ਭਾਰਤੀਯ ਵਿਦਿਆ ਨਿਕੇਤਨ ਸੀਨੀਅਰ ਸਕੈਂਡਰੀ ਸਕੂਲ ਨਿਊ ਤਹਿਸੀਲਪੂਰਾ ਦਾ ਨਤੀਜਾ ਸ਼ਾਨਦਾਰ
ਸਾਨੂੰ ਆਪਣੇ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਤੇ ਪੂਰਾ ਮਾਨ : ਪ੍ਰਿਂਸੀਪਲ ਸੰਦੀਪ ਸਰੀਨ
ਅੰਮ੍ਰਿਤਸਰ 8 ਅਪ੍ਰੈਲ (ਮਧੂਸਾਰ ਬਿਊਰੋ)
ਵਿੱਦਿਆ ਵਿਚਾਰੀ ਪਾਰੋ ਉਪਕਾਰੀ ਦਾ ਨਾਅਰਾ ਅਕਸਰ ਹਰ ਇੱਕ ਸਕੂਲ ਵਿੱਚ ਸੁਨਣ ਨੂੰ ਮਿਲਦਾ ਹੈ ਵਿੱਦਿਆ ਨੂੰ ਯੁੱਗ ਯੁੱਗ ਤੋਂ ਉੱਚਾ ਦਰਜ਼ਾ ਦਿੱਤਾ ਜਾਂਦਾ ਰਿਹਾ ਹੈ ਤੇ ਦਿੱਤਾ ਜਾਂਦਾ ਰਹੇਗਾ ! ਜਿਸ ਤਰਾਂ ਇੱਕ ਵਿਦਿਆਰਥੀ ਪੂਰਾ ਸਾਲ ਆਪਣੀ ਲਗਨ ਤੇ ਮਹਿਨਤ ਦੇ ਨਾਲ ਪੜਦਾ ਹੈ ਤੇ ਇਸ ਦੇ ਨਾਲ ਹੀ ਉਹਨੀ ਹੀ ਲਗਨ ਤੇ ਮਹਿਨਤ ਉਸ ਅਧਿਆਪਕ ਦੀ ਲੱਗਦੀ ਹੈ ਜੋ ਉਸ ਵਿਦਿਆਰਥੀ ਨੂੰ ਸਾਰਾ ਸਾਲ ਆਪਣੀਆਂ ਸਿਖਿਆਵਾਂ ਦੇ ਨਾਲ ਪੜਾਈ ਵਿੱਚ ਨਿਪੁੰਨ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦਾ ਹੈ !
ਸਾਲ ਦੇ ਆਖਿਰ ਦੇ ਵਿਚ ਅਧਿਆਪਕ ਤੇ ਵਿਦਿਆਰਥੀ ਦੋਵਾਂ ਨੂੰ ਹੀ ਤਾਂਗ ਰਹਿੰਦੀ ਹੈ ਕੇ ਜੋ ਅਸੀਂ ਆਪਣੀ ਸਾਰਾ ਸਾਲ ਮਿਹਨਤ ਕੀਤੀ ਹੈ ਉਸ ਦਾ ਨਤੀਜਾ ਵੀ ਸ਼ਾਨਦਾਰ ਮਿਲੇ ਜਿਸ ਦੀ ਤਾਜ਼ਾ ਮਿਸਾਲ ਅੱਜ ਸਾਨੂੰ ਭਾਰਤੀਯ ਵਿਦਿਆ ਨਿਕੇਤਨ ਸੀਨੀਅਰ ਸਕੈਂਡਰੀ ਸਕੂਲ ਨਿਊ ਤਹਿਸੀਲਪੂਰਾ ਵਿੱਚ ਵੇਖਣ ਨੂੰ ਮਿਲੀ ਜਿਸ ਦਾ ਸਾਲਾਨਾ ਰਿਜਲਟ 100 % ਤੋਂ ਵੀ ਸ਼ਾਨਦਾਰ ਵੇਖਣ ਨੂੰ ਮਿਲਿਆ ! ਇਹ ਰਿਜਲਟ ਨਰਸਰੀ ਤੋਂ ਲੈ ਕੇ ਨੌਵੀ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਐਲਾਨਿਆ ਗਿਆ ਜਿਸ ਦੁਰਾਨ ਵਿਦਿਆਰਥੀ ਦੇ ਚਿਹਰੇ ਤਾ ਖਿੜੇ ਹੋਏ ਨਜ਼ਰ ਆਏ ਪਰ ਉਸ ਦੀ ਨਾਲ ਨਾਲ ਅਧਿਆਪਕਾ ਦੇ ਚਿਹਰੇ ਤੇ ਵੀ ਖੁਸ਼ੀ ਦਾ ਨਜ਼ਾਰਾ ਕੁਝ ਵੱਖਰਾ ਵੇਖਣ ਨੂੰ ਮਿਲਿਆ ! ਰਿਜਲਟ ਦੇ ਦੁਰਾਨ ਜਿੱਥੇ ਬੱਚਿਆਂ ਦੇ ਮਾਤਾ ਪਿਤਾ ਨੇ ਆਪਣੇ ਬੱਚਿਆਂ ਦੀ ਸਖਤ ਮਿਹਨਤ ਦੀ ਸ਼ਲਾਗਾ ਕਰਨ ਤੋਂ ਪਿੱਛੇ ਨਹੀਂ ਰਹਿ ਸਕੇ !
ਭਾਰਤੀਯ ਵਿਦਿਆ ਨਿਕੇਤਨ ਸੀਨੀਅਰ ਸਕੈਂਡਰੀ ਸਕੂਲ ਨਿਊ ਤਹਿਸੀਲਪੂਰਾ ਦੇ ਪ੍ਰਿੰਸੀਪਲ ਸੰਦੀਪ ਸਰੀਨ ਦੇ ਮੀਡਿਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕੇ ਅੱਜ ਦਾ ਜੋ ਸਕੂਲ ਵੱਲੋਂ ਰਿਜਲਟ ਦੱਸਿਆ ਗਿਆ ਹੈ ਉਹ ਬੱਚਿਆਂ ਅਧਿਆਪਕਾਂ ਤੇ ਮਾਤਾ ਪਿਤਾ ਦੇ ਲਈ ਇੱਕ ਸ਼ਾਨਦਾਰ ਸਾਹਮਣੇ ਨਜ਼ਰ ਆਇਆ ਹੈ ਸਾਡੇ ਸਕੂਲ ਦੇ ਬੱਚਿਆਂ ਨੇ ਹਮੇਸ਼ਾ ਹੀ ਆਪਣੀ ਸਖ਼ਤ ਮਿਹਨਤ ਕਰਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ ਜਿਸ ਦਾ ਸਾਨੂੰ ਮਾਨ ਵੀ ਹੈ ਅਸੀਂ ਹਰ ਸਾਲ ਆਪਣੇ ਰਿਜਲਟ ਦੇ ਦੁਰਾਨ ਜੋ ਬੱਚੇ ਆਪਣੀ ਆਪਣੀ ਜਮਾਤ ਦੇ ਵਿੱਚ ਪਹਿਲਾ, ਦੂਸਰਾ ਤੇ ਤੀਸਰਾ ਸਥਾਨ ਪਰਾਪਿਤ ਕਰਦੇ ਹਨ ਉੱਥੇ ਅਸੀਂ ਉਹਨਾਂ ਬੱਚਿਆਂ ਨੂੰ ਵੀ ਸਨਮਾਨ ਦਿੰਦੇ ਹਾ ਜਿੰਨਾ ਨੇ ਸਾਰਾ ਸਾਲ ਆਪਣੀ ਚੰਗੀ ਕਾਰਗੁਜਾਰੀ ਕੀਤੀ ਹੁੰਦੀ ਹੈ ! ਅੱਜ ਰਿਜਲਟ ਦੇ ਨਾਲ ਨਾਲ ਰੰਗਾਰੰਗ ਪ੍ਰੋਗਰਾਮ ਦਾ ਵੀ ਅਜ਼ੋਜਿਨ ਕੀਤਾ ਗਿਆ ਹੈ ਤਾਂ ਜੋ ਵਿਦਿਆਰਥੀ ਤੇ ਉਹਨਾਂ ਦੇ ਮਾਤਾ ਪਿਤਾ ਖੁਸ਼ੀ ਖੁਸ਼ੀ ਇਸ ਦਾ ਅਨੰਦ ਮਾਨ ਸਕਣ ! ਸਕੂਲ ਦੇ ਸਾਰੇ ਸਟਾਫ ਨੇ ਵੀ ਇਸ ਪ੍ਰੋਗਰਾਮ ਨੂੰ ਨੇਪਰੇ ਚੜਾਉਣ ਦੇ ਲਈ ਬਹੁਤ ਮਿਹਨਤ ਕੀਤੀ ਹੈ ਜੋ ਸ਼ਲਾਗਾ ਯੋਗ ਹੈ ! ਇਸ ਮੌਕੇ ਤੇ ਹਰੀ ਸਰੀਨ, ਅੰਜੂ ਸਰੀਨ,ਦਿਆਂ ਸਰੀਨ, ਸ਼ਿਵਾਨੀ ਖੁੱਲਰ, ਜਸਵੰਤ ਕੌਰ, ਗੁਰਵਿੰਦਰ ਕੌਰ, ਰਿਸ਼ੀ ਪਰ੍ਭਾ, ਰਜਨੀ ਸਲਵਾਨ,ਆਲੀਆਂ , ਮਨਜੀਤ। ਸਪਨਾ, ਜਸਪ੍ਰੀਤ, ਸੁਪਰੀਤ ਵੀ ਮਜੂਦ ਸਨ !

