ਪਟਿਆਲਾ

ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ‘ਚ ਹੁਣ ਤੱਕ 42477 ਟਨ ਕਣਕ ਦੀ ਆਮਦ

28547 ਟਨ ਕਣਕ ਦੀ ਹੋਈ ਖਰੀਦ-ਡਿਪਟੀ ਕਮਿਸ਼ਨਰ
ਪਟਿਆਲਾ, 10 ਅਪਰੈਲ (ਮਧੂਸਾਰ ਬਿਊਰੋ)
ਪਟਿਆਲਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਕਣਕ ਦੀ ਕੁੱਲ 42477 ਟਨ ਆਮਦ ਹੋਈ ਹੈ ਜਿਸ ਵਿੱਚੋਂ ਪਿਛਲੇ 24 ਘੰਟੇ ਵਿੱਚ 31015 ਟਨ ਕਣਕ ਜ਼ਿਲ੍ਹੇ ਦੀਆਂ 43 ਮੰਡੀਆਂ ਵਿੱਚ ਆਈ ਹੈ ਅਤੇ 42 ਮੰਡੀਆਂ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ।

ਡਿਪਟੀ ਕਮਿਸ਼ਨਰ ਸ਼੍ਰੀ ਕੁਮਾਰ ਅਮਿਤ ਨੇ ਦੱਸਿਆ ਹੁਣ ਤੱਕ ਜ਼ਿਲ੍ਹੇ ਵਿੱਚ ਕੁੱਲ 28547 ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜਿਸ ਵਿੱਚੋਂ ਪਿਛਲੇ 24 ਘੰਟਿਆ ਵਿੱਚ 20422 ਟਨ ਕਣਕ ਖਰੀਦੀ ਗਈ ਹੈ। ਉਹਨਾਂ ਦੱਸਿਆ ਕਿ ਹੁਣ ਤੱਕ ਖਰੀਦ ਕੀਤੀ ਕਣਕ ਵਿੱਚੋਂ ਪਨਗਰੇਨ ਨੇ 2645 ਟਨ, ਮਾਰਕਫੈਡ ਨੇ 7826 ਟਨ, ਪਨਸਪ 5613 ਟਨ, ਵੇਅਰ ਹਾਊਸ ਨੇ 8675 ਟਨ, ਪੰਜਾਬ ਐਗਰੋ ਨੇ 3003 ਟਨ, ਐਫ.ਸੀ.ਆਈ. 300 ਟਨ ਅਤੇ ਵਪਾਰੀਆਂ ਨੇ 485 ਟਨ ਕਣਕ ਦੀ ਖਰੀਦ ਕੀਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਲਈ 108 ਖਰੀਦ ਕੇਂਦਰ ਸਥਾਪਤ ਕੀਤੇ ਗਏ ਹਨ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਫ਼ਸਲ ਦਾ ਸਹੀ ਮੁੱਲ ਲੈਣ ਲਈ ਮੰਡੀਆਂ ਵਿੱਚ ਸੁੱਕੀ ਕਣਕ ਹੀ ਲੈ ਕੇ ਆਉਣ।

Leave a Reply

Your email address will not be published. Required fields are marked *