ਜਿੰਮਖਾਨਾ ਕਲੱਬ ਵਿਖੇ ਹੋਇਆ ਮੋਕਟੇਲ ਅਤੇ ਕਾਕਟੇਲ ਬਾਰ ਦਾ ਉਦਘਾਟਨ
ਪਟਿਆਲਾ 11 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਜਿੰਮਖਾਨਾ ਕਲੱਬ ਮੈਨੇਜਮੈਂਟ ਵੱਲੋਂ ਮੈਂਬਰਾਂ ਨੂੰ ਹੋਰ ਸੁਵਿਧਾਵਾਂ ਦੇਣ ਲਈ ਕਲੱਬ ਵਿਖੇ ਇੱਕ ਆਧੁਨਿਕ ਮੋਕਟੇਲ ਅਤੇ ਕਾਕਟੇਲ ਬਾਰ ਦਾ ਨਿਰਮਾਣ ਕੀਤਾ ਗਿਆ ਹੈ।ਇਸ ਬਾਰ ਦਾ ਉਦਘਾਟਨ ਕਲੱਬ ਦੇ ਪ੍ਰਧਾਨ ਵਿਨੋਦ ਢੁਡੀਆ,ਸਕੱਤਰ ਵਿਪਨ ਸ਼ਰਮਾ ਤੇ ਮੀਤ ਪ੍ਰਧਾਨ ਹਰਪ੍ਰੀਤ ਸੰਧੂ ਨੇ ਸਾਂਝੇ ਤੌਰ ਤੇ ਕੀਤਾ।
ਇਸ ਮੌਕੇ ਵਿਪਨ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਕਲੱਬ ਵਿਖੇ ਸੁਵਿਧਾਵਾਂ ਨੂੰ ਹੋਰ ਵਧੀਆਂ ਕੀਤਾ ਜਾ ਰਿਹਾ ਹੈ।ਜਿਸ ਦੇ ਤਹਿਤ ਕਲੱਬ ਵਿੱਚ ਤਰਾਂ-ਤਰਾਂ ਦੇ ਨਵੇਂ ਉਪਕਰਨ ਅਤੇ ਆਧੁਨਿਕ ਸੁਵਿਧਾਵਾਂ ਨੂੰ ਵਧਾਇਆ ਜਾ ਰਿਹਾ ਹੈ ਤਾਂ ਜ਼ੋ ਕਲੱਬ ਮੈਂਬਰ ਅਤੇ ਉਹਨਾਂ ਦੇ ਬੱਚੇ ਅਤੇ ਪਰਿਵਾਰਿਕ ਮੈਂਬਰ ਇੱਥੇ ਪਹੁੰਚ ਕੇ ਵਧੀਆਂ ਅਤੇ ਖੁਸ਼ਨੁਮਾ ਮਹੌਲ ਦਾ ਆਨੰਦ ਮਾਣ ਸਕਣ।ਉਹਨਾਂ ਨੇ ਅੱਗੇ ਕਿਹਾ ਜਿੰਮਖਾਨਾ ਕਲੱਬ ਮੈਨੇਜਮੈਂਟ ਮੈਂਬਰਾ ਨੂੰ ਹਰ ਤਰਾਂ ਦੀਆ ਆਧੁਨਿਕ ਸੁਵਿਧਾਵਾ ਦੇਣ ਲਈ ਵਚਨ ਬੱਧ ਹੈ।
ਇਸ ਮੌਕੇ ਹਰਪ੍ਰੀਤ ਸੰਧੂ, ਅਮਰਿੰਦਰ ਪਾਬਲਾ,ਬੀ.ਡੀ ਗੁਪਤਾ,ਡਾ. ਮਨਜੀਤ ਸਿੰਘ,ਰਜਿੰਦਰ ਢੋਡੀ,ਗੁਰਪ੍ਰੀਤ ਰੰਧਾਵਾ,ਸ਼ੁਭਾਸ਼ ਗੁਪਤਾ,ਵਿਨੋਦ ਸ਼ਰਮਾ,ਸ਼ੀਸ਼ੂ ਮੰਗਲਾ,ਮਨੀਸ਼ ਜਲੋਟਾ ਤੋਂ ਇਲਾਵਾ ਜ਼ਸਪ੍ਰੀਤ ਸਿੰਘ ਮੈਡਮ, ਸੁਮਨ ਬੱਤਰਾ,ਐਡਵੋਕੇਟ ਰਕੇਸ਼ ਬਧਵਾਰ,ਡਾ.ਪੰਕਜ ਮਹਿੰਦਰੂ,ਰੱਜਤ ਨਰੂਲਾ, ਐਡਵੋਕੇਟ ਸੰਜੇ, ਹਰਸ਼ਪਾਲ ਸਿੰਘ,ਕਰਨ ਗੌੜ ਅਤੇ ਜ਼ਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਅਤੇ ਪਤਵੰਤੇ ਸੱਜਣ ਮੌਕੇ ਤੇ ਹਾਜਰ ਸਨ

