ਪੰਜਾਬ

ਪੰਜ ਕਰੌੜ ਦੀ ਲਾਗਤ ਨਾਲ ਤਿਆਰ ਹੋਣ ਵਾਲਾ ਦੀਵਾਨ ਹਾਲ ਬਹੁਤ ਜਲਦੀ ਸੰਗਤਾਂ ਨੂੰ ਸਮਰਪਿਤ ਹੋਵੇਗਾ: ਭਾਈ ਗੁਰਇਕਬਾਲ ਸਿੰਘ

ਗੁਰਦੁਆਰਾ ਪਹੁਵਿੰਡ ਸਾਹਿਬ ਦੇ ਨਵੇਂ ਦੀਵਾਨ ਹਾਲ ਦਾ ਨੀਂਹ ਪੱਥਰ ਰੱਖਿਆ
ਅੰਮ੍ਰਿਤਸਰ 8 ਅਪ੍ਰੈਲ (ਸੁਖਬੀਰ ਸਿੰਘ/ਮਧੂਸਾਰ ਬਿਊਰੋ)
ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਜੀ ਅਤੇ ਭਾਈ ਹਰਮਿੰਦਰ ਸਿੰਘ ਜੀ ਵੱਲੋਂ ਬਾਬਾ ਦੀਪ ਸਿੰਘ ਜੀ ਫਾਊਂਡੇਸ਼ਨ ਕਮੇਟੀ ਕਰਨਲ ਜੀ. ਐਸ ਸੰਧੂ, ਕੈਪਟਨ ਬਲਵੰਤ ਸਿੰਘ ਅਤੇ ਸੰਗਤਾਂ ਦੇ ਸਹਿਯੋਗ ਨਾਲ ਗੁ. ਜਨਮ ਅਸਥਾਨ ਬਾਬਾ ਦੀਪ ਸਿੰਘ ਜੀ ਪਹੂਵਿੰਡ ਸਾਹਿਬ ਵਿਖੇ ਪੰਜ ਪਿਆਰੇ ਅਤੇ ਸੰਤਾਂ ਮਹਾਂਪੁਰਸ਼ਾਂ ਵੱਲੋਂ ਨਵੇਂ ਦੀਵਾਨ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ।

ਇਸ ਮੌਕੇ ਭਾਈ ਗੁਰਇਕਬਾਲ ਸਿੰਘ ਜੀ ਨੇ ਦੱਸਿਆ ਕਿ ਗੁ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਰਨਲ ਜੀ. ਐਸ ਸੰਧੂ, ਕੈਪਟਨ ਬਲਵੰਤ ਸਿੰਘ ਦੇ ਸਹਿਯੋਗ ਨਾਲ ਸੰਗਤਾਂ ਦੀ ਸਹੂਲਤ ਵਾਸਤੇ ਨਵੇਂ ਦੀਵਾਨ ਹਾਲ ਨੀਂਹ ਪੱਥਰ ਰੱਖਿਆ ਗਿਆ। ਭਾਈ ਸਾਹਿਬ ਜੀ ਨੇ ਦੱਸਿਆ ਕਿ ਇਸ ਦੀਵਾਨ ਹਾਲ ਦੀ ਲੰਬਾਈ 250 ਫੁੱਟ ਅਤੇ ਚੌੜਾਈ 150 ਫੁੱਟ ਹੋਵੇਗੀ। ਇਸ ਦਾ ਤਕਰੀਬਨ 5 ਕਰੌੜ ਰੁਪਏ ਖਰਚਾ ਹੋਵੇਗਾ ਜੋ ਕਿ ਬਹੁੱਤ ਹੀ ਜਲਦੀ ਤਿਆਰ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ ਜਾਵੇਗਾ। ਜਿਸ ਦਾ ਨੀਂਹ ਪੱਥਰ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਗ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਜੀ ਗੁ. ਟਾਹਲਾ ਸਾਹਿਬ ਵਾਲੇ, ਬਾਬਾ ਮੋਜੀ ਦਾਸ ਮਾੜੀ ਕੰਬੋਕੇ, ਬਾਬਾ ਰਮਨ ਸਿੰਘ ਚੱਬੇ ਵਾਲੇ, ਕਰਨਲ ਜੀ. ਐਸ ਸੰਧੂ, ਕੈਪਟਨ ਬਲਵੰਤ ਸਿੰਘ, ਭਾਈ ਗੁਰਇਕਬਾਲ ਸਿੰਘ, ਭਾਈ ਹਰਮਿੰਦਰ ਸਿੰਘ ਜੀ ਕਾਰ ਸੇਵਾ ਵਾਲਿਆ ਨੇ ਆਪਣੇ ਕਰ ਕਮਲਾਂ ਨਾਲ ਨਵੇਂ ਦੀਵਾਨ ਹਾਲ ਦਾ ਨੀਂਹ ਪੱਥਰ ਰਖਿਆ। ਭਾਈ ਸਾਹਿਬ ਜੀ ਨੇ ਕਿਹਾ ਕਿ ਇਹ ਦੀਵਾਨ ਹਾਲ ਭਾਈ ਹਰਮਿੰਦਰ ਸਿੰਘ ਜੀ ਕਾਰ ਸੇਵਾ ਵਾਲਿਆ ਦੀ ਦੇਖ-ਰੇਖ ਵਿੱਚ ਤਿਆਰ ਹੋਵੇਗਾ। ਭਾਈ ਸਾਹਿਬ ਜੀ ਨੇ ਦੱਸਿਆ ਕਿ ਸੰਗਤਾਂ ਦੇ ਸਹਿਯੋਗ ਨਾਲ ਇਸ ਤੋਂ ਪਹਿਲਾਂ ਗੁ. ਸਾਹਿਬ ਜੀ ਦੇ ਪ੍ਰਕਾਸ਼ ਅਸਥਾਨ, ਲੰਗਰ ਹਾਲ, ਜੋੜਾ ਘਰ, ਗੱਠੜੀ ਘਰ, ਲੰਗਰ ਹਾਲ ਦੀ ਰਸੋਈ, ਸਰੋਵਰ ਦੀ ਪ੍ਰਕਰਮਾ ਅਤੇ ਸਰੋਵਰ ਵਿੱਚ ਫਿਲਟਰ ਲਗਾਉਣਾ, ਕਾਰ ਪਾਰਕਿੰਗ ਸੰਗਤਾਂ ਦੀ ਸਹੂਲਤ ਲਈ ਸਰਾਂ ਅਤੇ ਬਾਥਰੂਮ ਦੀਆਂ ਸੇਵਾਵਾਂ ਹੋ ਚੁੱਕੀਆ ਹਨ।
ਇਸ ਮੌਕੇ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਗ ਵਾਲੇ, ਸੰਤ ਬਾਬਾ ਦਰਸ਼ਨ ਸਿੰਘ ਗੁ. ਟਾਹਲਾ ਸਾਹਿਬ ਵਾਲਿਆ ਵੱਲੋਂ ਭਾਈ ਸਾਹਿਬ ਜੀ ਵੱਲੋਂ ਚੱਲ ਰਹੀਆਂ ਸੇਵਾਵਾਂ ਦੀ ਸਰਾਹਨਾ ਕਰਦੇ ਹੋਏ ਸੰਗਤਾਂ ਨੂੰ ਬੇਨਤੀ ਕੀਤੀ। ਇਸ ਸੇਵਾ ਵਿੱਚ ਤਨ, ਮਨ ਅਤੇ ਧਨ ਨਾਲ ਸੇਵਾ ਕਰਕੇ ਬਾਬਾ ਜੀ ਦੇ ਦਰ ਦੀਆਂ ਖੁਸ਼ੀਆਂ ਲੈਣੀਆਂ ਜੀ।
ਇਸ ਮੌਕੇ ਕਥਾ ਕੀਰਤਨ ਦੇ ਵਿਸ਼ੇਸ਼ ਦੀਵਾਨ ਸਜਏ ਗਏ ਜਿਸ ਦੀ ਆਰੰਭਤਾ ਸੁਖਮਨੀ ਸਾਹਿਬ ਜੀ ਦੇ ਸੰਗਤ ਰੂਪੀ ਪਾਠ ਨਾਲ ਕੀਤੀ ਗਈ। ਉਪਰੰਤ ਭਾਈ ਗੁਰਇਕਬਾਲ ਸਿੰਘ ਜੀ, ਭਾਈ ਸੁਖਵਿੰਦਰ ਸਿੰਘ ਗੋਗਾ ਵੀਰ ਜੀ ਨੇ ਸੰਗਤਾਂ ਨੂੰ ਕੀਰਤਨ ਰਾਹੀ ਨਿਹਾਲ ਕੀਤਾ। ਇਸ ਮੌਕੇ ਸੰਤ ਬਾਬਾ ਮੋਜੀਦਾਸ ਜੀ ਮਾੜੀ ਕੰਬੋਕੇ, ਸਕੱਤਰ ਸਿੰਘ ਪ੍ਰਚਾਰਕ, ਸੁਖਵੰਤ ਸਿੰਘ ਪ੍ਰਚਾਰਕ, ਸੁਖਚੈਨ ਸਿੰਘ, ਬਾਪੂ ਜਗੀਰ ਸਿੰਘ ਪ੍ਰਧਾਨ, ਇਜਿੰਨੀਅਰ ਸੁਖਮਿੰਦਰ ਸਿੰਘ, ਬਾਬਾ ਨਿਰਮਲ ਸਿੰਘ ਸੁਰਸਿੰਗ, ਸ੍ਰ ਟਹਿਲਇੰਦਰ ਸਿੰਘ, ਭਾਈ ਗੁਰਦੀਪ ਸਿੰਘ ਪ੍ਰਧਾਨ, ਅਮਰਜੀਤ ਸਿੰਘ ਸਰਪੰਚ ਪਹੂਵਿੰਡ ਸਾਹਿਬ, ਇੰਦਰਬੀਰ ਸਿੰਘ ਭੱਠੇ ਵਾਲੇ ਨੇ ਪਿਆਰ ਭਰੀਆਂ ਹਾਜਰੀਆਂ ਭਰੀਆਂ।

Leave a Reply

Your email address will not be published. Required fields are marked *