‘ਪੀ.ਏ.’ ਜਾਂ ‘ਸਕੱਤਰ’ ਲੱਗਣ ਲਈ ਹੋ ਰਹੀ ਸ਼੍ਰੋਮਣੀ ਕਮੇਟੀ ‘ਪ੍ਰਧਾਨ’ ਦੀ ਚਮਚਾਗਿਰੀ !
ਕੰਵਰ ਬੇਦੀ
ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਬਣਨ ਤੋਂ ਬਾਅਦ ਪ੍ਰੋ. ਕਿਰਪਾਲ ਸਿੰਘ ਬੰਡੂਗਰ ਵੱਲੋਂ ਲੱਗਦਾ ਕਮੇਟੀ ਮੁਲਾਜ਼ਮਾਂ ਨੂੰ ਅਜਿਹੀਆਂ ਤਾਕਤੀ ਪਾਵਰਾਂ ਦੇ ਦਿੱਤੀਆਂ ਗਈਆਂ ਹਨ ਕਿ ਮੁਲਾਜ਼ਮ ਡਿਊਟੀ ਦੌਰਾਨ ਲੋਕਾਂ ਨਾਲ ਚੰਗਾ ਵਿਵਹਾਰ ਰੱਖਣ ਦੀ ਬਜਾਏ ‘ਨਾਦਰਸ਼ਾਹੀ’ ਰਵੱਈਆ ਰੱਖਣ ਲੱਗ ਪਏ ਹਨ ਅਤੇ ਅਹੁਦੇ ਦੀ ਤਰੱਕੀ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਗੋਡੇ ਹੱਥ ਲਗਾ ਕੇ ਕੀਤੀ ਜਾ ਚਮਚਾਗਿਰੀ ਕਰਨ ਦਾ ਮੌਕਾ ਤੱਕ ਨਹੀਂ ਖੁੰਝ ਰਹੇ।
ਦਫਤਰੀ ਸੂਤਰਾਂ ਰਾਹੀਂ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ‘ਮੈਨੇਜਰ’ ਦੇ ਨਾਦਰਸ਼ਾਹੀ ਰਵੱਈਏ ਤੋਂ ਸਾਫ ਝਲਕਣ ਲੱਗ ਪਿਆ ਹੈ ਕਿ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਪ੍ਰਬੰਧਾਂ ਨੂੰ ਵੇਖਣ ਦੀ ‘ਡਿਊਟੀ’ ਕਰਨ ਦੀ ਬਜਾਏ ਮੈਨੇਜਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬੰਡੂਗਰ ਦੀ ਚਮਚਾਗਿਰੀ ਅਤੇ ਘਰ ਤੱਕ ਚੌਂਕੀਦਾਰੀ ਕਰਨ ਨੂੰ ਤਰਜੀਹ ਦੇ ਰਿਹਾ ਹੈ ਤਾਂ ਜੋ ਸਕੱਤਰ ਜਾਂ ਪ੍ਰਧਾਨ ਦਾ ਪੀ.ਏ ਲੱਗ ਕੇ ਤਾਕਤੀ ਪਾਵਰਾਂ ਦੀ ‘ਦੁਰਵਰਤੋਂ’ ਸ਼ਰੇਆਮ ਕਰ ਸਕੇ।
ਸੂਤਰਾਂ ਮੁਤਾਬਕ ਗੁਰਦੁਆਰਾ ਦੁਖਨਿਵਾਰਨ ਸਾਹਿਬ ਦਾ ਮੈਨੇਜਰ ਪ੍ਰੋ. ਕਿਰਪਾਲ ਸਿੰਘ ਬੰਡੂਗਰ ਦੇ ਪ੍ਰਧਾਨ ਲੱਗਣ ਤੋਂ ਬਾਅਦ ‘ਖ਼ੁਦ’ ਆਪਣੇ-ਆਪ ਨੂੰ ‘ਪ੍ਰਧਾਨ’ ਸਮਝਣ ਲੱਗ ਪਿਆ ਹੈ ਅਤੇ ਉਸ ਨੇ ਆਪਣੇ ਨਿੱਜੀ ਮੁਲਾਜ਼ਮਾਂ ਨਾਲ ਇਹ ਗੱਲ ਸਾਂਝੀ ਕੀਤੀ ਹੈ ਕਿ ਉਹ ਕਿਸੇ ਨਾ ਕਿਸੇ ਤਰੀਕੇ ਨਾਲ ‘ਪ੍ਰਧਾਨ’ ਦੇ ‘ਨਿੱਜੀ ਪੀ.ਏ.’ ਵਾਲੀ ਪੋਸਟ ਹਾਸਲ ਕਰਨਾ ਚਾਹੁੰਦਾ ਹੈ, ਜਦੋਂ ਪ੍ਰਧਾਨ ਦਾ ‘ਪੀ.ਏ’ ਲੱਗਣ ਸਬੰਧੀ ਗੱਲ ‘ਨਿੱਜੀ ਪੀ.ਏ.’ ਤੱਕ ਪਹੁੰਚੀ ਤਾਂ ‘ਦੋਵੇਂ’ ਮੁਲਾਜ਼ਮਾਂ ‘ਚ ਅੰਦਰੋ-ਅੰਦਰ ਕਾਫੀ ਮਨ-ਮਟਾਅ ਬਣਿਆ, ਜੋ ਇਕ ਦੂਜੇ ਨੂੰ ਵੇਖਕੇ ਮੁਸਕਰਾਉਂਦੇ ਤਾਂ ਹੋਏ ‘ਪ੍ਰਧਾਨ’ ਨਾਲ ਨੇੜਤਾ ਤਾਂ ਵਿਖਾਉਂਦੇ ਹਨ, ਪ੍ਰੰਤੂ ਅੰਦਰੋਂ-ਅੰਦਰ ਇਹ ਅੱਗ ਸੁਲਗਦੀ ਪਈ, ਜੋ ਕਿਸੇ ਨਾ ਕਿਸੇ ਸਮੇਂ ‘ਭੜਕੇਗੀ’ ਜ਼ਰੂਰ। ਖ਼ੈਰ ਮੁਲਾਜ਼ਮਾਂ ‘ਚ ਇਸ ਗੱਲ ਦੀ ਕਾਫੀ ਚਰਚਾ ਹੈ ਕਿ ਮੈਨੇਜਰ ‘ਪੀ.ਏ.’ ਜਾਂ ‘ਸਕੱਤਰ’ ਲੱਗਣ ਲਈ ਪ੍ਰਧਾਨ ਅੱਗੇ ‘ਪਰ ਤੋਲ’ ਰਿਹਾ ਹੈ, ਜਿਸ ਕਾਰਨ ਉਹ ਦਫਤਰ ‘ਚ ਰਹਿ ਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਦੀ’ਡਿਊਟੀ’ ਕਰਨ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਕੰਮਾਂ ਨੂੰ ਪਹਿਲ ਦੇ ਰਿਹਾ, ਜਿਸ ਤੋਂ ਇਹ ਸਿੱਧ ਹੋ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਆਪਣੇ ‘ਨਿੱਜੀ’ ਕੰਮਾਂ ਲਈ ਦਫਤਰੀ ਮੁਲਾਜ਼ਮਾਂ ਦਾ ਲਾਹਾ ਖੱਟ ਰਹੇ ਹਨ। ਮੈਨੇਜਰ ਵੱਲੋਂ ਦਫਤਰ ਦੇ ਕੁਝ ਮੁਲਾਜ਼ਮਾਂ ਨਾਲ ਨੇੜਤਾ ਬਣਾਈ ਹੋਈ ਹੈ ਤਾਂ ਜੋ ਮੈਨੇਜਰ ਆਪਣੀ ‘ਗੈਰ ਹਾਜ਼ਰੀ’ ‘ਚ ਨਿੱਜੀ ਹਿੱਤਾਂ ਲਈ ਮੁਲਾਜ਼ਮਾਂ ਤੋਂ ਕੰਮ ਲੈ ਸਕੇ ਅਤੇ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਖੁੰਡੇ ਲਾਈਨ ਲਗਾਇਆ ਹੋਇਆ ਤਾਂ ਜੋ ਉਹ ਕਦੇ ਵੀ ਆਪਣਾ ਮੂੰਹ ਨਾ ਖੋਲ੍ਹ ਸਕਣ। ਦਫਤਰੀ ਸੂਤਰਾਂ ਰਾਹੀਂ ਇਹ ਗੱਲ ਸਾਹਮਣੇ ਆਈ ਹੈ ਕਿ ਮੈਨੇਜਰ ਵੱਲੋਂ ਪ੍ਰਧਾਨ ਨਾਲ ‘ਨੇੜਤਾ’ ਵਿਖਾਉਣ ਦੀ ਕੀਤੀ ਜਾ ਰਹੀ ‘ਕੋਸ਼ਿਸ਼’ ਇਹ ਸੰਕੇਤ ਦਿੰਦੀ ਹੈ ਕਿ ‘ਮੈਨੇਜਰ’ ‘ਪੀ.ਏ. ਜਾਂ ਸਕੱਤਰ’ ਦਾ ਅਹੁਦਾ ਹਾਸਲ ਕਰਨ ਤੋਂ ਬਾਅਦ ‘ਪ੍ਰੋ. ਬੰਡੂਗਰ’ ਦੀ ‘ਪ੍ਰਧਾਨਗੀ’ ਦੀ ਆੜ ‘ਚ ‘ਤਾਕਤ’ ਹਾਸਲ ਕਰਕੇ ਨਾਲ ‘ਗੈਰ-ਸੰਵਿਧਾਨਕ’ ਕੰਮ ਕੀਤੇ ਜਾ ਸਕਣ।
‘ਮੈਨੇਜਰ’ ‘ਮੀਡੀਏ’ ਨੂੰ ‘ਟਿੱਚ ਜਾਣਦੈ’
‘ਮੈਂ’ ਮੈਨੇਜਰ ਹਾਂ ‘ਮੀਡੀਏ’ ਦੀ ‘ਐਂਟਰੀ’ ਬੈਨ ਕਰ ਦੇਵਾਂਗਾ
‘ਮੀਡੀਏ’ ਨੂੰ ਸਮਾਜ ਦਾ ਚੌਥਾ ਮੰਨਿਆ ਜਾਂਦਾ, ਪ੍ਰੰਤੂ ਦੁਖਨਿਵਾਰਨ ਸਾਹਿਬ ਦਾ ‘ਮੈਨੇਜਰ’ ‘ਮੀਡੀਏ’ ਨੂੰ ‘ਟਿੱਚ ਜਾਣਦੈ’ ਹੋਇਆ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੈ। ਗੁਰਦੁਆਰਾ ਸਾਹਿਬ ਦਫਤਰ ‘ਚ ਕੀਤੇ ਜਾਂਦੇ ‘ਗੈਰ ਅਨੁਸ਼ਾਸਨੀ’ ਕੰਮਾਂ ਦਾ ਖੁਲਾਸਾ ਕਰਕੇ, ਜੇ ਕੋਈ ਖ਼ਬਰ ਲਗਾ ਦੇਵੇ ਤਾਂ ‘ਮੈਨੇਜਰ’ ‘ਮੀਡੀਏ’ ਨੂੰ ਚੁਣੌਤੀ ਦਿੰਦਾ ਹੈ ਕਿ ‘ਮੈਂ’ ਮੈਨੇਜਰ ਹਾਂ ‘ਮੇਰੀ ਪਾਵਰਾਂ’ ਨੂੰ ‘ਤੂੰ’ ਨਹੀਂ ਜਾਣਦੇ, ‘ਮੀਡੀਏ’ ਦੀ ‘ਐਂਟਰੀ’ ਬੈਨ ਕਰ ਦੇਵਾਂਗਾ। ਇਸ ਦੀ ਮਿਸਾਲ ਉਦੋਂ ਵੇਖਣ ਨੂੰ ਮਿਲੀ, ਜਦੋਂ ਪੁਲਿਸ ਪ੍ਰਸ਼ਾਸਨ ਵੱਲੋਂ ਸੰਤ ਰਣਜੀਤ ਸਿੰਘ ਢੱਡਰੀਆਂ ਅਤੇ ਅਮਰੀਕ ਸਿੰਘ ਅਜਨਾਲਾ ‘ਚ ਚੱਲ ਰਹੇ ਵਿਵਾਦ ਨੂੰ ਹੱਲ ਕਰਨ ਲਈ ਗੁਰਦੁਆਰਾ ਦੁਖਨਿਵਾਰਨ ਸਾਹਿਬ ਮੀਟਿੰਗ ਸੱਦੀ ਤਾਂ ਪੁਲਿਸ ਨੇ ਅਣਸੁਖਾਵੀਂ ਘਟਨਾ ਦੇ ਚੱਲਦਿਆਂ ਪੁਖਤਾ ਇੰਤਜ਼ਾਮ ਕੀਤੇ ਸਨ, ਪ੍ਰੰਤੂ ‘ਮੈਨੇਜਰ’ ਨੇ ਆਪਣਾ ‘ਤਾਨਾਸ਼ਾਹੀ’ ਰਵੱਈਏ ਤਹਿਤ ਗੁਰਦੁਆਰਾ ਦੁਖਨਿਵਾਰਨ ਦਫਤਰ ‘ਸੀਲ’ ਕਰਵਾ ਦਿੱਤਾ ਸੀ, ਪ੍ਰੰਤੂ ਜਦੋਂ ਇਸ ਸਬੰਧੀ ‘ਖ਼ਬਰ’ ਪ੍ਰਕਾਸ਼ਤ ਕੀਤੀ ਗਈ ਤਾਂ ‘ਮੈਨੇਜਰ’ ਨੇ ‘ਮੀਡੀਏ’ ਨੂੰ ਲਲਕਾਰਦਿਆਂ ਧਮਕੀ ਦਿੱਤੀ ਕਿ ਗੁਰਦੁਆਰਾ ਦੁਖਨਿਵਾਰਨ ਸਾਹਿਬ ਦਾ ‘ਮੈਨੇਜਰ’ ਹਾਂ ‘ਵੇਖੀਓ’ ‘ਤੁਹਾਡੀ ਮੀਡੀਏ ਦੀ ਐਂਟਰੀ’ ਬੈਨ ਕਰ ਦੇਵਾਂਗਾ।

