚ ਪਾਦਰਸ਼ਤਾ ਲਿਆਉਣ ਅਤੇ ਵਿੱਤੀ ਖਰਚੇ ਘੱਟ ਕਰਨ ਦੇ ਆਦੇਸ਼ ਜਾਰੀ ਕੀਤੇ। ਸਿੰਡੀਕੇਟ ਦੀ ਬੈਠਕ ‘ਚ ਇਹ ਵੀ ਫੈਸਲਾ ਲਿਆ ਕਿ ਰੀਇੰਮਪਲਾਈਡ ਪਾਲਿਸੀ ਨੂੰ ਅੱਗੇ ਲਈ ਖ਼ਤਮ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਰੀਇੰਮਪਲਾਈਡ ਨੂੰ ਮੁੜ ਭਰਤੀ ਨਹੀਂ ਕੀਤਾ ਜਾਵੇਗਾ।
ਵੀ.ਸੀ. ਅਨੁਰਾਗ ਵਰਮਾ ਵੱਲੋਂ ਸਿੰਡੀਕੇਟ ਦੀ ਬੈਠਕ ਤੋਂ ਪਹਿਲਾਂ ਐਡਹਾਕ ਕਮੇਟੀ, ਇੰਮਪਲਾਈਜ਼ ਐਸੋਸੀਏਸ਼ਨ ਅਤੇ ਵਿਦਿਆਰਥੀ ਜਥੇਬੰਦੀ ਸੈਫੀ ਦੇ ਆਗੂਆਂ ਦੀਆਂ ਸ਼ਿਕਾਇਤਾਂ ਨੂੰ ਧਿਆਨ ਨਾਲ ਸੁਣਨ ਤੋਂ ਬਾਅਦ ਕਿਹਾ ਕਿ ਥੋੜ੍ਹਾ ਸਮਾਂ ਜ਼ਰੂਰ ਲੱਗੇਗਾ, ਪ੍ਰੰਤੂ ਜਲਦ ਹੀ ਮਾਮਲੇ ਦੇ ਨਿਪਟਾਰੇ ਲਈ ਸਾਰਥਿਕ ਹੱਲ ਕੱਢਿਆ ਜਾਵੇਗਾ।
ਇਸ ਮੌਕੇ ਕਾਰਜਕਾਨੀ ਵੀ.ਸੀ. ਅਨੁਰਾਗ ਵਰਮਾ ਨੇ ਪੰਜਾਬੀ ਯੂਨੀਵਰਸਿਟੀ ਅਥਾਰਿਟੀ ਵੱਲੋਂ 50 ਦੇ ਕਰੀਬ ਟੈਕਨੀਕਲ ਅਸਿਸਟੈਂਟ ਦੇ ਅਹੁਦਿਆਂ ਨੂੰ ਖ਼ਤਮ ਕਰਨ ਦਾ ਆਦੇਸ਼ ਸੁਣਾਇਆ ਅਤੇ ਪੰਜਾਬੀ ਯੂਨੀਵਰਸਿਟੀ ‘ਚ ਕੰਮ ਕਰਨ ਵਾਲੇ ਰੀਇੰਮਪਲਾਈਜ਼ ਨਾਨ ਟੀਚਿੰਗ ਮੁਲਾਜ਼ਮਾਂ ਨੂੰ ਰਿਲੀਵ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਨੇ ਪ੍ਰਸ਼ਾਸਨਿਕ ਅਹੁਦਿਆਂ ਜਿਵੇਂ ਕਿ ਕੋਆਰਡੀਨੇਟਰ ਅਤੇ ਡਾਇਰੈਕਟਰ ਵਰਗੇ ਅਹੁਦਿਆਂ ‘ਤੇ ਕੰਮ ਕਰਨ ਵਾਲੇ ਰੀਇੰਮਪਲਾਈਜ਼ ਮੁਲਾਜ਼ਮਾਂ ਨੂੰ ਵੀ ਰਿਲੀਵ ਕਰਨ ਦਾ ਆਦੇਸ਼ ਦਿੱਤਾ।
