ਪੰਜਾਬ

ਉਸਮਾ ਕਾਂਡ ਦੀ ਪੀੜਤਾਂ ਨੂੰ ਮੁੜ ਹਥਿਆਰਬੰਦ ਲੋਕਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ

ਸੁਰੱਖਿਆ ਘੇਰਾ ਟੁੱਟਾ, ਪੁਲਸ ਨੇ ਸੁਪਰੀਮ ਕੋਰਟ ਦੇ ਕੇਸ ਨਜ਼ਰ ਅੰਦਾਜ
ਆਈਜੀ ਬਾਰਡਰ ਰੇਂਜ਼ ਨੇ ਵੱਟਸਅੱਪ ਤੇ ਸ਼ਿਕਾਇਤ ਕਰਤਾ ਤੋਂ ਮੰਗਵਾਈ ਰਿਪੋਰਟ
ਅੰਮ੍ਰਿਤਸਰ 8 ਅਪ੍ਰੈਲ (ਸਤਨਾਮ ਜੋਧਾ)
2013 ‘ਚ ਜ਼ਿਲ੍ਹਾ ਤਰਨ ਤਾਰਨ ‘ਚ ਵਾਪਰੇ ਉਸਮਾ ਕਾਂਡ ਦੀ ਪੀੜਤਾ ਹਰਬਿੰਦਰ ਕੌਰ ਉਸਮਾ ਦੇ ਕਮਜ਼ੋਰ ਸੁਰੱਖਿਆ ਘੇਰੇ ਕਰਕੇ ਅੱਜ ਇਕ ਵਾਰ ਫਿਰ ਪੁਲਸ ਥਾਣਾ ਕੰਬੋਜ਼ ਦੀ ਹਦੂਦ ਅੰਦਰ ਉਸ ਵੇਲੇ ਜਾਨ ਨੂੰ ਖਤਰਾ ਪੈਦਾ ਹੋ ਗਿਆ ਜਦੋਂ ਇੱਕ ਵਿਅਕਤੀ ਨੇ ਉਸਮਾ ਨੁੰ ਹੱਥਿਆਰਬੰਦ ਕੁਝ ਲੋਕਾਂ ਨੇ ਜਾਨੋ ਮਾਰਨ ਦੀਆਂ ਧਮਕੀਆਂ ਦੇ ਦਿਤੀਆਂ।

ਥਾਣਾ ਕੰਬੋਜ਼ ਵਿੱਚ ਐਸ ਆਈ ਰਾਜਬੀਰ ਸਿੰਘ ਦੀ ਹਾਜ਼ਰੀ ‘ਚ ਖੂਦ ਨਾਲ ਵਾਪਰੇ ਹਾਦਸੇ ਸਬੰਧੀ ਫੌਰੀ ਤੌਰ ਤੇ ਭਾਰਤ ਦੇ ਚੀਫ ਜਸਟਿਸ ਮਾਣਯੋਗ ਸੁਪਰੀਮ ਕੋਰਟ,ਚੀਫ ਜਸਟਿਸ ਪੰਜਾਬ ਐਂਡ ਹਰਿਆਣਾ ਹਾਈ ਕੋਰਟ,ਮੁੱਖ ਮੰਤਰੀ ਪੰਜਾਬ,ਮੁੱਖ ਸਕਤਰ ਪੰਜਾਬ,ਡੀਜੀਪੀ ਪੰਜਾਬ,ਐਸਸੀ ਕਮਿਸ਼ਨ ਪੰਜਾਬ,ਮਹਿਲਾ ਕਮਿਸ਼ਨ ਪੰਜਾਬ,ਆਈ ਜੀ ਬਾਰਡਰ ਰੇਂਜ ਅਤੇ ਹੋਰਨਾ ਅਧਿਕਾਰੀਆਂ ਨੂੰ ਭੇਜੇ ਈ ਮੇਲ ਪੱਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਅੱਜ ਵਾਪਰੇ ਹਾਦਸੇ ਤੋਂ ਬਾਅਦ ਸਾਨੁੰ ਇਹ ਖਦਸਾ ਜ਼ਾਹਰ ਹੋ ਗਿਆ ਹੈ ਕਿ ਸਾਡੀ ਜਾਨ ਨੂੰ ਖਤਰਾ ਪੈਦਾ ਹੋ ਗਿਆ ਹੈ।
ਉਨਾਂ ਨੇ ਪ੍ਰੈਸ ਨੂੰ ਦਸਿਆ ਹੈ ਕਿ ਸਾਨੂੰ ਅਤੇ ਭਾਰਤ ਦੀਆਂ ਨਿਆਂਪਾਲਿਕਾਂ ਨੂੰ ਪੰਜਾਬ ਪੁਲਸ ਤੇ ਭਰੋਸਾ ਹੀ ਨਹੀ ਸੀ ਜਿਸ ਕਰਕੇ ਮਾਣਯੋਗ ਕੋਰਟ ਨੇ ਸਾਨੂੰ ਕੇਂਦਰੀ ਸੁਰੱਖਿਆ ਬਲ ਦਿਤੇ ਹਨ। ਉਨਾਂ ਨੇ ਕਿਹਾ ਕਿ ਆਈ ਜੀ ਬਾਰਡਰ ਰੇਂਜ਼ ਨੋਨਿਹਾਲ ਸਿੰਘ ਦੇ ਨੋਟਿਸ ਵਿਚ ਫੌਨ ਤੇ ਅਤੇ ਲਿਖਤੀ ਤੌਰ ‘ਤੇ ਸਾਰਾ ਮਾਮਲਾ ਲਿਆ ਦਿਤਾ ਗਿਆ ਹੈ ।ਪੁੱਛਣ ਤੇ ਸ਼੍ਰੀਮਤੀ ਉੁਸਮਾ ਨੇ ਦੱਸਿਆ ਕਿ ਮੈਨੂੰ ਧਮਕੀਆਂ ਦੇਣ ਵਾਲੇ ਦੀ ਗ੍ਰਿਫਤਾਰੀ ਕਰਨ ‘ਚ ਪੁਲਸ ਨੇ ਕੋਈ ਸਿਰਗਰਮੀਂ ਨਹੀ ਦਿਖਾਈ ਹੈ। ਉਂਨਾ ਨੇ ਕਿਹਾ ਕਿ ਮੇਰੀ ਹਾਜ਼ਰੀ ‘ਚ ਸਮਾਜ ਵਿਰੋਧੀ ਅਨਸਰ ਐਸਆਈ ਦੀ ਹਾਜ਼ਰੀ ‘ਚ ਮੈਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਕੇ ਫਰਾਰ ਹੋ ਗਿਆ,ਪਰ ਪੁਲਸ ਮੂਕ ਦਰਸ਼ਕ ਬਣ ਸਭ ਕੁਝ ਦੇਖਦੀ ਰਹੀ। ਉਨ੍ਹਾ ਨੇ ਸਰਕਾਰ ਤੋਂ ਪ੍ਰੀਵਾਰ ਸਮੇਤ ਸੁਰੱਖਿਆ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *