ਪਟਿਆਲਾ

ਹਰਿੰਦਰਪਾਲ ਸਿੰਘ ਹੈਰੀ ਮਾਨ ਦਾ ਕੀਤਾ ਸਨਮਾਨ

ਕਾਂਗਰਸ ਵਲੋਂ ਕੀਤੇ ਹਰ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ – ਮਾਨ
ਪਟਿਆਲਾ 10 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਸੂਬੇ ‘ਚ ਫੈਲੇ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਕਾਂਗਰਸ ਸਰਕਾਰ ਵਲੋਂ ਕੋਈ ਕਸਰ ਬਾਕੀ ਛੱਡੀ ਨਹੀਂ ਜਾਵੇਗੀ। ਇਹ ਸ਼ਬਦ ਹਲਕਾ ਸਨੌਰ ਤੋਂ ਕਾਂਗਰਸ ਵਲੋਂ ਚੋਣ ਲੜੇ ਹਰਿੰਦਰਪਾਲ ਸਿੰਘ ਹੈਰੀ ਮਾਨ ਨੇ ਪਿੰਡ ਚੌਰਾ ਵਿਖੇ ਅਸ਼ੋਕ ਕੁਮਾਰ ਅਤੇ ਗੁਰਿੰਦਰਬੀਰ ਸਿੰਘ ਲੁੱਧੜ ਵਲੋਂ ਰੱਖੇ ਇੱਕ ਸਨਮਾਨ ਸਮਾਗਮ ਦੌਰਾਨ ਆਖੇ

ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਵਲੋਂ ਹਰੇਕ ਫਰੰਟ ਤੇ ਫੇਲ੍ਹ ਰਹੀ ਹੈ, ਸੂਬੇ ਦੀ ਰੀੜ ਦੀ ਹੱਡੀ ਕਿਸਾਨੀ ਦਾ ਲੱਕ ਤੋੜ ਕੇ ਰੱਖ ਅਕਾਲੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਲਈ ਮਜ਼ਬੂਰ ਹੋ ਚੁੱਕੇ ਹਨ, ਉਨ੍ਹਾਂ ਹੋਰ ਆਖਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕੀਤੇ ਹਰ ਇੱਕ ਵਾਅਦੇ ਨੂੰ ਹਰ ਹਿੱਲੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਵਲੋਂ ਇਲਾਵਾ ਅਸ਼ੋਕ ਕਰਹੇੜੀ, ਮਹਿੰਦਰ ਸਿੰਘ ਨੰਬਰਦਾਰ ਨੂਰਖੇੜੀਆਂ, ਜੁਝਾਰ ਸਿੰਘ ਵਿਰਕ, ਕੁਲਵਿੰਦਰ ਸਿੰਘ ਵਿਦਿਆ ਨਗਰ, ਪੱਪੂ ਖੇੜੀ, ਅਸ਼ਵਨੀ ਕੁਮਾਰ, ਬਿੰਦਰਪਾਲ ਸਿੰਘ ਸੰਧੂ, ਬਿੱਦੂ ਸੰਧੂ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *