ਪਟਿਆਲਾ

ਚਾਰ ਕੁਆਟਿਲ ਡੋਡਾ ਪੋਸਤ ਸਮੇਤ ਪੰਜ ਦੋਸ਼ੀ ਕਾਬੂ

ਪਟਿਆਲਾ 4 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਰਕਾਰ ਵੱਲੋਂ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਐਸਐਸਪੀ ਪਟਿਆਲਾ ਡਾ. ਐਸ ਭੂਪਤੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਐਸ.ਪੀ ਇਨਵੈਸਟੀਗੇਸ਼ਨ ਹਰਵਿੰਦਰ ਸਿੰਘ ਵਿਰਕ, ਉਪ ਪੁਲਿਸ ਕਪਤਾਨ ਪਰਮਿੰਦਰ ਸਿੰਘ ਬਾਠ ਦੀ ਯੋਗ ਅਗਵਾਈ ‘ਚ ਐਸਆਈ ਸੁਭਾਸ਼ ਕੁਮਾਰ ਇੰਚਾਰਜ ਸੀਆਈਏ ਸਟਾਫ ਨੇ ਪੁਲਿਸ ਨਾਕੇ ਦੌਰਾਨ ਚਾਰ ਕੁਇੰਟਲ ਡੋਡਾ ਪੋਸਤ ਸਮੇਤ ਪੰਜ ਵਿਅਕਤੀਆਂ ਨੂੰ ਕਾਬੂ ਕਰ ਲਿਆ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਪਾਰਟੀ ਦੇ ਸਰੂਪ ਵਾਇਟ ਹਾਊਸ ਸਮਾਣਾ ਵਿਖੇ ਲਗਾਏ ਗਏ ਨਾਕੇ ਦੌਰਾਨ ਗੱਡੀ ਨੰਬਰ P2-੧੧-32-੨੦੧੨ “1“1 ੪੦੭ ਵਿੱਚੋ ਪੰਜ ਦੋਸ਼ੀਆਂ ਹਰਪ੍ਰੀਤ ਸਿੰਘ ਉਰਫ ਬੀਰਾ , ਹਰਚਰਨ ਸਿੰਘ ਉਰਫ ਚਰਨਾ, ਬੌਹੜ ਸਿੰਘ , ਨਛੱਤਰ ਸਿੰਘ ਅਤੇ ਜੱਸਾ ਸਿੰਘ ਨੂੰ ਕਾਬੂ ਕਰਕੇ ਉਹਨਾਂ ਦੇ ਕਬਜਾ ਵਾਲੇ ਕੈਂਟਰ ਵਿੱਚੋ 20 ਬੋਰੀਆ (400 ਕਿਲੋ ) ਡੋਡਾ ਪੋਸਤ ਬ੍ਰਾਮਦ ਕਰਵਾਈ ਜਿਹਨਾਂ ਦੇ ਖਿਲਾਫ ਮੁੱਕਦਮਾ ਨੰਬਰ 45 ਮਿਤੀ 03-04-2017 ਅ/ਧ 15/61/85 N4*PS 1ct ਥਾਣਾ ਸਿਟੀ ਸਮਾਣਾ ਦਰਜ ਰਜਿਸਟਰ ਕਰਕੇ ਸਾਰੇ ਦੋਸ਼ੀਆ ਨੂੰ ਹਸਬ ਜਾਬਤਾ ਗ੍ਰਿਫਤਾਰ ਕੀਤਾ ਗਿਆ ।
ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਪੰਜੇ ਜਣੇ ਕਰੀਬ 4-5 ਸਾਲ ਤੋ ਭੁੱਕੀ ਵੇਚਣ ਦਾ ਧੰਦਾ ਕਰਦੇ ਹਨ ਅਤੇ ਇੱਕਠੇ ਹੋ ਕੇ ਜਿਲ੍ਹਾ ਨਿਮਚ (MP) ਸਟੇਟ ਵਿਖੇ ਢਾਬਿਆ ਤੋ 1500/-ਰੁਪਏ ਕਿੱਲੋ ਦੇ ਹਿਸਾਬ ਨਾਲ ਡੋਡਾ ਪੋਸਤ ਖਰੀਦ ਕਰਕੇ ਆਪਣੇ-ਆਪਣੇ ਹਿੱਸੇ ਦੀ ਡੋਡਾ ਪੋਸਤ ਲਿਆ ਕੇ ਆਪਣੇ-ਆਪਣੇ ਏਰੀਆ ਵਿੱਚ 4000/-ਰੁਪਏ ਕਿਲੋ ਦੇ ਹਿਸਾਬ ਨਾਲ ਪ੍ਰਚੂਨ ਵਿੱਚ ਵੇਚ ਦਿੰਦੇ ਹਨ।ਇਹਨਾਂ ਵਿੱਚੋ ਇੱਕ ਦੋਸ਼ੀ ਬੌਹੜ ਸਿੰਘ ਪੁੱਤੁਰ ਜੋਗਿੰਦਰ ਸਿੰਘ ਕੌਮ ਜੱਟ ਵਾਸੀ ਪਿੰਡ ਚੁੱਘੇ ਕਲਾਂ ਥਾਣਾ ਨੰਦਗੜ ਜਿਲਾ ਬਠਿੰਡਾ ਮਹਿਕਮਾ ਪੰਜਾਬ ਪੁਲਿਸ ਵਿੱਚ ਬਤੌਰ ਸਿਪਾਹੀ ਨੌਕਰੀ ਕਰਦਾ ਰਿਹਾ ਹੈ ਜੋ ਸਾਲ 2012 ਤੋ ਜਿਲਾ ਬਠਿੰਡਾ ਤੋ ਕਰਪਸ਼ਨ ਦੇ ਕੇਸ ‘ਚ ਮਹਿਕਮਾ ਪੰਜਾਬ ਪੁਲਿਸ ਤੋ ਡਿਸਮਿਸ ਹੈ, ਜਿਸ ਦੀ ਤਫਤੀਸ਼ ਜਾਰੀ ਹੈ।

Leave a Reply

Your email address will not be published. Required fields are marked *