ਪਟਿਆਲਾ

ਨਗਰ ਨਿਗਮ ਖਿਲਾਫ਼ ਫਲ ਤੇ ਸਬਜ਼ੀਆਂ ਸੁੱਟਕੇ ਪ੍ਰਦਰਸ਼ਨ

ਵਿਕਰੇਤਾਵਾਂ ਨੇ ਕੀਤੀ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ
ਪ੍ਰਸ਼ਾਸਨਕ ਹੁਕਮਾਂ ਵਿਰੁੱਧ ਡਟੇ ਫਲ ਤੇ ਸਬਜ਼ੀ ਵਿਕਰੇਤਾ
ਪਟਿਆਲਾ 24 ਜੁਲਾਈ (ਰਮਨਦੀਪ/ਮਧੂਸਾਰ ਬਿਊਰੋ) ਪਟਿਆਲਾ ਸ਼ਹਿਰ ਦੇ ਰਾਘੋ ਮਾਜਰਾ ਇਲਾਕੇ ਵਿਚ ਸਥਿਤ ਸਬਜ਼ੀ ਮੰਡੀ ਦੇ ਬਾਹਰ ਵੱਡੀ ਗਿਣਤੀ ਚ ਫਲ ਤੇ ਸਬਜ਼ੀ ਵਿਕਰੇਤਾ ਰੇਹੜੀ ਵਾਲਿਆਂ ਨੇ ਫਲ ਅਤੇ ਸਬਜ਼ੀਆਂ ਸੜਕ ‘ਤੇ ਸੁੱਟ ਕੇ ਨਗਰ ਨਿਗਮ ਪਟਿਆਲਾ ਵਿਰੁੱਧ ਰੋਸ਼ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ। ਵਿਕਰੇਤਾਵਾਂ ਦਾ ਕਹਿਣਾ ਕਰੋਨਾ ਮਹਾਂਮਾਰੀ ਦੇ ਚਲਦਿਆਂ ਜਦੋਂ ਉਹ ਰੋਜ਼ੀ ਰੋਟੀ ਕਮਾਉਣ ਤੋਂ ਮੋਹਤਾਜ਼ ਹੋਏ ਪਏ ਹਨ ਤਾਂ ਅਜਿਹੇ ਹਾਲਾਤਾਂ ਵਿਚ ਉਨ੍ਹਾਂ ਨੂੰ ਰੇਹੜੀਆਂ ਨਾ ਲਗਾਉਣ ਦੇ ਹੁਕਮ ਦਿੱਤੇ ਜਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਰੇਹੜੀ ਯੂਨੀਅਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਕੰਟ ਦੀ ਘੜੀ ਵਿੱਚ ਉਨ੍ਹਾਂ ਨੂੰ ਵੱਧ ਤੋ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਉਨ੍ਹਾਂ ਦਾ ਕਾਰੋਬਾਰ ਨਾ ਉਜਾੜਿਆ ਜਾਵੇ ਤਾਂ ਕਿ ਉਹ ਆਪਣਾ ਤੇ ਆਪਣੇ ਬੱਚਿਆਂ ਦਾ ਪੇਟ ਪਾਲਣ ਲਈ ਕੰਮ ਕਰਦੇ ਰਹਿਣ। ਸੁਣਵਾਈ ਨਾ ਹੋਣ ਉਤੇ ਉਨ੍ਹਾਂ ਨੇ ਆਤਮਹਤਿਆ ਕਰ ਲੈਣ ਦੇ ਧਮਕੀ ਤਕ ਦੇ ਦਿੱਤੀ। ਦੂਜੇਪਾਸੇ ਇਕ ਪ੍ਰਸ਼ਾਸਨਿਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਕਿਹਾ ਕਿ ਸ਼ਹਿਰ ਵਿਚ ਨਾਜਾਇਜ਼ ਰੇਹੜੀਆਂ ਦੀ ਗਿਣਤੀ ਬੇਤਹਾਸ਼ਾ ਵਧਦੀ ਜਾ ਰਹੀ ਹੈ। ਕਈਆਂ ਕੋਲ ਲਾਈਸੈਂਸ ਜਾਂ ਪਰਮਿਸ਼ਨ ਵੀ ਨਹੀਂ ਹੈ ਜਿਸ ਕਾਰਨ ਆਮ ਲੋਕਾਂ, ਰਾਹਗੀਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

Leave a Reply

Your email address will not be published. Required fields are marked *