ਪਟਿਆਲਾ

ਅਗਰਵਾਲ ਸਮਾਜ ਦੇ ਲੋਕਾਂ ਦੇ ਹਿੱਤ ਦੇ ਲਈ ਚੰਗੇ ਕਦਮ ਉਠਾਉਣ ਲਈ ਤਿਆਰ : ਰਾਕੇਸ਼ ਗੁਪਤਾ

ਪਟਿਆਲਾ 9 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪਟਿਆਲਾ ਨਿਊਜ਼ ਦੁਆਰਾ ਵਿਸ਼ਾਲ ਪੰਜਾਬ ਪਧਰੀ ਅਗਰਵਾਲ ਪਰਿਚਯ ਸੰਮੇਲਨ ਕਰਵਾਇਆ ਗਿਆ ।
ਪਰਿਚਯ ਸੰਮੇਲਨ ਦੁਆਰਾ ਅਗਰਵਾਲ ਸਮਾਜ ਦੇ ਵਿਆਹ ਯੋਗ ਲੜਕੇ- ਲੜਕੀਆਂ ਨੂੰ ਮੰਚ ਪ੍ਰਦਾਨ ਕੀਤਾ ਗਿਆ ਜਿਸ ਦੌਰਾਨ ਅਗਰਵਾਲ ਸਮਾਜ ਦੇ ਮਾਤਾ ਪਿਤਾ ਆਪਣੇ ਵਿਆਹ ਯੋਗ ਲੜਕੇ- ਲੜਕੀਆਂ ਨਾਲ ਸੰਮੇਲਨ ਵਿਚ ਪਹੁੰਚੇ ਅਤੇ ਆਪਣੇ ਬੱਚਿਆਂ ਲਈ ਵਰ ਅਤੇ ਬਧੂ ਦਾ ਚੁਨਾਵ ਕੀਤਾ ।

ਇਸ ਮੌਕੇ ਤੇ ਬਾਰ ਐਸੋਸੀਏਸ਼ਨ ਦੇ ਉਪ-ਪ੍ਰਧਾਨ ਰਾਕੇਸ਼ ਗੁਪਤਾ ਮੁੱਖ ਮਹਿਮਾਨ ਦੇ ਤੋਰ ‘ਤੇ ਪਹੁੰਚੇ। ਇਸ ਸੰਮੇਲਨ ਵਿਚ 340 ਵਿਆਹ ਯੋਗ ਲੜਕੇ- ਲੜਕੀਆਂ ਨੇ ਸੰਮੇਲਨ ਵਿਚ ਹਿੱਸਾ ਲਿਆ। ਪਟਿਆਲਾ ਨਿਊਜ਼ ਦੇ ਮੁੱਖ ਸੰਪਾਦਕ ਵਿਨੋਦ ਸਿੰਗਲਾ ਨੇ ਦੱਸਿਆ ਕਿ ਅਗਰਵਾਲ ਪਰਿਚਯ ਸੰਮੇਲਨ ਦਾ ਮੁੱਖ ਉਦੇਸ਼ ਵਿਆਹ ਯੋਗ ਲੜਕੇ- ਲੜਕੀਆਂ ਨੂੰ ਮੰਚ ਪ੍ਰਦਾਨ ਕਰਨਾ ਹੀ ਨਹੀ ਬਲਕਿ ਅਗਰਵਾਲ ਸਮਾਜ ਦੇ ਮੈ’ਬਰਾਂ ਦਾ ਮੇਲ- ਜੋਲ ਵਧਾਉਣਾ ਵੀ ਹੈ । ਰਾਕੇਸ਼ ਗੁਪਤਾ ਬਾਰ ਐਸੋਸ਼ੀਏਸ਼ਨ ਦੇ ਉਪÎਪ੍ਰਧਾਨ ਨੇ ਦੱਸਿਆ ਕਿ ਅਗਰਵਾਲ ਸਮਾਜ ਦੇ ਲੋਕਾਂ ਦੇ ਹਿੱਤ ਦੇ ਲਈ ਪੰਜਾਬ ਵਿਚ ਹਰ ਤਰ੍ਹਾਂ ਦੇ ਕਦਮ ਉਠਾਉਣ ਲਈ ਹਮੇਸ਼ਾ ਤਿਆਰ ਰਹਿਣਗੇ ਅਤੇ ਅਗਰਵਾਲ ਸਮਾਜ ਨੂੰ ਇਹ ਅਪੀਲ ਕੀਤੀ ਕਿ ਉਹ ਸਮਾਜਿਕ ਅਤੇ ਆਰਥਿਕ ਤੋਰ ਤੇ ਇਕ ਦੂਜੇ ਦੀ ਮੱਦਦ ਕਰਨ । ਤਾਂ ਕਿ ਅਗਰਵਾਲ ਸਮਾਜ ਇੱਕ ਜੁਟ ਲਈ ਜਾਣਿਆ ਜਾਵੇ ।
ਪੂਰੇ ਪੰਜਾਬ ਵਿਚ ਅਗਰਵਾਲ ਪਰਿਚਯ ਸੰਮੇਲਨ ਨੁੰ ਸਫਲ ਬਣਾਉਣ ਲਈ ਅਲੱਗ-ਅਲੱਗ ਅਗਰਵਾਲ ਸਮਿਤੀਆਂ ਨੇ ਯੋਗਦਾਨ ਦਿੱਤਾ। ਜਿਸ ਵਿਚ ਪਟਿਆਲਾ ਤੋਂਂ, ਅਗਰਵਾਲ ਸਭਾ ਪਟਿਆਲਾ, ਅਗਰਵਾਲ ਸਭਾ ਲਹਿਰਾ ਗਾਗਾ, ਅਗਰਵਾਲ ਸਭਾ ਖਰੜ, ਅਗਰਵਾਲ ਸਭਾ ਮਹਿਲਾ ਵਿੰਗ ਨਾਭਾ ਅਤੇ ਅਗਰਵਾਲ ਸਭਾ ਖਨੋਰੀ ਨੇ ਯੋਗਦਾਨ ਦਿੱਤਾ । ਇਸ ਮੌਕੇ ‘ਤੇ ਮੁੱਖ ਸੰਪਾਦਕ ਵਿਨੋਦ ਸਿੰਗਲਾ, ਰਜਨੀ ਸਿੰਗਲਾ, ਮਾਹਾਵੀਰ ਬਾਂਸਲ, ਦੁਲਾਰ ਗੋਇਲ, ਸੰਜੀਵ ਬਾਂਸਲ, ਓਮ ਪ੍ਰਕਾਸ਼, ਕ੍ਰਿਸ਼ਨ ਚੰਦ ਬੁਧੂ, ਮੋਹਨ ਗਰਗ, ਪਵਨ ਜਿੰਦਲ, ਸੰਜੀਵ ਮਿੱਤਲ, ਮਨੀ ਗੋਇਲ , ਵਿਜੇ ਕੁਮਾਰ, ਸੁਚੇਤ ਮਿੱਤਲ , ਅਕਸ਼ੇ ਮਿੱਤਲ, ਸਸੀ ਕਾਂਤ, ਅਰਵਿੰਦ ਗਰਗ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਗੁਪਤਾ, ਤਰਸੇਮ ਚੰਦ ਸਿੰਗਲਾ, ਮੋਨਿਕਾ ਜਿੰਦਲ, ਸ਼ਿਸਪਾਲ ਸਿੰਗਲਾ, ਬਿਟੂ ਆਦਿ ਉਪਸਥਿਤ ਰਹੇ ।

Leave a Reply

Your email address will not be published. Required fields are marked *