ਪੰਜਾਬਪਟਿਆਲਾ

ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਮਹਿੰਦਰ ਸਿੰਘ ਜੱਗੀ ਦੀ ਪੁਸਤਕ ‘ਬੋਲ ਤੂੰ ਮਿਠੜੇ ਬੋਲ’ ਦਾ ਲੋਕ ਅਰਪਣ

ਪਟਿਆਲਾ 9 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਭਾਸ਼ਾ ਵਿਭਾਗ,ਪੰਜਾਬ, ਪਟਿਆਲਾ ਵਿਖੇ ਕਰਵਾਏ ਯਾਦਗਾਰੀ ਸਾਹਿਤਕ ਸਮਾਗਮ ਵਿਚ ਕਵੀ ਮਹਿੰਦਰ ਸਿੰਘ ‘ਜੱਗੀ’ ਦੀ ਪੁਸਤਕ ‘ਬੋਲ ਤੂੰ ਮਿੱਠੜੇ ਬੋਲ’ ਦਾ ਲੋਕ ਅਰਪਣ ਕੀਤਾ ਗਿਆ।

ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਵਰਲਡ ਪੰਜਾਬੀ ਸੈਂਟਰ ਦੇ ਸਾਬਕਾ ਡਾਇਰੈਕਟਰ ਡਾ. ਦੀਪਕ ਮਨਮੋਹਨ ਸਿੰਘ, ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ ਪਟਿਆਲਾ ਦੇ ਚੀਫ ਲਾਇਬ੍ਰੇਰੀਅਨ ਸ੍ਰੀਮਤੀ ਕੁਲਬੀਰ ਕੌਰ, ਪ੍ਰਿੰ. ਸੁਲੱਖਣ ਮੀਤ, ਗੀਤਕਾਰ ਜੱਗਾ ਗਿੱਲ ਨੱਥੋਹੇੜੀ ਵਾਲਾ, ਭਗਤ ਰਾਮ ਰੰਗਾੜਾ (ਮੁਹਾਲੀ) ਆਦਿ ਸ਼ਾਮਿਲ ਹੋਏ। ਸਮਾਗਮ ਦੇ ਆਰੰਭ ਵਿਚ ਡਾ. ‘ਆਸ਼ਟ’ ਨੇ ਕਿਹਾ ਕਿ ਸਾਡੀ ਨਵੀਂ ਪੀੜ੍ਹੀ ਆਪਣੀ ਮਾਂ ਬੋਲੀ, ਸਾਹਿਤ ਅਤੇ ਸੱਭਿਆਚਾਰ ਨਾਲੋਂ ਟੁੱਟਦੀ ਜਾ ਰਹੀ ਹੈ ਜਿਸ ਕਰਕੇ ਪੰਜਾਬੀ ਸਮਾਜ ਨੂੰ ਲੇਖਕ ਵਰਗ ਹੀ ਸਹੀ ਸੇਧ ਦੇ ਸਕਦਾ ਹੈ।ਡਾ. ਦੀਪਕ ਮਨਮੋਹਨ ਸਿੰਘ ਨੇ ਸਾਹਿਤ ਸਭਾਵਾਂ ਦੀ ਭੂਮਿਕਾ ਬਾਰੇ ਕਿਹਾ ਕਿ ਸਾਹਿਤ ਸਮਾਜ ਨੂੰ ਇਕ ਸੂਤਰ ਵਿਚ ਬੰਨ੍ਹਕੇ ਆਪਸੀ ਸਾਂਝ ਵਧਾਉਂਦਾ ਹੈ। ਕੁਲਬੀਰ ਕੌਰ ਨੇ ਕਿਹਾ ਕਿ ਅੱਜਕੱਲ੍ਹ ਪਾਠਕਾਂ ਨੂੰ ਸਾਹਿਤ ਨਾਲ ਜੋੜਨ ਦੀ ਵਧੇਰੇ ਜ਼ਰੂਰਤ ਹੇ। ਗੀਤਕਾਰ ਜੱਗਾ ਗਿੱਲ ਨੱਥੋਹੇੜੀ ਵਾਲੇ ਨੇ ਕਿਹਾ ਕਿ ਸਾਹਿਤ ਅਤੇ ਸਭਿਆਚਾਰ ਨੂੰ ਬਚਾਉਣ ਲਈ ਇਸੇ ਤਰ੍ਹਾਂ ਕਾਫਲਾ ਜਾਰੀ ਰੱਖਣਾ ਚਾਹੀਦਾ ਹੈ। ਪ੍ਰਿੰ. ਸੁਲੱਖਣ ਮੀਤ ਨੇ ਕਿਹਾ ਕਿ ਸਮਾਜ ਦੀ ਨਬਜ਼ ਪਛਾਣ ਕੇ ਲਿਖਿਆ ਸਾਹਿਤ ਹੀ ਚਿਰਸਥਾਈ ਹੁੰਦਾ ਹੈ।ਇਸ ਦੌਰਾਨ ਉਘੇ ਆਲੋਚਕ ਅਤੇ ਵਿਦਵਾਨ ਡਾ. ਹਰਜੀਤ ਸਿੰਘ ਸੱਧਰ ਨੇ ਪੁਸਤਕ ਉਪਰ ਮੁੱਲਵਾਨ ਪੇਪਰਾਂ ਦੇ ਰੂਪ ਵਿਚ ਮਿਆਰੀ ਨੁਕਤੇ ਸਾਂਝੇ ਕੀਤੇ। ਮਹਿੰਦਰ ਸਿੰਘ ਜੱਗੀ ਨੇ ਕੁਝ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।
ਸਮਾਗਮ ਦੇ ਦੂਜੇ ਦੌਰ ਵਿਚ ਡਾ. ਅਮਰ ਕੋਮਲ,ਕੁਲਵੰਤ ਸਿੰਘ, ਡਾ. ਰਾਜਵੰਤ ਕੌਰ ਪੰਜਾਬੀ,ਡਾ. ਮੇਵਾ ਸਿੰਘ ਤੁੰਗ, ਸਾਬਕਾ ਐਮ.ਪੀ. ਅਤਿੰਦਰਪਾਲ ਸਿੰਘ,ਡਾ. ਸੁਲਤਾਨਾ ਬੇਗਮ, ਗਾਇਕ ਪਰਮਜੀਤ ਸਲਾਰੀਆ, ਡਾ. ਸੁਰਜੀਤ ਸਿੰਘ ਖੁਰਮਾ,ਸਤਨਾਮ ਕੌਰ ਚੌਹਾਨ,ਡਾ. ਗੁਰਵਿੰਦਰ ਅਮਨ ਰਾਜਪੁਰਾ, ਆਤਿਸ਼ ਪਾਇਲਵੀ, ਕਮਲ ਸੇਖੋਂ, ਦਰਸ਼ਨ ਕੌਰ ਭੀਖੀ, ਗੁਰਚਰਨ ਸਿੰਘ ਪੱਬਾਰਾਲੀ,ਮੰਗਤ ਖਾਨ, ਪ੍ਰੋ. ਸੁਭਾਸ਼ ਸ਼ਰਮਾ,ਪ੍ਰੋ.ਮਨਜੀਤ ਕੌਰ, ਨਵਦੀਪ ਮੁੰਡੀ, ਗੁਰਪ੍ਰੀਤ ਜਖਵਾਲੀ,ਕੁਲਦੀਪ ਪਟਿਆਲਵੀ, ਚਹਿਲ ਜਗਪਾਲ, ਸੁਖਜੀਵਨ, ਸੁਰਿੰਦਰ ਸੈਣੀ ਰੋਪੜ, ਬਲਬੀਰ ਸਿੰਘ ਦਿਲਦਾਰ, ਅਮਰਜੀਤ ਕੌਰ ਮਾਨ, ਸੁਰਿੰਦਰ ਕੌਰ ਬਾੜਾ,ਹਰਬੰਸ ਮਾਣਕਪੁਰੀ,ਦੀਦਾਰ ਖ਼ਾਨ ਧਬਲਾਨ,ਸ਼ੁਭਮ ਸਿੰਗਲਾ,ਕ੍ਰਿਸ਼ਨ ਲਾਲ ਧੀਮਾਨ, ਕੁਲਵੰਤ ਸਿੰਘ ਨਾਰੀਕੇ,ਬਲਬੀਰ ਜਲਾਲਾਬਾਦੀ,ਫਤਹਿਜੀਤ ਸਿੰਘ, ਚਹਿਲ ਜਗਪਾਲ, ਯੂ.ਐਸ.ਆਤਿਸ਼, ਕਰਨ ਪਰਵਾਜ਼, ਸ਼ਰਵਣ ਕੁਮਾਰ ਵਰਮਾ, ਗੁਰਪ੍ਰੀਤ ਸਿੰਘ,ਕਿਰਨ ਭਾਰਤੀ, ਸ਼ਬਨਮ ਖਾਨ, ਸੰਜੇ ਦਰਦੀ, ਸੁਨੀਤਾ ਸ਼ਰਮਾ,ਆਦਿ ਨੇ ਵੰਨ ਸੁਵੰਨੇ ਵਿਸ਼ਿਆਂ ਵਾਲੀਆਂ ਰਚਨਾਵਾਂ ਸੁਣਾਈਆਂ।
ਸਮਾਗਮ ਵਿਚ ਡਾ. ਲੱਛਮੀ ਨਾਰਾਇਣ ਭੀਖੀ, ਹਰਬੰਸ ਮਾਣਕਪੁਰੀ,ਅਵਤਾਰ ਸਿੰਘ ਰਾਣਾ, ਪ੍ਰੋ. ਜੇ.ਕੇ.ਮਿਗਲਾਨੀ, ਪ੍ਰੀਤਮ ਪਰਵਾਸੀ, ਰੰਗਕਰਮੀ ਗਿਆਨ ਗੱਖੜ, ਇੰਜੀ. ਜੁਗਰਾਜ ਸਿੰਘ, ਨਵਜੋਤ ਸਿੰਘ, ਕਮਲਜੀਤ ਕੌਰ, ਡਾ. ਆਰ.ਆਰ.ਰਵੀ, ਜਸਵੰਤ ਸਿੰਘ ਸਿੱਧੂ, ਮਿਲਾਪ ਚੰਦ, ਜਸਵਿੰਦਰ ਸਿੰਘ ਇਨਸਾਂ,ਅਮਰੀਕ ਸਿੰਘ ਸੇਠੀ,ਰਾਮਿੰਦਰਜੀਤ ਸਿੰਘ ਵਾਸੂ,ਅਮਨਦੀਪ ਸਿੰਘ,ਰਾਕੇਸ਼ ਕੁਮਾਰ ਸਮਾਣਾ, ਕਰਨੈਲ ਸਿੰਘ, ਸੁਖਦੇਵ ਕੌਰ, ਕਰਮਵੀਰ ਸਿੰਘ, ਦਲੀਪ ਸਿੰਘ ਉਬਰਾਏ ਕਾਕਾ,ਬਚਨ ਸਿੰਘ ਗੁਰਮ,ਮਾਸਟਰ ਰਾਜ ਸਿੰਘ ਬਧੌਛੀ,ਸਜਨੀ ਬੱਤਾ,ਜੋਗਾ ਧਨੌਲਾ, ਗੋਪਾਲ ਸ਼ਰਮਾ, ਸੁਗੰਧਾ ਸਿੰਗਲਾ ਆਦਿ ਵੱਡੀ ਗਿਣਤੀ ਵਿਚ ਲੇਖਕ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ। ਇਸ ਦੌਰਾਨ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਮੰਚ ਸੰਚਾਲਨ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ।

Leave a Reply

Your email address will not be published. Required fields are marked *