ਹਰਿਆਣਾਪੰਜਾਬ

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਵੱਲੋਂ 11 ਕਰਮਚਾਰੀਆਂ ਨੂੰ ਮੁਅਤਲ ਕਰਨ ਦੇ ਆਦੇਸ਼

ਚੰਡੀਗੜ੍ਹ, 12 ਅਪ੍ਰੈਲ (ਮਧੂਸਾਰ ਬਿਊਰੋ)
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਅੱਜ ਚੰਡੀਗੜ੍ਹ ਦੇ ਸੈਕਟਰ 17 ਸਥਿਤ ਮਿੰਨੀ ਸਕੱਤਰੇਤ ਵਿਚ ਸਿਹਤ ਵਿਭਾਗ ਦੇ ