ਪੰਜਾਬ

ਕੇਂਦਰ ਵੱਲੋਂ ਪੰਜਾਬ ਦੀ ਰੱਬੀ ਫ਼ਸਲ ਦੀ ਖਰੀਦ ਲਈ 17994.21 ਕਰੋੜ ਸੀ.ਸੀ.ਐੱਲ. ਜਾਰੀ

ਚੰਡੀਗੜ੍ਹ, 5 ਅਪ੍ਰੈਲ (ਮਧੂਸਾਰ ਬਿਊਰੋ)
ਕੇਂਦਰ ਵੱਲੋਂ ਬੁੱਧਵਾਰ ਨੂੰ ਪੰਜਾਬ ਦੀ ਰੱਬੀ ਫ਼ਸਲ ਦੀ ਖਰੀਦ ਲਈ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਨਿਰਧਾਰਤ ਸ਼ਰਤਾਂ ਦੇ ਆਧਾਰ ‘ਤੇ 17994.21 ਕਰੋੜ ਰੁਪਏ ਕੈਸ਼ ਕਰੈਡਿਟ ਲਿਮਿਟ (ਸੀ.ਸੀ.ਐੱਲ.) ਜਾਰੀ ਕਰ ਦਿੱਤੀ ਗਈ ਹੈ।
ਕੇਂਦਰੀ ਵਿੱਤ ਮੰਤਰਾਲੇ ਅਤੇ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ (ਵਿੱਤ) ਨੂੰ ਭੇਜੇ ਵੱਖਰੇ-ਵੱਖਰੇ ਪੱਤਰਾਂ ਰਾਹੀਂ ਕਿਹਾ ਗਿਆ ਹੈ ਕਿ ਸੀ.ਸੀ.ਐੱਲ. ਨੂੰ ਤੁਰੰਤ ਮੰਡੀਆਂ ਵਿੱਚ ਕਣਕ ਦੀ ਜਲਦ ਆਮਦ ਨੂੰ ਵੇਖਦਿਆਂ ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸ.ਬੀ.ਆਈ.) ਵੱਲੋਂ ਦਿੱਤੇ ਭਰੋਸੇ ਤੋਂ ਬਾਅਦ ਜਾਰੀ ਕੀਤਾ ਗਿਆ ਹੈ।

ਸੀ.ਸੀ.ਐੱਲ. ਨੂੰ ਰੱਬੀ ਸੀਜ਼ਨ ਲਈ ਅਪ੍ਰੈਲ ਦੇ ਅੰਤ ਤੱਕ ਜਾਰੀ ਕੀਤਾ ਗਿਆ ਹੈ ਬੇਸ਼ਰਤੇ ਕਿ ਸੂਬਾ ਸਰਕਾਰ ਖਰੀਦ ਮਾਰਕੀਟਿੰਗ ਸੀਜ਼ਨ 2016 ਦੇ ਬਕਾਏ ਨੂੰ ਪਹਿਲ ਦੇ ਆਧਾਰ ‘ਤੇ ਨਿਯਮਿਤ ਕਰੇ।
ਆਰ.ਬੀ.ਆਈ. ਨੇ ਆਪਣੇ ਪੱਤਰ ਰਾਹੀਂ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਹੈ ਕਿ ਐਸ.ਬੀ.ਆਈ. ਵੱਲੋਂ ਭਾਰਤੀ ਸੰਵਿਧਾਨ ਅਧੀਨ ਆਰਟੀਕਲ 293(3) ਅਧੀਨ ਸਹਿਮਤੀ ਪੱਤਰ ਦੇਣ ਤੋਂ ਬਾਅਦ ਫੰਡਾਂ ਨੂੰ ਜਾਰੀ ਕੀਤਾ ਜਾਵੇਗਾ।
ਆਰ.ਬੀ.ਆਈ. ਨੇ ਸੂਬਾ ਸਰਕਾਰ ਨੂੰ ਕਿਹਾ ਹੈ ਕਿ ਇਸ ਦੇ ਫੂਡ ਕਰੇਡਿਟ ਅਕਾਊਂਟਸ ਦੀ ਨਿਯਮਾਂ ਤਹਿਤ ਸਟਾਕ ਵੈਲਯੂ ਦੀ ਨਿਯਮਾਂ ਤਹਿਤ ਪੇਅ ਕੀਤੀ ਜਾਵੇਗੀ। ਕੇਂਦਰ ਸਰਕਾਰ ਤੋਂ ਸੀ.ਸੀ.ਐਂਲ. ਦਾ ਲਾਭ ਲੈਣ ਲਈ ਸੂਬਾ ਸਰਕਾਰ ਸਾਰੀਆਂ ਬੇਨਤੀਆਂ ਨੂੰ ਵਿੱਤ ਵਿਭਾਗ ਰਾਹੀਂ ਭੇਜਣਾ ਜਰੂਰੀ ਹੋਵੇਗਾ।
ਕੇਂਦਰ ਸਰਕਾਰ ਵੱਲੋਂ ਸੀ.ਸੀ.ਐੱਲ. ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਨਿੱਜੀ ਦਖਲ ਤੋਂ ਬਾਅਦ ਜਾਰੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਇਹ ਮੁੱਦਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਨਿੱਜੀ ਤੌਰ ਤੇ ਉਠਾਇਆ ਸੀ ਅਤੇ ਇਸ ਮਾਮਲੇ ਸਬੰਧੀ ਕਈ ਵਾਰ ਕੇਂਦਰੀ ਵਿੱਤ ਮੰਤਰੀ ਨਾਲ ਗੱਲਬਾਤ ਕੀਤੀ ਸੀ ਜਿਸ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਵਾਇਆ ਗਿਆ ਸੀ ਕਿ ਵਿੱਤ ਮੰਤਰਾਲੇ ਨੇ ਆਰ.ਬੀ.ਆਈ. ਨੂੰ ਰੱਬੀ ਫ਼ਸਲ ਦੀ ਨਿਰਵਿਘਨ ਖਰੀਦ ਲਈ ਸੀ.ਸੀ.ਐਂਲ. ਰਿਲੀਜ਼ ਕਰਨ ਦੇ ਨਿਰਦੇਸ਼ ਕੀਤੇ ਹਨ।

Leave a Reply

Your email address will not be published. Required fields are marked *