ਪੀਐਚਡੀ ਕਰ ਰਹੇ ਖੋਜਾਰਥੀਆਂ ਲਈ 10 ਰੋਜ਼ਾ ਵਰਕਸ਼ਾਪ
ਪਟਿਆਲਾ 10 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਆਈ.ਸੀ.ਐਸ.ਐਸ.ਆਰ. ਦਿੱਲੀ ਦੇ ਸਹਿਯਗ ਨਾਲ ਪੀ-ਐਚ.ਡੀ. ਕਰ ਰਹੇ ਖੋਜਾਰਥੀਆਂ ਲਈ 10 ਰੋਜ਼ਾ ਵਰਕਸ਼ਾਪ ਆਰੰਭ ਹੋ ਗਈ.
ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਦੇ ਤੌਰ ‘ਤੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਡਾ. ਗੁਰਮਾਨ ਸਿੰਘ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਡੀਨ ਸਸ਼ਲ ਸਾਇੰਸਿਜ਼ ਡਾ. ਵੰਦਨਾ ਸ਼ਰਮਾ ਨੇ ਸ਼ਿਰਕਤ ਕੀਤੀ।
ਇਸ ਮੌਕੇ ਰਾਜਨੀਤੀ ਵਿਗਿਆਨ ਵਿਭਾਗ ਦੇ ਮੁਖੀ ਅਤੇ ਕੋਰਸ ਡਾਇਰੈਕਟਰ ਡਾ. ਜਗਰੂਪ ਕੌਰ ਨੇ ਵਰਕਸ਼ਾਪ ਵਿੱਚ ਸ਼ਾਮਲ ਹੋਣ ਆਏ ਖੋਜਾਰਥੀਆਂ ਨੂੰ ਜੀ ਆਇਆ ਨੂੰ ਕਿਹਾ।
ਡਾ. ਜਗਰੂਪ ਕੌਰ ਨੇ ਕਿਹਾ ਕਿ ਇਸ ਵਰਕਸ਼ਾਪ ਦਾ ਉਦੇਸ਼ ਪੀ-ਐਚ.ਡੀ. ਕਰ ਰਹੇ ਖੋਜਾਰਥੀਆਂ ਦੀ ਉਨ੍ਹਾਂ ਦੇ ਖੋਜ ਵਿੱਚ ਮਦਦ ਕਰਨਾ ਹੈ ਤਾਂ ਕਿ ਖੋਜਾਰਥੀਆਂ ਨੂੰ ਆਪਣੀ ਪੀ-ਐਚ.ਡੀ. ਕਰਨ ਵਿੱਚ ਅਸਾਨੀ ਹੋ ਸਕੇ। ਇਸ ਮੌਕੇ ਡਾ. ਨਰਿੰਦਰ ਕੇ. ਡੋਗਰਾ, ਡਾ. ਮੰਜੂ ਵਰਮਾ, ਡਾ. ਦਿਲਬੀਰ ਕੌਰ ਬਾਜਵਾ, ਸ. ਜਤਿੰਦਰ ਸਿੰਘ, ਡਾ. ਜੇ.ਏ. ਖਾਨ, ਡਾ. ਹਰਦੇਵ ਸਿੰਘ, ਡਾ. ਗੁਰਪ੍ਰੀਤ ਸਿੰਘ ਬਰਾੜ, ਸ. ਜਰਨੈਲ ਸਿੰਘ ਅਤੇ ਵਿਭਾਗ ਦੇ ਖੌਜਾਰਥੀ ਮੌਜੂਦ ਸਨ।
ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ ਦੇਸ਼ਭਰ ਦੀਆਂ ਉਚਕੋਟੀ ਦੀਆਂ ਯੂਨੀਵਰਸਿਟੀਆਂ ਦੇ ਖੋਜਾਰਥੀਆਂ ਨੇ ਅਪਾਲਈ ਕੀਤਾ ਸੀ ਅਤੇ ਵਰਕਸ਼ਾਪ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਉਤਰ ਪ੍ਰਦੇਸ਼, ਮੱਧ ਪ੍ਰਦੇਸ਼, ਤੇਲੰਗਾਨਾ ਆਦਿ ਯੂਨੀਵਰਸਿਟੀਆਂ ਦੇ 20 ਖੋਜਾਰਥੀ ਚੁਣੇ ਗਏ। ਇਸਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਦੇ ਸੋਸ਼ਲ ਸਾਇੰਸਿਜ਼ ਫੈਕਲਟੀ ਦੇ ਵੀ 10 ਵਿਦਿਆਰਥੀ ਇਸ ਵਰਕਸ਼ਾਪ ਵਿੱਚ ਸ਼ਾਮਲ ਹੋਣ ਲਈ ਚੁਣੇ ਗਏ ਹਨ।

