ਪੰਜਾਬ

ਫੋਕਲੋਰ ਰਿਸਰਚ ਅਕਾਦਮੀ ਦੀ ਪਹਿਲ ਤੇ ਮੁੱਦਾ ਲੋਕ ਸਭਾ ‘ਚ ਉਠਾਵਾਂਗਾ : ਐਮ.ਪੀ. ਔਜਲਾ

ਰਿਟਰੀਨ ਸੈਰੇਮਨੀ ਦੌਰਾਨ ਸੁਖਾਵਾਂ ਮਾਹੌਲ ਬਣਾਉਣ ਨੂੰ ਲੈ ਕੇ ਐਮ.ਪੀ. ਔਜਲਾ ਨੂੰ ਮੰਗ ਪੱਤਰ ਸੌਂਪਿਆ
ਅੰਮ੍ਰਿਤਸਰ, 9 ਅਪ੍ਰੈਲ (ਸੋਨੂੰ ਨਰੂਲਾ/ਸੁਖਬੀਰ/ਮਧੂਸਾਰ ਬਿਊਰੋ)
ਪਿਛਲੇ ੨੨ ਸਾਲਾਂ ਤੋਂ ਕੌਮਾਂਤਰੀ ਭਰਾਤਰੀ ਭਾਵ, ਹਿੰਦ ਪਾਕਿ ਦੋਸਤੀ ਤੇ ਮਨੁੱਖੀ ਭਾਈਚਾਰੇ ਦੀ ਬਿਹਤਰੀ ਲਈ ਯਤਨਸ਼ੀਲ ਫੋਕਲੋਰ ਰਿਸਰਚ ਅਕਾਦਮੀ ਵਲੋਂ ਭਾਰਤ-ਪਾਕਿ ਦੀ ਅਟਾਰੀ ਸਰਹੱਦ ਤੇ ਸ਼ਾਮ ਸਮੇਂ ਰਿਟਰੀਟ ਸੈਰੇਮਨੀ ਨੂੰ ਨਫਰਤ ਦਾ ਸੰਦੇਸ਼ ਨਾ ਦੇਂਦੇ ਹੋਏ ਅਮਨ ਸ਼ਾਂਤੀ ਦਾ ਸੰਦੇਸ਼ ਦੇਣ ਦਾ ਪ੍ਰਤੀਕ ਬਣਾਉਣ ਸਬੰਧੀ ਪ੍ਰਧਾਨ ਰਮੇਸ਼ ਯਾਦਵ ਤੇ ਜਨਰਲ ਸਕੱਤਰ ਗੁਰਦੇਵ ਸਿੰਘ ਮਹਿਲਾਂਵਾਲਾ ਦੀ ਅਗਵਾਈ ਹੇਠ ਇਕ ਵਫਦ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੂੰ ਮਿਲਿਆ ਅਤੇ ਇਸ ਸਬੰਧੀ ਮੰਗ ਪੱਤਰ ਸੌਂਪਿਆ।

ਇਸ ਸਬੰਧੀ ਗਲਬਾਤ ਕਰਦਿਆਂ ਪ੍ਰਧਾਨ ਸ਼੍ਰੀ ਯਾਦਵ ਨੇ ਕਿਹਾ ਕਿ ਮੈਂਬਰ ਪਾਰਲੀਮੈਨਟ ਗੁਰਜੀਤ ਸਿੰਘ ਔਜਲਾ ਨੂੰ ਸੌਂਪੇ ਮੰਗ ਪੱਤਰ ਵਿੱਚ ਭਾਰਤ ਪਾਕਿ ਸਰਹੱਦ ਅਟਾਰੀ ਤੇ ਸ਼ਾਮ ਸਮੇਂ ਹੁੰਦੀ ਰਿਟਰੀਟ ਸੈਰੇਮਨੀ ਦੌਰਾਨ ਦੋਹਾਂ ਪਾਸਿਆਂ ਤੋਂ ਲੱਗਦੇ ਭੜਕਾਊ ਨਾਅਰੇ ਅਤੇ ਪ੍ਰਸਪਰ ਵਿਰੋਧੀ ਅਵਾਜੇ ਕੱਸੇ ਜਾਂਦੇ ਹਨ ਜਿਸ ਨਾਲ ਇਸ ਮੌਕੇ ਤੇ ਮੌਜੂਦ ਲੋਕਾਂ ਦੇ ਦਿਲਾਂ ਵਿੱਚ ਇਕ ਦੂਜੇ ਦੇ ਦੇਸ਼ ਤੇ ਮਜ਼ਹਬ ਪ੍ਰਤੀ ਨਫਰਤ ਭੜਕਦੀ ਹੈ। ਭਾਰਤ ਪਾਕਿ ਦਰਮਿਆਨ ਦੁਵੱਲੀ ਗਲਬਾਤ ਦਾ ਸਿਲਸਿਲਾ ਸ਼ੂਰੂ ਕੀਤਾ ਜਾਵੇ। ਕਿਉਂਕਿ ਗਲਬਾਤ ਨਾਲ ਹੀ ਹਰ ਮਸਲੇ ਦਾ ਹੱਲ ਨਿਕਲ ਸਕਦਾ ਹੈ। ਅਟਾਰੀ ਵਾਹਗਾ ਸਰਹੱਦ ਤੋਂ ਇਲਾਵਾ ਬਾਕੀ ਦੂਸਰੀਆਂ ਸਰਹੱਦਾਂ ਰਾਹੀਂ ਵੀ ਵਪਾਰ ਦੀ ਖੁੱਲ ਹੋਵੇ, ਵਪਾਰ ਨਾਲ ਹੀ ਦੋਹਾਂ ਦੇਸ਼ਾਂ ਨੂੰ ਆਰਥਿਕ ਤੌਰ ਤੇ ਲਾਭ ਤਾਂ ਹੋਵੇਗਾ ਹੀ ਉਥੇ ਹੀ ਦੋਹਾਂ ਦੇਸ਼ਾਂ ਦਰਮਿਆਨ ਪ੍ਰੇਮ ਪਿਆਰ ਤੇ ਸ਼ਾਂਤੀ ਵਧੇਗੀ ਅਤੇ ਟਕਰਾਅ ਦੀ ਸਥਿਤੀ ਟਲੇਗੀ। ਇਸ ਸਬੰਧੀ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਉਹ ਭਾਰਤ-ਪਾਕਿ ਦੇ ਸਬੰਧਾਂ ਤੇ ਅਮਨ ਪਸੰਦ ਲੋਕਾਂ ਦੀ ਤਰਜਮਾਨੀ ਕਰਦੀ ਸੰਸਥਾ ਫੋਕਲੋਰ ਰਿਸਰਚ ਅਕਾਦਮੀ ਵਲੋਂ ਕੀਤੀ ਪਹਿਲ ਦਾ ਸਵਾਗਤ ਕਰਦੇ ਹਨ ਅਤੇ ਉਹ ਇਸ ਸਬੰਧੀ ਲੋਕ ਸਭਾ ਵਿੱਚ ਅਵਾਜ ਬੁਲੰਦ ਕਰਨਗੇ ਅਤੇ ਇਸ ਕੰਮ ਲਈ ਸਬੰਧਿਤ ਮਹਿਕਮੇਂ ਨਾਲ ਗਲਬਾਤ ਕਰਕੇ ਬਣਦੀ ਕਾਰਵਈ ਕਰਵਾਉਣ ਲਈ ਯਤਨ ਕਰਨਗੇ। ਇਸ ਮੌਕੇ ਓਂਕਾਰ ਸਿੰਘ ਰਾਜਾਤਾਲ, ਹਰਜੀਤ ਸਿੰਘ ਸਰਕਾਰੀਆ, ਜਤਿੰਦਰ ਸਫਰੀ, ਹਰੀਸ਼ ਸਾਵਰੀ, ਰੰਜੀਵ ਸ਼ਰਮਾ, ਕਵਲਜੀਤ ਕੌਰ ਜੱਸੜ, ਕਮਲਜੀਤ ਕੌਰ ਗਿੱਲ, ਰਵਨਾਜ ਸਿੰਘ, ਪਰਮਿੰਦਰ ਸਿੰਘ ਕੜਿਆਲ, ਦਿਲਬਾਗ ਸਿੰਘ ਸਰਕਾਰੀਆ ਆਦਿ ਹਾਜਰ ਸਨ।

Leave a Reply

Your email address will not be published. Required fields are marked *