ਇਸ ਦੌਰਾਨ ਵੀ.ਸੀ. ਨੇ ਯੂਨੀਵਰਸਿਟੀ ‘ਚ ਭਰਤੀ ਰੀਇੰਮਪਲਾਈਫ ਪ੍ਰੋਫੈਸਰਾਂ ਨੂੰ ਰਿਲੀਵ ਕਰਨ ਦੇ ਮਾਮਲੇ ‘ਤੇ ਐਡਹਾਕ ਕਮੇਟੀ ਅਤੇ ਇੰਮਪਲਾਈਜ਼ ਵੈਲਫੇਅਰ ਦੇ ਮੈਂਬਰਾਂ ਨਾਲ ਗੱਲਬਾਤ ਕਰਕੇ ਮੁਲਾਜ਼ਮਾਂ ਤੋਂ ਪੂਰੇ ਮਾਮਲੇ ਸਬੰਧੀ ਜਾਣਕਾਰੀ ਹਾਸਲ ਕੀਤੀ।
ਵੀ.ਸੀ. ਦੇ ਧਿਆਨ ‘ਚ ਇੰਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਲਿਆਂਦਾ ਗਿਆ ਕਿ ਈ.ਪੀ. ਜਮਾਂ ਕਰਨ ਨੂੰ ਲੈ ਕੇ ਠੇਕੇਦਾਰ ਵੱਲੋਂ ਘਪਲੇਬਾਜੀ ਕੀਤੀ ਗਈ, ਜਿਸ ਦੀ ਜਾਂਚ ਹੋਣੀ ਚਾਹੀਦੀ ਹੈ। ਮੈਂਬਰਾਂ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਕੁਝ ਉੱਚ ਅਧਿਕਾਰੀਆਂ ਦੀ ਠੇਕੇਦਾਰ ਨਾਲ ਮਿਲੀ-ਭੁਗਤ ਹੈ। ਇਸ ਕਰਕੇ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਦਾ ਪਿੱਛਲੇ ਤਿੰਨ ਸਾਲਾਂ ਦਾ ਥਸ਼Î ਦਾ ਕੋਈ ਲੇਖਾ-ਜੋਖਾ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਕੋਈ ਏਰੀਅਰ ਸਮੇਂ ਸਿਰ ਦਿੱਤਾ ਜਾਂਦਾ ਹੈ। ਠੇਕੇ ਤੇ ਕੰਮ ਕਰਦੇ ਗਰੀਬ ਕਰਮਚਾਰੀਆਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀਂ ਹੋ ਰਹੀ ਹੈ।
ਯੂਨੀਵਰਸਿਟੀ ਵਲੋਂ ਤਨਖਾਹ ਦੀ ਹਰੇਕ ਮਹੀਨੇ ਕਿੰਨੀ ਅਦਾਇਗੀ ਕੀਤੀ ਜਾ ਰਹੀ ਹੈ ਅਤੇ ਠੇਕੇਦਾਰ ਵਲੋਂ ਹਰੇਕ ਕਰਮਚਾਰੀ ਦੇ ਖਾਤੇ ਵਿਚ ਕਿੰਨੀ ਤਨਖਾਹ ਪਾਈ ਜਾ ਰਹੀ ਹੈ, ਦੀ ਜਾਂਚ ਕੀਤੀ ਜਾਵੇ। ਇਸ ਤੋਂ ਇਲਾਵਾ ਪਿਛਲੇ ਤਿੰਨ ਸਾਲਾਂ ਦੇ ਪੈਸੇ ਜੋ ਲੱਗਭੱਗ ਪ੍ਰਤੀ ਕਰਮਚਾਰੀ 60,000 ਦੇ ਕਰੀਬ ਬਣਦੇ ਹਨ, ਤੁਰੰਤ ਇਸ ਠੇਕੇਦਾਰ ਤੋਂ ਕਰਮਚਾਰੀਆਂ ਨੂੰ ਦਿਵਾਏ ਜਾਣ, ਕਿਉਂਕਿ ਠੇਕੇਦਾਰ ਭੱਜਣ ਦੀ ਤਾਕ ‘ਚ ਹੈ ਅਤੇ ਕਰਮਚਾਰੀਆਂ ਦੇ ਪੈਸੇ ਸਬੰਧੀ ਯੂਨੀਵਰਸਿਟੀ ਅਥਾਰਟੀ ਦੀ ਜ਼ਿਮੇਵਾਰੀ ਫਿਕਸ ਕੀਤੀ ਜਾਵੇ।
ਈ.ਪੀ. ‘ਤੇ ਜਾਂਚ ਕੀਤੇ ਜਾਣ ਦੀ ਮੰਗ ਨੂੰ ਸਵਾਰ ਕਰਦਿਆਂ ਵੀ.ਸੀ. ਨੇ ਮਾਮਲੇ ਦੀ ਜਾਂਚ ਲਈ ਕਮੇਟੀ ਦਾ ਗਠਨ ਕਰਨ ਦਾ ਐਲਾਨ। ਜਾਂਚ ਕਮੇਟੀ ‘ਚ ਰਜਿਸਟਰਾਰ ਡਾ. ਦਵਿੰਦਰ ਸਿੰਘ, ਡਾ. ਗੁਰਨਾਮ ਸਿੰਘ ਵਿਰਕ, ਡਾ. ਜਸਵਿੰਦਰ ਸਿੰਘ ਬਰਾੜ ਅਤੇ ਡੀਨ ਅਕਾਦਮਿਕ ਡਾ. ਗੁਰਨਾਮ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।
ਸਿੰਡੀਕੇਟ ਦੀ ਬੈਠਕ ਤੋਂ ਵੀ.ਸੀ. ਅਨੁਰਾਗ ਵਰਮਾ ਨੇ ਐਡਹਾਕ ਕਮੇਟੀ, ਇੰਮਪਲਾਈਜ਼ ਵੈਲਫੇਅਰ ਐਸੋਸੀਏਸ਼ਨ ਤੋਂ ਇਲਾਵਾ ਯੂਨੀਵਰਸਿਟੀ ‘ਚ ਭਰਤੀ ਰੀਇੰਮਪਲਾਈਡ ਪ੍ਰੋਫੈਸਰਾਂ ਦੇ ਨਾਲ ਮੀਟਿੰਗ ਕਰਕੇ ਸਾਰਿਆਂ ਦੇ ਵਿਚਾਰਾਂ ਸੁਣਿਆ। ਵੀ.ਸੀ. ਨੇ ਗੱਲਬਾਤ ਦੌਰਾਨ ਇਹ ਮੰਨਿਆ ਕਿ ਰੀਇੰਮਪਲਾਈਡ ਪ੍ਰੈਫਸਰਾਂ ਨੇ ਆਪਣੇ ਵਿਚਾਰ ਰੱਖਣ ਦੌਰਾਨ ਇਹ ਗੱਲ ਕੀਤੀ ਕਿ ਤੁਸੀਂ ਥੋੜ੍ਹੇ ਸਮੇਂ ਲਈ ਇਸ ਅਹੁਦੇ ‘ਤੇ ਆਏ ਹੋ, ਕੋਈ ਵੀ ਜਲਦਬਾਜ਼ੀ ‘ਚ ਫੈਸਲਾ ਨਾ ਕਰਨਾ।
ਸਿੰਡੀਕੇਟ ਦੀ ਬੈਠਕ ‘ਚ ਕੀਤੇ ਫੈਸਲਿਆਂ ਤੋਂ ਬਾਅਦ ਐਡਹਾਕ ਕਮੇਟੀ ਦੇ ਮੈਂਬਰਾਂ ਕਨਵੀਨਰ ਅਵਤਾਰ ਸਿੰਘ, ਕਸ਼ਮੀਰ ਸਿੰਘ, ਭੁਪਿੰਦਰ ਸਿੰਘ ਢਿੱਲੋਂ ਅਤੇ ਭੁਪਿੰਦਰ ਸਿੰਘ ਯੂਕੋ ਨੇ ਸਾਂਝੇ ਤੌਰ ‘ਤੇ ਕਿਹਾ ਕਿ ਮੰਗਾਂ ਨੂੰ ਲੈ ਕੇ ਵੀ.ਸੀ. ਦਫਤਰ ਦੇ ਬਾਹਰ ਧਰਨਾ ਜਾਰੀ ਰਹੇਗਾ ਅਤੇ ਸਿੰਡੀਕੇਟ ਦੀ ਪਰਸੀਡਿੰਗ ਨੂੰ ਪੜ੍ਹ ਕੇ ਅੱਗੇ ਦੇ ਰੂਪ ਰੇਖਾ ਨੂੰ ਉਲੀਕਿਆ ਜਾਵੇਗਾ।

