ਹਰਿਆਣਾ ਸਰਕਾਰ ਨੇ 19 ਆਈ.ਏ.ਐਸ. ਅਧਿਕਾਰੀਆਂ ਦੇ ਕੀਤੇ ਤਬਾਦਲੇ
ਚੰਡੀਗੜ੍ਹ, 12 ਅਪ੍ਰੈਲ (ਮਧੂਸਾਰ ਬਿਊਰੋ) –
ਹਰਿਆਣਾ ਸਰਕਾਰ ਨੇ 19 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਆਦੇਸ਼ ਜਾਰੀ ਕੀਤੇ ਹਨ।
ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਨ ਕੁਮਾਰ ਗੁਪਤਾ ਨੂੰ ਸੈਨਿਕ ਤੇ ਅਰਧ ਸੈਨਿਕ ਭਲਾਈ ਵਿਭਾਗ ਅਤੇ ਪ੍ਰਿਟਿੰਗ ਤੇ ਸ਼ਟੇਸ਼ਨਰੀ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ। ਪ੍ਰਿਟਿੰਗ ਅਤੇ ਸ਼ਟੇਸ਼ਨਰੀ ਵਿਭਾਗ ਦੇ ਵਧੀਕ ਮੁੱਖ ਸਕੱਤਰ ਐਸ.ਕੇ. ਗੁਲਾਟੀ ਨੂੰ ਵਣ ਤੇ ਜੰਗਲੀ ਜੀਵ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ।
ਵਣ ਤੇ ਜੰਗਲੀ ਜੀਵ ਵਿਭਾਗ ਦੇ ਵਧੀਕ ਮੁੱਖ ਸਕੱਤਰ ਰੂਪ ਰਾਮ ਜੋਵਲ ਨੂੰ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗ ਦਾ ਵਧੀਕ ਮੁੱਖ ਸਕੱਤਰ ਲਗਾਇਆ ਹੈ।
ਉਦਯੋਗ ਤੇ ਵਪਾਰ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਦੇ ਪ੍ਰਿੰਸੀਪਲ ਸਕੱਤਰ, ਦਵੇਂਦਰ ਸਿੰਘ ਨੂੰ ਹਵਾਬਾਜੀ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਦਾ ਵਾਧੂ ਕਾਰਜਭਾਰ ਸੌਂਪਿਆ ਹੈ।
ਨਿਗਰਾਨੀ ਤੇ ਤਾਲਮੇਲ ਵਿਭਾਗ ਦੇ ਪ੍ਰਿੰਸੀਪਲ ਸਕੱਤਰ, ਤਰਲੋਕ ਚੰਦ ਗੁਪਤਾ ਨੂੰ ਸਕਿਲ ਡਿਵੈਲਪਮੈ²ਂਟ ਅਤੇ ਰੁਜ਼ਗਾਰ ਵਿਭਾਗ, ਹਰਿਆਣਾ ਸ਼ਾਸਨ ਸੁਧਾਰ ਅਥਾਰਿਟੀ ਅਤੇ ਹਰਿਆਣਾ ਪ੍ਰਸਾਸ਼ਨਿਕ ਸੁਧਾਰ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਲਗਾਇਆ ਹੈ।
ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਮਿਤ ਝਾ ਨੂੰ ਸਿਹਤ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਅਤੇ ਹਰਿਆਣਾ ਸਰਸਵਤੀ ਹੈਰੀਟੇਜ ਬੋਰਡ ਦਾ ਸੀ.ਈ.ਓ. ਲਗਾਇਆ ਹੈ।
ਐਚ.ਐਸ.ਆਈ.ਆਈ.ਡੀ.ਸੀ. ਅਤੇ ਹਰਿਆਣਾ ਵਿੱਤ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕ ਸੁਧੀਰ ਰਾਜਪਾਲ ਨੂੰ ਹਰਿਆਣਾ ਉਦਯੋਗ ਅਤੇ ਵਪਾਰ ਵਿਭਾਗ ਦਾ ਪ੍ਰਿੰਸੀਪਲ ਸਕੱਤਰ ਲਗਾਇਆ ਹੈ।
ਸੈਨਿਕ ਤੇ ਅਰਧ ਸੈਨਿਕ ਭਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਜਾ ਸ਼ੇਖਰ ਵੁੰਦਰੂ ਨੂੰ ਐਚ.ਐਸ.ਆਈ.ਆਈ.ਡੀ.ਸੀ. ਅਤੇ ਹਰਿਆਣਾ ਵਿੱਤ ਕਾਰਪੋਰੇਸ਼ਨ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਹੈ।
ਹਰਿਆਣਾ ਭੌ² ਸੁਧਾਰ ਵਿਕਾਸ ਕਾਰਪੋਰੇਸ਼ਨ ਦੇ ਪ੍ਰਬੰਧ ਨਿਦੇਸ਼ਕ, ਪ੍ਰਦੀਪ ਕਾਸਨੀ ਨੂੰ ਹਰਿਆਣਾ ਖਾਦੀ ਤੇ ਪੇਂ²ਡੂ ਉਦਯੋਗ ਬੋਰਡ ਦਾ ਮੁੱਖ ਕਾਰਜਕਾਰੀ ਅਧਿਕਾਰੀ ਲਗਾਇਆ ਹੈ।
ਸਕੱਤਰੇਤ ਅਮਲਾ ਅਤੇ ਵਿੱਤ ਵਿਭਾਗ ਦੀ ਸਕੱਤਰ ਸ੍ਰੀਮਤੀ ਅਮਨੀਤ ਪੀ. ਕੁਮਾਰ ਨੂੰ ਕੌਮੀ ਸਿਹਤ ਮਿਸ਼ਨ ਦੇ ਮਿਸ਼ਨ ਨਿਦੇਸ਼ਕ ਦਾ ਵਾਧੂ ਕਾਰਜਭਾਰ ਸੌਂਪਿਆ ਹੈ।
ਟਾਊਨ ਤੇ ਕੰਟਰੀ ਪਲਾਨਿੰਗ, ਸੂਚਨਾ, ਲੋਕ ਸੰਪਰਕ, ਸਭਿਆਚਾਰਕ ਮਾਮਲੇ, ਭਾਸ਼ਾ ਤੇ ਸ਼ਿਕਾਇਤ ਹੱਲ ਵਿਭਾਗ ਦੇ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਟੀ.ਐਲ. ਸੱਤਿਆਪ੍ਰਕਾਸ਼ ਨੂੰ ਸਾਇੰਸ ਅਤੇ ਤਕਨਾਲੋਜੀ ਵਿਭਾਗ ਦਾ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਦਾ ਵਾਧੂ ਕਾਰਜਭਾਰ ਦਿੱਤਾ ਹੈ।
ਉਦਯੋਗ ਤੇ ਵਪਾਰ ਦੇ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਅਤੇ ਹਵਾਬਾਜੀ ਵਿਭਾਗ ਦੇ ਸਲਾਹਕਾਰ ਤੇ ਵਿਸ਼ੇਸ਼ ਸਕੱਤਰ, ਅਸ਼ੋਕ ਸਾਂਗਵਾਨ ਨੂੰ ਖਾਣ ਤੇ ਭੌ ਵਿਭਾਗ ਇਲਾਵਾ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਦਾ ਵਾਧੂ ਕਾਰਜਭਾਰ ਸੌਂਪਿਆ ਹੈ।
ਸਥਾਨਕ ਸਰਕਾਰ ਵਿਭਾਗ ਦੇ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ, ਚੌਗਿਰਦਾ ਵਿਭਾਗ ਦੇ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਸ਼ੇਖਰ ਵਿਦਿਆਰਥੀ ਨੂੰ ਹਾਊਸਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਦਾ ਵਾਧੂ ਕਾਰਜਭਾਰ ਸੌਂਪਿਆ ਹੈ।
ਨਿਗਰਾਨੀ ਤੇ ਤਾਲਮੇਲ ਵਿਭਾਗ ਦੇ ਵਿਸ਼ੇਸ਼ ਸਕੱਤਰ ਵਿਵੇਕ ਅਤਰੇ ਨੂੰ ਕਲਾ ਤੇ ਸਭਿਆਚਾਰਕ ਮਾਮਲੇ ਵਿਭਾਗ ਦਾ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਦਾ ਵਾਧੂ ਕਾਰਜਭਾਰ ਸੌਂਪਿਆ ਹੈ।
ਹਰਿਆਣਾ ਖੇਤੀਬਾੜੀ ਮਾਰਕਟਿੰਗ ਬੋਰਡ ਦੇ ਮੁੱਖ ਪ੍ਰਸਾਸ਼ਕ ਜੇ. ਗਣੇਸ਼ਨ ਨੂੰ ਭੌ² ਸੁਧਾਰ ਵਿਕਾਸ ਕਾਰਪੋਰੇਸ਼ਨ ਦਾ ਪ੍ਰਬੰਧ ਨਿਦੇਸ਼ਕ ਦਾ ਵਾਧੂ ਕਾਰਜਭਾਰ ਸੌਂਪਿਆ ਹੈ।
ਸਾਇੰਸ ਤੇ ਤਕਨਾਲੋਜੀ ਵਿਭਾਗ ਦੇ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਰਾਜੀਵ ਰਤਨ ਨੂੰ ਸੈਕੰਡਰੀ ਸਿਖਿਆ ਵਿਭਾਗ ਦਾ ਨਿਦੇਸ਼ਕ ਤੇ ਵਿਸ਼ੇਸ਼ ਸਕੱਤਰ ਲਗਾਇਆ ਹੈ।
ਹਰਿਆਣਾ ਖਾਦੀ ਤੇ ਪੇਂਡੂ ਉਦਯੋਗ ਬੋਰਡ ਦੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਵਣ ਤੇ ਜੰਗਲੀ ਜੀਵ ਵਿਭਾਗ ਦੀ ਵਧੀਕ ਸਕੱਤਰ ਸ੍ਰੀਮਤੀ ਗਰੀਮਾ ਮਿੱਤਲ ਨੂੰ ਐਲੀਮੈਂਟਰੀ ਸਿਖਿਆ ਦਾ ਨਿਦੇਸ਼ਕ ਅਤੇ ਸਕੂਲ ਸਿਖਿਆ ਵਿਭਾਗ ਦੀ ਵਧੀਕ ਸਕੱਤਰ ਲਗਾਇਆ ਹੈ।
ਏ.ਡੀ.ਸੀ.-ਕਮ-ਸੀ.ਈ.ਓ. ਡੀ. ਆਰ.ਡੀ.ਏ. ਗੁਰੂਗ੍ਰਾਮ ਅਤੇ ਹਰਿਆਣਾ ਬਿਜਲੀ ਨਿਗਮਾਂ ਵੱਲੋਂ ਸਮਾਰਟ ਗ੍ਰਿਡ ਪਰਿਯੋਜਨਾ ਨੂੰ ਲਾਗੂ ਕਰਨ ਲਈ ਵਿਸ਼।ਸ਼ ਅਧਿਕਾਰੀ ਵਿਨੈ ਪ੍ਰਤਾਪ ਸਿੰਘ ਵਧੀਕ ਕਿਰਤ ਕਮਿਸ਼ਨਰ ਗੁਰੂਗ੍ਰਾਮ ਦਾ ਵਾਧੂ ਕਾਰਜਭਾਰ ਦਿੱਤਾ ਹੈ।
ਸਬ ਡਿਵਿਜਨਲ ਅਧਿਕਾਰੀ (ਸਿਵਲ), ਲੋਹਾਰੂ ਨੂੰ ਮੁਨੀਸ਼ ਸ਼ਰਮਾ ਨੂੰ ਸਬ ਡਿਵਿਜਨਲ ਅਧਿਕਾਰੀ (ਸਿਵਲ) ਹਥੀਨ ਲਗਾਇਆ ਹੈ।

