ਪਟਿਆਲਾ

ਭਗਵਾਨ ਕ੍ਰਿਸ਼ਨ ਬਾਰੇ ਟਵੀਟ ਕਰਨਾ ਪ੍ਰਸ਼ਾਂਤ ਭੂਸ਼ਣ ਦਾ ਮਾਨਸਿਕ ਦੀਵਾਲੀਆਪਣ : ਪਰਵੀਤ ਕਥੂਰੀਆ

ਧਰਮ ਸੰਬੰਧੀ ਕਿਸੇ ਕਿਸਮ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਭਗਵਾਨ ਕ੍ਰਿਸ਼ਨ ਬਾਰੇ ਟਵੀਟ ਕਰਨਾ ਪ੍ਰਸ਼ਾਂਤ ਭੂਸ਼ਣ ਦਾ ਮਾਨਸਿਕ ਦੀਵਾਲੀਆਪਣ ਹੈ ਇਨਾ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਸ਼ਿਵ ਸੈਨਾ ਹਿੰਦੁਸਤਾਨ ਦੇ ਮਾਲਵਾ ਜ਼ੋਨ 2 ਦੇ ਪ੍ਰਧਾਨ ਪਰਵੀਤ ਕਥੂਰੀਆ ਨੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਾਵਾਂ ਗੁਪਤਾ ਦੀ ਅਗਵਾਹੀ ‘ਚ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਧਰਮ ਸੰਬੰਧੀ ਕਿਸੇ ਕਿਸਮ ਦੀ ਬੇਅਦਬੀ ਬਰਦਾਸ਼ਤ ਨਹੀਂ ਕਰੇਗਾ।

ਉਨ੍ਹਾਂ ਕਿਹਾ ਕਿ ਸ੍ਰੀ ਕ੍ਰਿਸ਼ਨ ਨੂੰ ਸਮਝਣ ਵਿੱਚ ਕਈ ਜਨਮ ਲੈਣੇ ਪੈਣਗੇ, ਕਿੰਨੀ ਆਸਾਨੀ ਨਾਲ ਭਗਵਾਨ ਕ੍ਰਿਸ਼ਨ ਨੂੰ ਘਸੀਟ ਲਿਆਏ, ਇਹ ਬੜੇ ਹੀ ਦੁੱਖ ਦੀ ਗੱਲ ਹੈ। ਭਾਜਪਾ ਦੇ ਬੁਲਾਰੇ ਰਾਕੇਸ਼ ਤ੍ਰਿਪਾਠੀ ਨੇ ਵੀ ਪ੍ਰਸ਼ਾਂਤ ਭੂਸ਼ਣ ਉੱਤੇ ਨਿਸ਼ਾਨ ਲਾਇਆ। ਉਨ੍ਹਾਂ ਨੇ ਕਿਹਾ ਕਿ । ਸੁਰਖੀਆਂ ਵਿੱਚ ਬਣੇ ਰਹਿਣ ਲਈ ਉਹ ਇਸ ਤਰ੍ਹਾਂ ਦੀ ਘਟੀਆ ਹਰਕਤ ਪਹਿਲਾਂ ਵੀ ਕਰ ਚੁੱਕੇ ਹਨ। ਊਨਾ ਕਿਹਾ ਕਿ ਇਹ ਆਪਣੀ ਗੰਦੀ ਰਾਜਨੀਤਿਕ ਤੋਂ ਬਾਜ਼ ਆ ਜਾਨ ਨਹੀਂ ਤਾ ਸ਼ਿਵ ਸੈਨਾ ਹਿੰਦੁਸਤਾਨ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਊਨਾ ਕਿਹਾ ਕਿ ਇਹ ਅਗਰ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਏ ਤਾ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਪਵਨ ਗੁਪਤਾ ਦੀ ਅਗਵਾਹੀ ਚ ਇਕ ਵੱਡਾ ਸੰਗਰਸ਼ ਵਿਡਿਆ ਜਾਵੇਗਾ ਤੇ ਸਾਰੇ ਮਾਲਵਾ ਜ਼ੋਨ 2 ਚ ਚਕਾ ਜਾਮ ਕੀਤਾ ਜਾਵੇਗਾ

Leave a Reply

Your email address will not be published. Required fields are marked *