ਪਟਿਆਲਾ

ਵਿਦਿਆਰਥੀਆਂ ਖਿਲਾਫ਼ ਦੇਸ਼ ਧ੍ਰੋਹ ਦੇ ਪਰਚੇ ਪਾ ਕੇ ਮੋਦੀ ਸਰਕਾਰ ਹਿੰਦੂਤਵ ਏਜੰਡੇ ਨੂੰ ਲਾਗੂ ਕਰਨਾ ਚਾਹੁੰਦੀ : ਪਨੂੰ

ਪਟਿਆਲਾ 12 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੀ ਅਧਿਆਪਕ ਜਥੇਬੰਦੀ ਟੀਚਰਜ਼ ਫ਼ਾਰ ਸੁਸਾਇਟੀ ਵਲੋਂ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਕੈਂਪਸ ਵਿਖੇ ਵਿਦਿਆਰਥੀਆਂ ਉÎੱਤੇ ਪੁਲਿਸ ਵਲੋਂ ਕੀਤੀ ਗਈ ਹਿੰਸਾ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ।

ਪੁਲਿਸ ਵਲੋਂ ਵਿਦਿਆਰਥੀਆਂ ਉÎੱਤੇ ਦੇਸ਼ ਧ੍ਰੋਹ ਦੇ ਝੂਠੇ ਦੋਸ਼ ਲਗਾ ਕੇ ਉਹਨਾਂ ਨੂੰ ਫਸਾਉਣ ਦੀ ਸਾਜਿਸ਼ ਦੀ ਵੀ ਆਲੋਚਨਾ ਕੀਤੀ ਗਈ।
ਟੀਚਰਜ਼ ਫ਼ਾਰ ਸੁਸਾਇਟੀ ਦੇ ਕਨਵੀਨਰ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਇਹ ਸਭ ਕੁਝ ਮੋਦੀ ਸਰਕਾਰ ਦੇ ਉਹਨਾਂ ਮਨਸੂਬਿਆਂ ਦੇ ਤਹਿਤ ਕੀਤਾ ਜਾ ਰਿਹਾ ਹੈ ਜਿਸ ਦੇ ਅੰਤਰਗਤ ਯੂਨੀਵਰਸਿਟੀਆਂ ਵਿਚ ਅਕਾਦਮਕ ਮਾਹੌਲ, ਸਮਾਜਿਕ ਚੇਤਨਾ ਅਤੇ ਸੁਤੰਤਰ ਵਿਚਾਰਾਂ ਦੇ ਪ੍ਰਗਟਾਵੇ ਨੂੰ ਤਹਿਤ-ਨਹਿਸ ਕਰਨਾ ਸ਼ਾਮਲ ਹੈ।
ਟੀਚਰਜ਼ ਫਾਰ ਸੁਸਾਇਟੀ ਦੇ ਸਰਪ੍ਰਸਤ ਪ੍ਰੋ. ਹਰਪਾਲ ਸਿੰਘ ਪੰਨੂ ਨੇ ਕਿਹਾ ਕਿ ਸਰਕਾਰ ਹਿੰਦੂਤਵ ਦੇ ਏਜੰਡੇ ਨੂੰ ਲਾਗੂ ਕਰ ਸਕੇ ਤੇ ਯੂਨੀਵਰਸਿਟੀ ਵਿਚ ਵਿਚਰਦੇ ਸੂਝਵਾਨ ਬੁੱਧੀਜੀਵੀਆਂ ਤੇ ਵਿਦਿਆਰਥੀਆਂ ਨੂੰ ਖੂੰਜੇ ਲਾ ਰਹੀ ਹੈ। ਯੂਨੀਵਰਸਿਟੀਆਂ ਨੂੰ ਖਾਨਾਜੰਗੀ ਵਲ ਧਕੇਲਿਆ ਜਾ ਰਿਹਾ ਹੈ ਤਾਂ ਜੋ ਅਧਿਆਪਨ, ਗ਼ੈਰਅਧਿਆਪਨ ਤੇ ਵਿਦਿਆਰਥੀ ਵਰਗ ਆਪਸ ਵਿਚ ਲੜਦੇ ਰਹਿਣ ਤੇ ਸਰਕਾਰ ਇਸ ਦਾ ਲਾਹਾ ਲੈਂਦੀ ਰਹੇ।
ਇਸ ਦੇ ਨਾਲ ਹੀ ਜਥੇਬੰਦੀ ਦੇ ਮੈਂਬਰਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਨਵਨਿਯੁਕਤ ਰਜਿਸਟਰਾਰ ਡਾ. ਇੰਦਰਜੀਤ ਸਿੰਘ ਦਾ ਨਿੱਤਾ ਸੁਆਗਤ ਕੀਤਾ ਅਤੇ ਉਹਨਾਂ ਵਲੋਂ ਯੂਨੀਵਰਸਿਟੀ ਦੀ ਕੋਈ ਕਾਰ ਅਤੇ ਕੋਈ ਭੱਤਾ ਨਾ ਲਏ ਜਾਣ ਦੇ ਫ਼ੈਸਲੇ ਦੀ ਪੁਰਜ਼ੋਰ ਸ਼ਲਾਘਾ ਕੀਤੀ। ਇਸ ਮੌਕੇ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਸਰਕਾਰ ਨੂੰ ਖਾਲੀ ਪਈ ਵਾਈਸ ਚਾਂਸਲਰ ਦੀ ਅਸਾਮੀ ਲਈ ਅਕਾਦਮਿਕ ਖੇਤਰ ਵਿਚੋਂ ਹੀ ਕਿਸੇ ਉÎੱਘੀ ਸ਼ਖਸੀਅਤ ਨੂੰ ਲਗਾਉਣਾ ਚਾਹੀਦਾ ਹੈ। ਇਸ ਮੌਕੇ ਡਾ. ਨਿਵੇਦਿਤਾ ਉÎੱਪਲ, ਡਾ. ਰਤਿੰਦਰ ਕੌਰ, ਡਾ. ਕੁਲਦੀਪ ਕੌਰ, ਡਾ. ਮੁਹੰਮਦ ਹਬੀਬ, ਡਾ. ਇੰਦਰਜੀਤ ਕੌਰ, ਡਾ. ਅਰਵਿੰਦ, ਡਾ. ਅਲੰਕਾਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *