ਸਿਆਸੀ ਬਦਲਾਖੋਰੀ ਦੇ ਕੇਸ ਲੜਨ ਲਈ ਸ੍ਰੋਮਣੀ ਅਕਾਲੀ ਦਲ ਵੱਲੋਂ ਵਕੀਲਾਂ ਦਾ ਪੈਨਲ ਗਠਿਤ ਕਰਨ ਦਾ ਫੈਸਲਾ
ਚੰਡੀਗੜ•, 4 ਅਪ੍ਰੈਲ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਨੇ ਸੱਤਾਧਾਰੀ ਪਾਰਟੀ ਵੱਲੋਂ ਅਕਾਲੀ ਵਰਕਰਾਂ ਖਿਲਾਫ ਸਿਆਸੀ ਬਦਲਾਖੋਰੀ ਦੇ ਕੇਸ ਦਰਜ ਕਰਨ ਦੇ ਮਾਮਲਿਆਂ ਵਿਚ ਸਹਾਇਤਾ ਵਾਸਤੇ ਸਾਰੇ ਜ਼ਿਲ•ਾ ਹੈਡਕੁਆਰਟਰਾਂ ਤੇ ਚੰਡੀਗੜ• ਵਿਖੇ ਸਟੇਟ ਹੈਡਕੁਆਰਟਰ ਦੇ ਪੱਧਰ ‘ਤੇ ਵਕੀਲਾਂ ਦਾ ਪੈਨਲ ਗਠਿਤ ਕਰਨ ਦਾ ਫੈਸਲਾ ਕੀਤਾ ਹੈ।
ਇਥੇ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਸਕੱਰਤ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਮੁੱਖ ਦਫਤਰ ਵਿਚ ਪੰਜਾਬ ਦੇ ਵੱਖ ਵੱਖ ਭਾਗਾਂ ਤੋਂ ਇਹ ਰਿਪੋਰਟਾਂ ਪ੍ਰਾਪਤ ਹੋਈਆਂ ਹਨ ਕਿ ਅਕਾਲੀ ਵਰਕਰਾਂ ਦੇ ਖਿਲਾਫ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ ਤੇ ਅਕਾਲੀ ਵਰਕਰਾਂ ਉਪਰ ਹਮਲੇ ਹੋ ਰਹੇ ਹਨ।
ਉਹਨਾਂ ਕਿਹਾ ਕਿ ਕਈ ਅਕਾਲੀ ਵਰਕਰਾਂ ਨੂੰ ਇਹਨਾਂ ਕੇਸਾਂ ਵਿਚ ਬਿਨਾਂ ਗੱਲ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਵਕੀਲਾਂ ਦਾ ਇਹ ਪੈਨਲ ਇਹਨਾਂ ਕੇਸਾ ਵਿਚ ਤੁਰੰਤ ਕਾਰਵਾਈ ਕਰੇਗਾ ਤੇ ਜਿਸ ਵੇਲੇ ਸਾਨੂੰ ਪੰਜਾਬ ਦੇ ਕਿਸੇ ਵੀ ਜ਼ਿਲ•ੇ ਤੋਂ ਸ਼ਿਕਾਇਤ ਪ੍ਰਾਪਤ ਹੋਈ ਤਾਂ ਅਸੀਂ ਨਿਆਂ ਯਕੀਨੀ ਬਣਾਉਣ ਵਾਸਤੇ ਲੋੜੀਂਦਾ ਹਰ ਕਦਮ ਚੁੱਕਾਂਗੇ।

