ਪੰਜਾਬ ਸਰਕਾਰ ਇਰੀਗੇਸ਼ਨ ਕੰਟਰੈਕਟਰ ਦੀਆਂ ਮੁਸ਼ਕਿਲਾਂ ਨੂੰ ਛੇਤੀ ਹਲ ਕਰੇ : ਦੁੱਗਲ
ਪਟਿਆਲਾ 11 ਅਪ੍ਰੈਲ (ਰਮਨਦੀਪ ਕੌਰ/ਮਧੂਸਾਰ ਬਿਊਰੋ)
ਪੰਜਾਬ ਸਰਕਾਰ ਇਰੀਗੇਸ਼ਨ ਕੰਟਰੈਕਟਰ ਐਸੋਸੀਏਸ਼ਨ ਦੀ ਮੀਟਿੰਗ ਪੰਜਾਬ ਦੇ ਪ੍ਰਧਾਨ ਨਰੇਸ਼ ਦੁੱਗਲ ਅਤੇ ਅਜੇ ਸਿੰਗਲਾ ਜਨਰਲ ਸਕੱਤਰ ਦੀ ਅਗਵਾਈ ਹੇਠ ਪਟਿਆਲਾ ਵਿਖੇ ਹੋਈ।
ਮੀਟਿੰਗ ਵਿੱਚ ਵੱਖ ਵੱਖ ਜਿਲਿਆਂ ਦੇ ਮੈਂਬਰਾਂ ਨੇ ਵੱਧ ਚੜ ਕੇ ਭਾਗ ਲਿਆ।ਮੀਟਿੰਗ ਵਿੱਚ ਪਿਛਲੇ ਕਾਫੀ ਸਮੇਂ ਤੋਂ ਠੇਕੇਦਾਰਾਂ ਨੂੰ ਟੈਂਡਰ ਸੰਬੰਧੀ ਪੇਸ਼ ਆ ਰਹੀਆਂ ਮੁਸ਼ਕਿਲਾ ਬਾਰੇ ਵਿਚਾਰ ਵਟਾਂਦਰਾਂ ਕੀਤਾ ਗਿਆ।ਇਸ ਮੌਕੇ ਨਰੇਸ਼ ਦੁੱਗਲ ਅਤੇ ਹੋਰ ਠੇਕੇਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਇਰੀਗੇਸ਼ਨ ਮਹਿਕਮੇ ਵੱਲੋਂ ਨਹਿਰਾਂ,ਡਰੇਨਾ,ਨਦੀਆਂ ਦੇ ਵਿਕਾਸ ਦੇ ਕੰਮਾਂ ਲਈ ਆਨਲਾਈਨ ਟੈਂਡਰ ਮੰਗੇ ਜਾਂਦੇ ਹਨ।ਇਨ੍ਹਾਂ ਟੈਂਡਰਾਂ ਵੇਲੇ ਸੰਬੰਧਿਤ ਬੇਲੋੜੀਆਂ ਸ਼ਰਤਾਂ ਲਗਾ ਦਿੱਤੀਆਂ ਜਾਂਦੀਆਂ ਹਨ,ਤਾਂ ਜ਼ੋ ਲੰਬੇ ਸਮੇਂ ਤੋਂ ਕੰਮ ਕਰ ਰਹੇ ਠੇਕੇਦਾਰ ਅਤੇ ਕੋ:ਉਪ ਸੁਸਾਇਟੀਆਂ ਨੂੰ ਟੈਂਡਰ ਭਰਨ ਦੇ ਕੰਪੀਟੀਸ਼ਨ ਦੇ ਰੇਟਾ ਤੋਂ ਵੰਚਿਤ ਕਰਕੇ ਅਤੇ ਕੁਝ ਚੁਣਿੰਦਾ ਉੱਚ ਅਧਿਕਾਰੀਆਂ ਦੇ ਚਹੇਤਿਆਂ ਨੂੰ ਟੈਂਡਰ ਦੇ ਦਿੱਤੇ ਜਾਂਦੇ ਹਨ।ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਖ ਵੱਖ ਕੰਮਾਂ ਨੂੰ ਕਲੱਬ ਕਰਕੇ ਇਨ੍ਹਾ ਦੀ ਅਨੁਮਾਨਿਤ ਲਾਗਤ ਜ਼ੋ ਕਿ 40 ਲੱਖ ਤੋਂ 2.5 ਕਰੋੜ ਤੱਕ ਹੈ ਤੋਂ ਵੱਧ ਲਾਗਤ ਬਣਾ ਕੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਕੰਮ ਦੇ ਦਿੱਤੇ ਜਾਂਦੇ ਹਨ।ਜਿਸ ਦੇ ਨਾਲ ਕਈ ਸਾਲਾਂ ਤੋਂ ਕੰਮ ਕਰ ਰਹੇ ਠੇਕੇਦਾਰ ਅਤੇ ਸੁਸਾਇਟੀਆਂ ਇਨ੍ਹਾਂ ਕੰਮਾ ਤੋਂ ਵੰਚਿਤ ਰਹਿ ਜਾਂਦੀਆਂ ਹਨ।ਅਧਿਕਾਰੀਆਂ ਦੀ ਸ਼ਹਿ ਪ੍ਰਾਪਤ ਠੇਕੇਦਾਰ ਪੂਲ ਕਰਕੇ ਆਪਸ ਵਿੱਚ ਮਿਲ ਕੇ ਆਪਣੀ ਮਰਜੀ ਨਾਲ ਵੱਧ ਤੋਂ ਵੱਧ ਰੇਟ ਭਰਕੇ ਸਰਕਾਰੀ ਖਜਾਨੇ ਨੂੰ ਕਰੋੜਾ ਰੁਪਏ ਦਾ ਚੂਨਾਂ ਲਗਾ ਰਹੇ ਹਨ।ਇਸ ਲਈ ਉਪਰੋਕਤ ਸਾਰੀ ਸਥਿਤੀ ਨੂੰ ਪੰਜਾਬ ਸਰਕਾਰ,ਮੁੱਖ ਮੰਤਰੀ ਅਤੇ ਸਿੰਚਾਈ ਵਿਭਾਗ ਦੇ ਨੋਟਿਸ ਵਿੱਚ ਲਿਆਂਦੇ ਹੋਏ ਮੰਗ ਕੀਤੀ ਜਾਂਦੀ ਹੈ ਕਿ ਉਪਰੋਕਤ ਸਾਰੇ ਮਾਮਲੇ ਦੀ ਚੰਗੀ ਤਰਾਂ ਜਾਂਚ ਪੜਤਾਲ ਕੀਤੀ ਜਾਵੇ, ਤਾਂ ਜ਼ੋ ਅੱਗੇ ਤੋਂ ਜ਼ੋ ਵੀ ਸਿੰਚਾਈ ਵਿਭਾਗ ਵੱਲੋਂ ਟੈਂਡਰ ਕਾਲ ਕੀਤੇ ਜਾਣ।ਉਹ ਵੱਖ ਵੱਖ ਸ਼ਰੇਣੀਆਂ ਵਿੱਚ ਰਜਿਸਟਰ ਠੇਕੇਦਾਰਾਂ ਅਤੇ ਲੇਬਰ ਸੁਸਾਇਟੀਆਂ ਦੀ ਇਨਵੈਸਟਮੈਂਟ ਦੇ ਮੁਤਾਬਿਕ ਮੰਗੇ ਜਾਣ ਤਾਂ ਜ਼ੋ ਇਹ ਅਧਿਕਾਰੀ ਸਰਕਾਰ ਦੇ ਨਿਯਮਾ ਨੂੰ ਤੋੜ ਮਰੋੜ ਕੇ ਆਪਣੀ ਮਰਜੀ ਨਾ ਕਰ ਸਕਣ।ਐਸੋਸੀਏਸ਼ਨ ਦੇ ਮੈਂਬਰ ਇਸ ਸੰਬੰਧੀ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਮਿਲ ਕੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾ ਚੁੱਕੇ ਹਨ।ਇਸ ਮੌਕੇ ਬਲਰਾਜ ਸਿੰਘ,ਜ਼ਸਕਰਨ ਸਿੰਘ,ਬਰਿਜ ਲਾਲ,ਸੁਖਦੇਵ ਸਿੰਘ,ਗੁਰਦੇਜ਼ ਸਿੰਘ,ਰੁਪਿੰਦਰ ਸਿੰਘ,ਗੁਰਦਰਸ਼ਨ ਸਿੰਘ,ਫਕੀਰ ਚੰਦ ਅਤੇ ਵਿਨੋਦ ਕੁਮਾਰ ਨਾਭਾ ਆਦਿ ਠੇਕੇਦਾਰ ਮੌਕੇ ਤੇ ਹਾਜਰ ਸਨ।

