ਨਿਰਧਾਰਿਤ ਕੀਮਤਾਂ ਤੋਂ ਵੱਧ ਵਸੂਲੀ ਕਰਨ ਵਾਲਿਆਂ ਦੇ ਕੱਟੇ ਚਲਾਨ
ਅੰਮ੍ਰਿਤਸਰ 9 ਅਪ੍ਰੈਲ (ਸੁਖਬੀਰ ਸਿੰਘ)
ਹੋਟਲਾਂ, ਰੇਸਟੋਰੇਂਟਾਂ,ਬਾਰਾਂ ਜਾਂ ਮਾਲਾਂ ਵਿਚ ਵੇਚੀਆਂ ਜਾਣ ਵਾਲੀਆਂ ਖਾਣ ਪੀਣ ਵਾਲੀਆਂ ਚੀਜਾਂ ਜਾਂ ਹੋਰ ਦੁਸਰੀਆਂ ਵਸਤੂਆਂ ਜਿੰਨ੍ਹਾਂ ਤੇ ਉਨ੍ਹਾਂ ਦੇ ਰੇਟ ਕੰਪਣੀਆਂ ਵਾਲਿਆਂ ਵਲੋਂ ਨਿਰਧਾਰਿਤ ਕਰਕੇ ਲਿਖੇ ਹੁੰਦੇ ਹਨ ਉਨ੍ਹਾਂ ਤੋਂ ਵੱਧ ਰੇਟ ਲਏ ਜਾਣ ਤੇ ਲੀਗਲ ਮੇਟਰੋਲੋਜੀ ਵਿਭਾਗ (ਨਾਪ-ਤੋਲ) ਵਲੋਂ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਚਾਲਾਨ ਕੱਟੇ ਗਏ।
ਨਾਪ ਤੋਲ ਵਿਭਾਗ ਦੇ ਲੀਗਲ ਮੇਟਰੋਲੋਜੀ ਅਫਸਰ ਸ੍ਰ.ਪ੍ਰਕਾਸ਼ ਸਿੰਘ ਦੀ ਅਗਵਾਈ ‘ਚ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚੋਂ ਅਫਸਰ ਸਾਹਿਬਾਨ ਦੀ ਇਕ ਕਮੇਟੀ ਬਣਾਈ ਗਈ ਸੀ, ਜਿੰਨ੍ਹਾਂ ਵਲੋਂ ਅੰਮ੍ਰਿਤਸਰ ਸ਼ਹਿਰ ਦੇ ਕੁਝ ਹੋਟਲਾਂ, ਬੀਅਰ ਬਾਰਾਂ, ਮਾਲ ਅਤੇ ਰੇਸਟੋਰੇਂਟਾਂ ਵਿਚ ਰੇਡ ਕੀਤੀ ਜਿਸ ਵਿਚ ਉਨ੍ਹਾਂ ਦੀ ਟੀਮ ਵਲੋਂ ਉਥੇ ਵੇਚੀਆਂ ਜਾ ਰਹੀਆਂ ਖਾਣ ਪੀਣ ਅਤੇ ਦੁਸਰੀਆਂ ਵਸਤੂਆਂ ਦੇ ਪਰਿੰਟ ਰੇਟ (ਐਮ.ਆਰ.ਪੀ.) ਤੋਂ ਵੱਧ ਰੇਟ ਲਏ ਜਾ ਰਹੇ ਸਨ ਜਿਸ ਤੇ ਉਨ੍ਹਾਂ ਵਲੋਂ ਲੀਗਲ ਮੇਟਰੋਲੋਜੀ ਅੇਕਟ 2009 ਸੇਕਸ਼ਨ 18/36 ਅਤੇ ਪੀਸੀਆਰ ਰੂਲ ਲੀਗਲ ਮੇਟਰੋਲੋਜੀ ਦੇ ਰੂਲ 18(2) ਦੇ ਤਹਿਤ ਕੇਸ ਦੱਰਜ ਕੀਤੇ ਗਏ। ਇਸ ਸਬੰਧੀ ਲੀਗਲ ਮੇਟਰੋਲੋਜੀਕਲ ਅਫਸਰ ਸ੍ਰ ਪ੍ਰਕਾਸ਼ ਸਿੰਘ ਨੇ ਕਿਹਾ ਕਿ ਬੜੇ ਦਿਨਾਂ ਤੋਂ ਲੋਕਾਂ ਵਲੋਂ ਸ਼ਿਕਾਇਤ ਕੀਤੀ ਜਾ ਰਹੀ ਸੀ ਕਿ ਪਰਿੰਟ ਰੇਟ ਤੋਂ ਵੱਦ ਜਿਆਦਾਤਰ ਉਪਰੋਕਤ ਲੋਕ ਰੇਟ ਲਗਾ ਰਹੇ ਹਨ ਜਿਸ ਤੇ ਇਕ ਕਮੇਟੀ ਬਣਾਂ ਕੇ ਇਸ ਕਾਰਵਾਈ ਨੂੰ ਅਨਜਾਮ ਦਿਤਾ ਗਿਆ। ਉਨ੍ਹਾਂ ਆਮ ਜਨਤਾ ਨੂੰ ਵੀ ਸੁਚੇਤ ਕਰਦੇ ਹੋਏ ਕਿਹਾ ਕਿ ਉਹ ਖੁਦ ਵੀ ਜਾਗਰਕ ਹੋਣ ਅਤੇ ਆਪਣੇਂ ਆਸ ਪਾਸ ਵਾਲਿਆਂ ਨੂੰ ਵੀ ਜਾਗਰੁਕ ਕਰਨ ਅਤੇ ਕਦੀ ਵੀ ਕੋਈ ਚੀਜ਼ ਨੂੰ ਖ੍ਰੀਦਨ ਤੋਂ ਪਹਿਲਾਂ ਪਰਿੰਟ ਰੇਟ ਪੱੜ ਕੇ ਹੀ ਪੇਸਿਆਂ ਦਾ ਭੁਗਤਾਨ ਕਰਨ।ਅਗਰ ਫਿਰ ਵੀ ਕੋਈ ਉਨ੍ਹਾਂ ਤੋਂ ਵੱਧ ਰੇਟ ਵਸੂਲ ਕਰਦਾ ਹੈ ਤਾਂ ਉਹ ਨਾਪ ਤੋਲ ਵਿਭਾਗ ਦੇ ਦੱਫਤਰ ਵਿਖੇ ਅਪਣੀ ਸ਼ਿਕਾਇਤ ਦੱਰਜ ਕਰਵਾ ਸਕਦੇ ਹਨ।
ਪ੍ਰਕਾਸ਼ ਸਿੰਘ ਨੇ ਕਿਹਾ ਕਿ ਸਵਰਨਕਾਰ ਅਤੇ ਕਾਰਖਾਨੇਦਾਰ ਜਿੰਨ੍ਹਾਂ ਕੋਲ ਵਜਨ ਕਰਨ ਵਾਲੇ ਕੰਡੇ ਹਨ ਉਹ ਵੀ ਇਕ ਹੱਫਤੇ ਦੇ ਅੰਦਰ ਅੰਦਰ ਅਪਣੇਂ ਅਪਣੇਂ ਕੰਡੇ ਪਾਸ ਕਰਵਾ ਲੈਣ ਨਹੀਂ ਤਾਂ ਅਗਰ ਬਿਨਾਂ ਪਾਸ ਕੀਤੇ ਕੰਡੇ ਕਿਸੇ ਵੀ ਦੁਕਾਨਦਾਰ ਕੋਲ ਮਿਲਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਵੀ ਵਿਭਾਗ ਵਲੋਂ ਲੀਗਲ ਮੇਟਰੋਲੋਜੀ ਅੇਕਟ 2009 ਸੇਕਸ਼ਨ 24/33 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

