ਡਾ. ਮਨਮੋਹਣ ਸਿੰਘ ਵੱਲੋਂ ਪੁਸਤਕ ‘ਮਿਸ਼ਨ ਟੂ ਰੀਬੂਟ ਪੰਜਾਬ ਥਰੂ ਵੈਲਯੂ ਬੇਸਡ ਐਜੂਕੇਸ਼ਨ’ ਲੋਕ ਅਰਪਣ
ਨਵੀਂ ਦਿੱਲੀ 9 ਅਪ੍ਰੈਲ (ਮਧੂਸਾਰ ਬਿਊਰੋ)
ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਣ ਸਿੰਘ ਨੇ ਪੁਸਤਕ ‘ਮਿਸ਼ਨ ਟੂ ਰੀਬੂਟ ਪੰਜਾਬ ਥਰੂ ਵੈਲਯੂ ਐਜੂਕੇਸ਼ਨ’ ਨੂੰ ਲੋਕ ਅਰਪਿਛ ਕੀਤਾ। ਇਹ ਪੁਸਤਕ ਬਾਬਾ ਇਕਬਾਲ ਸਿੰਘ ਦੇ ਬਾਰੇ ਹੈ, ਜਿਸ ਨੂੰ ਬੇਲੇਡਿਕਟ ਪਰਮਾਨੰਦ ਨੇ ਲਿਖਿਆ ਹੈ।
ਇਸ ਪੁਸਤਕ ‘ਚ ਲੇਖਕ ਦਿ ਕਲਗੀਧਰ ਸੁਸਾਇਟੀ, ਬੜੂ ਸਾਹਿਬ ਦੇ ਬਾਬਾ ਇਕਬਾਲ ਸਿੰਘ, ਜੋ ਕਾਫੀ ਲੋਕਪ੍ਰਿਯਤ ਹਨ, ਜਿਨ੍ਹਾਂ ਬਾਰੇ ਇਕ ਨੌਕਰਸ਼ਾਹ ਤੋਂ ਰਿਟਾਇਰਮੈਂਟ ਦੇ ਬਾਅਦ ਇਕ ਅਧਿਆਤਮਕ ਬਾਬਾ ਦੇ ਰੂਪ ‘ਚ ਉਦੈ ਦੀ ਕਹਾਣੀ ਸਬੰਧੀ ਜਾਣਕਾਰੀ ਦਿੱਤੀ ਹੈ।
ਬ੍ਰਿਟੇਨ ਦੇ ਉਚ 100 ਸਿੱਖ ਸੰਗਠਨਾਂ ਨੇ ਦੂਰਦਰਸ਼ੀ, ਸਿੱਖਿਆਵਾਦੀ ਅਤੇ ਲੋਕਪ੍ਰਿਯ ਬਾਬਾ ਇਕਬਾਲ ਸਿੰਘ ਨੂੰ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਗੈਰ ਰਾਜਨੀਤਕ ਸਿੱਖ ਦੀ ਰੇਂਟਿੰਗ ਦਿੱਤੀ ਹੈ। 2014 ਵਿਚ ਉਨ੍ਹਾਂ ਨੂੰ ਨਿਊਯਾਰਕ ਸਟੇਟ ਅਸੈਂਬਲੀ ਤੋਂ ਬੇਜੋੜ ਵਿਅਕਤੀ ਦੇ ਰੂਪ ਵਿਚ ਇਕ ਪ੍ਰਸੰਸਾ ਪੱਤਰ ਦਿੱਤਾ ਗਿਆ ਸੀ, ਜੋ ਅਮਰੀਕਾ ਅਤੇ ਨਿਊਯਾਰਕ ਵਰਗੇ ਗ੍ਰੇਟ ਅਸਟੇਟ ਦੇ ਸਨਮਾਨ ਦੀ ਤਰ੍ਹਾਂ ਮਹੱਤਵਪੂਰਣ ਹੈ, ਜੋ ਸਾਰੀਆਂ ਨਸਲਾਂ ਅਤੇ ਸੰਸਕ੍ਰਿਤੀ ਦੇ ਲੋਕਾਂ ਪ੍ਰਤੀ ਸਹਿਣਸ਼ੀਲਾ ਵਿਖਾਉਣ ਲਈ ਦਿੱਤਾ ਗਿਆ ਹੈ।
ਪੁਸਤਕ ਦੀ ਘੁੰਡ ਚੁਕਾਈ ਮੌਕੇ ਅਹਿਮ ਸਖਸ਼ੀਅਤਾਂ ਹਾਜ਼ਰ ਸਨ, ਜਿਨ੍ਹਾਂ ‘ਚ ਸਿੱਖਿਆਵਾਦੀ, ਨੌਕਰਸ਼ਾਹ, ਰਾਜਨੀਤਕ ਅਤੇ ਪ੍ਰਭਾਵਸ਼ਾਲੀ ਲੋਕ ਸ਼ਾਮਲ ਸਨ, ਜੋ ਦੁਨੀਆ ਭਰ ‘ਚੋਂ ਆਏ ਸਨ, ਜਿਨ੍ਹਾਂ ‘ਚ ਮਨਪ੍ਰੀਤ ਸਿੰਘ ਬਾਦਲ ਵਿੱਤ ਮੰਤਰੀ ਪੰਜਾਬ, ਈਸ਼ਰ ਜੱਜ ਆਹਲੂਵਾਲੀਆ, ਕਪਿਲ ਦੇਵ, ਸੁਨੀਲ ਕਾਂਤ ਮੁੰਜ਼ਾਲ, ਰੁਪਿੰਦਰ ਸਿੰਘ ਸੂਰੀ, ਕੇਟੀਐਸ ਤੁਲਸੀ, ਪੰਕਜ ਪਚੌਰੀ, ਮਨਜੀਤ ਸਿੰਘ ਜੀ.ਕੇ., ਬਿਸ਼ਨ ਸਿੰਘ ਬੇਦੀ, ਤਰਲੋਚਨ ਸਿੰਘ, ਭਵਦੀਪ ਸਿੰਘ, ਆਰਐਸ ਸੋਢੀ, ਡੀਕੇ ਸ਼ਰਮਾ ਅਤੇ ਸਨਮਾਨਤ ਸਖਸ਼ੀਅਤਾ ਸ਼ਾਮਾਲ ਸਨ।

