ਦੇਸ਼-ਵਿਦੇਸ਼ਪੰਜਾਬ

ਦੇਸ਼ ‘ਚ 30 ਫੀਸਦੀ ਡਰਾਈਵਿੰਗ ਲਾਇੰਸਸ ਫਰਜ਼ੀ : ਗਡਕਰੀ

ਨਵੀਂ ਦਿੱਲੀ 1 ਅਪ੍ਰੈਲ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ) ਸੜਕੀ ਆਵਾਜਾਈ ਅਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਦੇਸ਼ ‘ਚ ਕਰੀਬ 30 ਫੀਸਦੀ ਡਰਾਈਵਿੰਗ ਲਾਇਸੰਸ ਫਰਜ਼ੀ ਹਨ। ਇਹ ਪ੍ਰਗਟਾਵਾ ਉਨ੍ਹਾਂ ਨਾਗਪੁਰ ‘ਚ ਸਮਾਰਟ ਇੰਡੀਆ ਹੇਕਾਥਨ-2017 ਦੇ ਸਮਾਗਮ ਦੌਰਾਨ ਕੀਤਾ।

ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ ਈ-ਗਵਰਨੈਂਸ ਤਹਿਤ ਡਰਾਈਵਿੰਗ ਲਾਇੰਸਸਾਂ ਦਾ ਇਲੈਕਟ੍ਰੋਨਿਕ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖੇਤਰੀ ਆਵਾਜਾਈ ਦਫਤਰ ‘ਆਰਟੀਓ’ ਨੂੰ ਤਿੰਨ ਦਿਨਾਂ ਦੇ ਅੰਦਰ ਅੰਦਰ ਡਰਾਈਵਿੰਗ ਲਾਇਸੰਸ ਜਾਰੀ ਕਰਨਾ ਜ਼ਰੂਰੀ ਹੋਵੇਗਾ ਅਤੇ ਅਜਿਹਾ ਨਾ ਹੋਣ ‘ਤੇ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।
ਗਡਕਰੀ ਨੇ ਕਿਹਾ ਡਰਾਈਵਿੰਗ ਲਾਇਸੰਸਧਾਰਕਾਂ ਦੀ ਜਾਣਕਾਰੀ ਦੇਸ਼ ਭਰ ‘ਚ ਉਪਲਬੱਧ ਹੋਵੇਗੀ, ਜੋ ਕਿਤੋਂ ਵੀ ਫਰਜ਼ੀ ਲਾਇਸੰਸ ਬਣਾਉਣ ਦੇ ਸਮਰਥਨ ਨਹੀਂ ਹੋਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਵੱਡਾ ਹੋਵੇ ਜਾਂ ਛੋਟਾ ਬਿਨਾਂ ਡਰਾਈਵਿੰਗ ਟੈਸਟ ਦਿੱਤੇ ਡਰਾਈਵਿੰਗ ਲਾਇਸੰਸ ਨਹੀਂ ਬਣਾ ਸਕੇ।
ਉਨ੍ਹਾਂ ਕਿਹਾ ਕਿ ਦੇਸ਼ ਭਰ ‘ਚ 28 ਡਰਾਈਵਿੰਗ ਟ੍ਰੇਨਿੰਗ ਸੈਂਟਰ ਖੋਲ੍ਹ ਦਿੱਤੇ ਗਏ ਹਨ ਅਤੇ ਜਲਦ ਹੀ 2,000 ਕੇਂਦਰ ਹੋਰ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਟਰੈਫਿਕ ਸਿੰਗਨਲਾਂ ‘ਤੇ ਕੈਮਰਾ ਵੀ ਲਗਾਇਆ ਜਾਵੇਗਾ, ਜੋ ਟਰੈਫਿਕ ਪੁਲਿਸ ਕਰਮਚਾਰੀ ਦੀ ਨਿਗਰਾਨੀ ਦਾ ਕੰਮ ਕਰੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ‘ਚ 50 ਫੀਸਦੀ ਸੜਕ ਦੁਰਘਟਨਾਵਾਂ ਦੇ ਲਈ ਸੜਕ ਇੰਜੀਨੀਅਰ ਜ਼ਿੰਮੇਵਾਰ ਹੁੰਦਾ ਹੈ। ਇੰਜੀਨੀਅਰਾਂ ਦੁਆਰਾ ਸੜਕ ਦਾ ਗਲਤ ਡਿਜ਼ਾਈਨ ਭਵਿੱਖ ‘ਚ ਇਕ ਚਿੰਤਾ ਦਾ ਵਿਸ਼ਾਲ ਹੈ। ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਮੰਡਲ ਨੇ ਮੋਟਰ ਵਾਹਨ ਸੋਧ ਬਿੱਲ-2016 ‘ਚ ਕਈ ਹੋਰ ਸੋਧਾਂ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।

Leave a Reply

Your email address will not be published. Required fields are marked *