ਸ਼੍ਰੋਮਣੀ ਕਮੇਟੀ ਹੋਂਦ ਚਿਲੜ ਦੇ ਕਾਂਡ ਦੇ ਸੱਚ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਅਤੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਹਰ ਸੰਭਵ ਯਤਨ ਕਰੇਗੀ: ਪ੍ਰੋ. ਬਡੂੰਗਰ
ਪਟਿਆਲਾ 1 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਚਿਲੜ ਦੇ ਕਾਂਡ ਦੇ ਸੱਚ ਨੂੰ ਦੁਨੀਆਂ ਦੇ ਸਾਹਮਣੇ ਲਿਆਉਣ ਲਈ ਅਤੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਹਰ ਸੰਭਵ ਯਤਨ ਕਰੇਗੀ।
ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਹੋਂਦ ਚਿਲੜ ਤਾਲ-ਮੇਲ ਕਮੇਟੀ ਦੇ ਵਫਦ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਤਨ, ਮਨ ਅਤੇ ਧਨ ਨਾਲ ਤਾਲ-ਮੇਲ ਕਮੇਟੀ ਦਾ ਸਹਿਯੋਗ ਕਰੇਗੀ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੇ ਮੌਕੇ ‘ਤੇ ਵਫਦ ਦੀ ਗੱਲਬਾਤ ਸੁਣਨ ਉਪਰੰਤ ਸ਼੍ਰੋਮਣੀ ਕਮੇਟੀ ਦੇ ਕਨੂੰਨੀ ਸੈੱਲ ਦੇ ਅਧਿਕਾਰੀਆਂ ਨੂੰ ਫੌਨ ਕਰਕੇ ਹੋਂਦ ਚਿਲੜ ਕਾਂਡ ਤਾਲ-ਮੇਲ ਕਮੇਟੀ ਨੂੰ ਪੂਰਾ ਸਹਿਯੋਗ ਦੇਣ ਦੀ ਹਿਦਾਇਤ ਕੀਤੀ। ਇਸ ਵਫਦ ਨੇ ਪ੍ਰੋ. ਬਡੂੰਗਰ ਨੂੰ ਦੱਸਿਆ ਕਿ ਹੋਂਦ ਚਿਲੜ ਤਾਲ-ਮੇਲ ਕਮੇਟੀ ਹਰਿਆਣਾ ਵਿਚ ਜਿਹੜੀ ਕਿ ਹੋਂਦ ਚਿਲੜ, ਗੁੜਗਾਉਂ ਅਤੇ ਪਟੋਦੀ ਵਿਚ ਕਤਲ ਹੋਏ 79 ਸਿੱਖਾਂ ਦਾ ਕੇਸ ਸੰਨ 2011 ਤੋਂ ਲੜ ਰਹੀ ਹੈ, ਪੀੜਤਾਂ ਨੂੰ ਹਰਿਆਣਾ ਸਰਕਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜਸਟਿਸ ਪੀ.ਪੀ. ਗਰਗ ਕਮਿਸ਼ਨ ਦੀ ਰੀਪੋਰਟ ਦੇ ਅਧਾਰ ‘ਤੇ 22 ਕਰੋੜ 60 ਲੱਖ ਰੁਪਏ ਪੀੜਤਾਂ ਨੂੰ ਦਿਵਾਉਣ ਵਿਚ ਸਫਲ ਰਹੀ। ਹੋਂਦ ਚਿਲੜ ਕਾਂਡ ਦਾ ਵਫਦ ਅੱਜ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰ ਅਤੇ ਜਰਨਲ ਸਕੱਤਰ ਭਾਈ ਦਰਸ਼ਨ ਸਿੰਘ ਘੋਲੀਆਂ ਦੀ ਅਗਵਾਈ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਇਸ ਵਫਦ ਨੇ ਦੱਸਿਆ ਕਿ ਪੀੜਤਾਂ ਨੂੰ ਆਰਥਿਕ ਤੌਰ ‘ਤੇ ਤਾਂ ਮਦੱਦ ਮਿਲ ਗਈ ਹੈ ਪਰ ਇਨਸਾਫ ਮਿਲਣਾ ਬਾਕੀ ਹੈ। ਉਹਨਾਂ ਦੱਸਿਆ ਕਿ ਦੋਸ਼ੀ ਠਹਿਰਾਏ ਗਏ ਪ੍ਰਸਾਸ਼ਕ ਅਧਿਕਾਰੀਆਂ ਦੇ ਖਿਲਾਫ ਹਾਈਕੋਰਟ ਵਿਚ ਰਿਟ-ਪਟੀਸ਼ਨ ਪਾਈ ਜਾਣੀ ਹੈ। ਉਹਨਾਂ ਦੱਸਿਆ ਕਿ ਮਾਨਯੋਗ ਹਾਈਕੋਰਟ ਦੇ ਜਸਟਿਸ ਗੀਤਾ ਮਿੱਤਲ ਅਤੇ ਅਨੂੰ ਮਲਹੋਤਰਾ ਦਾ ਦਿੱਲੀ ਵਿਚ ਸਿੱਖ ਕਤਲੇਆਮ ਦਾ ਕੇਸ 1985 ਵਿਚ ਬੰਦ ਕਰ ਦਿਤੇ ਸਨ। ਉਹਨਾਂ ਨੂੰ ਦੂਸਰੀ ਵਾਰ ਖੋਲਣ ਦੇ ਹੁਕਮ ਜਾਰੀ ਹੋ ਗਏ ਹਨ। ਇਸੇ ਲੜੀ ਤਹਿਤ ਗੁੜਗਾਉਂ ਪਟੋਦੀ ਨਾਲ ਸਬੰਧਤ 47 ਸਿੱਖਾਂ ਦੇ ਕੇਸ 1985 ਵਿਚ ਬੰਦ ਕੀਤੇ ਗਏ ਸਨ ਉਸ ਅਧਾਰ ‘ਤੇ ਚਾਰਜੋਈ ਕਰਨ ਦੀ ਅਪੀਲ ਕੀਤੀ। ਵਫਦ ਨੇ ਦੱਸਿਆ ਕਿ ਝਾਰਖੰਡ ਵਿਚ ਹੋਏ ਕਤਲੇਆਮ ਨਾਲ ਸਬੰਧਤ ਕੇਸ ਹਰਿਆਣੇ ਵਾਂਗ ਸਿੱਖਾਂ ਦੇ ਕੇਸ ਦੀ ਪੈਰਵਾਈ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲੜਨਾ ਚਾਹੁੰਦੇ ਹਾਂ। ਉਹਨਾਂ ਨੇ ਪ੍ਰਧਾਨ ਨੂੰ ਜਾਣੂ ਕਰਵਾਇਆ ਕਿ ਜਸਟਿਸ ਐਮ.ਐਨ. ਦਾ ਗਠਨ ਹੋ ਚੁੱਕਿਆ ਹੈ।

