ਐਸ.ਸੀ/ਬੀ.ਸੀ ਕਰਮਚਾਰੀਆਂ ਦੇ ਬਣਦੇ ਹੱਕ ਉਨਾਂ ਨੂੰ ਮਿਲਣ : ਜਤਿੰਦਰ ਮੱਟੂ
ਐਸ.ਸੀ/ਬੀ.ਸੀ ਇੰਪਲਾਈਜ਼ ਫੈਡਰੇਸ਼ਨ ਵਲੋਂ ਨਵੇਂ ਰਜਿਸਟਰਾਰ ਦਾ ਸਵਾਗਤ
ਪਟਿਆਲਾ 10 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਨਵੇਂ ਨਿਯੁਕਤ ਕੀਤੇ ਰਜਿਸਟਰਾਰ ਡਾ. ਇੰਦਰਜੀਤ ਸਿੰਘ ਦੇ ਆਪਣਾ ਅਹੁਦਾ ਸੰਭਾਲਣ ਮੌਕੇ ਅਨੁਸੂਚਿਤ ਜਾਤੀਆਂ ਅਤੇ ਪਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ਪੰਜਾਬੀ ਯੂਨੀਵਰਸਿਟੀ ਵਲੋਂ ਫੈਡਰੇਸ਼ਨ ਦੇ ਪ੍ਰਧਾਨ ਜਤਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਨਵੇਂ ਰਜਿਸਟਰਾਰ ਦਾ ਫੁੱਲਾਂ ਦੇ ਬੁੱਕਿਆਂ ਨਾਲ ਸਵਾਗਤ ਕੀਤਾ ਗਿਆ।
ਇਸ ਮੌਕੇ ਨਵੇਂ ਰਜਿਸਟਰਾਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਦੀ ਬਿਹਤਰੀ ਲਈ ਸਾਨੂੰ ਸਾਰੇ ਵਰਗਾਂ ਦੇ ਕਰਮਚਾਰੀਆਂ ਦਾ ਸਹਿਯੋਗ ਚਾਹੀਦਾ ਹੈ। ਇਸ ਮੌਕੇ ਨਵੇਂ ਰਜਿਸਟਰਾਰ ਨੂੰ ਮੁਬਾਰਕਬਾਦ ਦਿੰਦਿਆਂ ਪ੍ਰਧਾਨ ਜਤਿੰਦਰ ਸਿੰਘ ਮੱਟੂ ਨੇ ਕਿਹਾ ਕਿ ਐਸ.ਸੀ/ਬੀ.ਸੀ ਵਰਗ ਨਾਲ ਸਬੰਧਿਤ ਕਰਮਚਾਰੀਆਂ ਦੇ ਬਣਦੇ ਹੱਕ ਉਨਾਂ ਨੂੰ ਦਿੱਤੇ ਜਾਣ ਆਪਣਾ ਹੱਕ ਲੈਣ ਲਈ ਕਰਮਚਾਰੀਆਂ ਨੂੰ ਮਿੰਨਤਾਂ ਤਰਲੇ ਨਾ ਕਰਨੇ ਪੈਣ। ਇਸ ‘ਤੇ ਨਵੇਂ ਰਜਿਸਟਰਾਰ ਨੇ ਕਿਹਾ ਕਿ ਜੇਕਰ ਕਿਸੇ ਵੀ ਕਰਮਚਾਰੀ ਨੂੰ ਲੱਗਦਾ ਹੈ ਕਿ ਉਸ ਨਾਲ ਇਨਸਾਫ ਨਹੀਂ ਹੋਇਆ ਤਾਂ ਕਿਸੇ ਵੀ ਸਮੇਂ ਉਨਾਂ ਕੋਲ ਬੇਝਿਜਕ ਆ ਸਕਦੇ ਹਨ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿਚ ਡਾ. ਗਿਆਨ ਸਿੰਘ ਡਿਪਟੀ ਲਾਇਬਰੇਰੀਅਨ, ਸ. ਸ਼ਮਸ਼ੇਰ ਸਿੰਘ, ਸ. ਬਲਬੀਰ ਸਿੰਘ, ਗੁਰਮੀਤ ਬਡਲਾਨ, ਨੰਦ ਲਾਲ, ਅਮਨਦੀਪ ਸਿੰਘ, ਗੁਰਜੰਟ ਸਿੰਘ, ਭੁਪਿੰਦਰ ਸਿੰਘ, ਰਵੀ ਕੁਮਾਰ, ਸਤਨਾਮ ਸਿੰਘ ਬਠੋਈ, ਸ. ਸੇਵਾ ਸਿੰਘ ਏ.ਆਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਰਮਚਾਰੀ ਹਾਜਰ ਸਨ।

