ਦੇਸ਼-ਵਿਦੇਸ਼ਪੰਜਾਬ

ਈਵੀਐਮ ਵਿਵਾਦ : ਚੋਣ ਕਮਿਸ਼ਨ ਨੇ ਮੰਗੀ ਰਿਪੋਰਟ, ਕੁਲੈਕਟਰ, ਐਸਪੀ ਸਮੇਤ 19 ਅਧਿਕਾਰੀਆਂ ਦਾ ਤਬਾਦਲਾ

ਨਵੀਂ ਦਿੱਲੀ 1 ਅਪ੍ਰੈਲ (ਏਜੰਸੀਆਂ/ਮਧੂਸਾਰ ਬਿਊਰੋ) ਚੋਣ ਕਮਿਸ਼ਨ ਨੇ ਮੱਧ ਪ੍ਰਦੇਸ਼ ਦੇ ਭਿੰਡ ‘ਚ ਜ਼ਿਲ੍ਹਾ ਚੋਣ ਅਧਿਕਾਰੀਆਂ ਰਾਹੀਂ ਮੀਡੀਆ ‘ਚ ਆ ਰਹੀਆਂ ਖ਼ਬਰਾਂ ‘ਤੇ ਸਾਰੀ ਰਿਪੋਰਟ ਮੰਗੀ ਹੈ, ਜਿਸ ‘ਚ ਕਿਹਾ ਗਿਆ ਹੈ ਕਿ ਡੈਮੋ ਦੇ ਦੌਰਾਨ ਵੋਟਰ ਵੈਰੀਫਾਈਡ ਪੇਪਰ ਆਡਿਟ ਟਰੈਲ (ਵੀਪੀਪੀਏਟੀ) ਨਾਲ ਕੇਵਲ ਭਾਜਪਾ ਦੇ ਨਿਸ਼ਾਨ ਵਾਲੀਆਂ ਪਰਚੀਆਂ ਹੀ ਨਿਕਲ ਰਹੀਆਂ ਸਨ। ਦੂਜੇ ਪਾਸੇ ਚੋਣ ਅਧਿਕਾਰੀ ਸਲੀਨਾ ਸਿੰਘ ਨੇ ਮੀਡੀਆ ‘ਚ ਆਈਆਂ ਖਬਰਾਂ ਦਾ ਖੰਡਨ ਕੀਤਾ ਹੈ।
ਟੀ.ਵੀ. ਰਿਪੋਰਟ ਦੇ ਮੁਤਾਬਕ ਚੋਣ ਕਮਿਸ਼ਨ ਨੇ ਭਿੰਡ ਦੇ ਕੁਲੈਕਟਰ, ਐਸਪੀ ਸਮੇਤ 19 ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਹੈ।

ਭਿੰਡ ‘ਚ ਅਗਲੇ ਹਫਤੇ ਵਿਧਾਨ ਸਭਾ ਚੋਣ ਜ਼ਿਮਨੀ ਚੋਣ ਹੋਣੀ ਹੈ। ਮੀਡੀਆ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਈਵੀਐਮ ਡੈਮੋ ‘ਚ ਕਿਸੇ ਵੀ ਬਟਨ ਨੂੰ ਦਬਾਅ ਵੋਟ ਭਾਜਪਾ ਨੂੰ ਪਵੇਗੀ। ਰਿਪੋਰਟ ‘ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਮੱਧ ਪ੍ਰਦੇਸ਼ ਦੀ ਮੁੱਖ ਚੋਣ ਅਧਿਕਾਰੀ ਸਲੀਨਾ ਸਿੰਘ ਪੱਤਰਕਾਰਾਂ ਨੂੰ ਇਹ ਖ਼ਬਰ ਛਾਪਣ ‘ਤੇ ਪੁਲਿਸ ਥਾਣੇ ‘ਚ ਹਿਰਾਸਤ ‘ਚ ਰੱਖਣ ਦੀ ਚਿਤਾਵਨੀ ਵੀ ਦਿੱਤੀ ਹੈ। ਇਸ ਮਾਮਲੇ ਨੂੰ ਲੈ ਕੇ ਕਾਫੀ ਹੰਗਾਮਾ ਵੀ ਹੋਇਆ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਅਤੇ ਅੱਗੇ ਤੋਂ ਸਾਰੀਆਂ ਚੋਣਾਵੀ ਵੋਟਾਂ ਈਵੀਐਮ ਦੀ ਬਜਾਏ ਬੈਲੇਟ ਪੇਪਰ ਨਾਲ ਕਰਾਉਣ ਦੀ ਮੰਗ ਕੀਤੀ ਹੈ।
ਇਸ ਤੋਂ ਬਾਅਦ ਚੋਣ ਕਮਿਸ਼ਨ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਜ਼ਿਲ੍ਹਾ ਚੋਣ ਅਧਿਕਾਰੀਆਂ ਤੋਂ ਸਾਰੀ ਰਿਪੋਰਟ ਮੰਗੀ ਹੈ। ਵੀਵੀਪੀਏਟੀ ਇਕ ਅਜਿਹੀ ਮਸ਼ੀਨ ਹੈ, ਜਿਸ ‘ਚ ਤੋਂ ਨਿਕਲੀ ਪਰਚੀ ਇਹ ਵਿਖਾਉਂਦੀ ਹੈ ਕਿ ਵੋਟਰ ਨੇ ਕਿਸ ਪਾਰਟੀ ਨੂੰ ਵੋਟ ਦਿੱਤਾ ਹੈ। ਵੋਟਰ ਕੇਵਲ ਸੱਤ ਸੈਕਿੰਡ ਤੱਕ ਇਸ ਪਰਚੀ ਨੂੰ ਵੇਖ ਸਕਦਾ ਹੈ, ਜਿਸ ਤੋਂ ਬਾਅਦ ਉਹ ਡੱਬੇ ‘ਚ ਗਿਰ ਜਾਂਦੀ ਹੈ, ਜਿਸ ਨੂੰ ਵੋਟਰ ਆਪਣੇ ਨਾਲ ਨਹੀਂ ਲਿਜਾ ਸਕਦਾ।
ਸਲੀਨਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੱਧਪ੍ਰਦੇਸ਼ ਦੀਆਂ ਦੋ ਸੀਟਾਂ ਭਿੰਡ ਜ਼ਿਲ੍ਹੇ ਦੀ ਓਟੇਰ ਅਤੇ ਅਮਰਿਆ ਜ਼ਿਲ੍ਹੇ ਦੀ ਬਾਂਧਵਗੜ੍ਹ ‘ਚ 9 ਅਪ੍ਰੈਲ ਨੂੰ ਜ਼ਿਮਨੀ ਹੋਵੇਗੀ, ਜਿਸ ਲਈ ਸਾਰੇ ਪੁਖਤਾ ਇੰਤਜ਼ਾਮ ਕਰ ਲਏ ਗਏ ਹਨ।

Leave a Reply

Your email address will not be published. Required fields are marked *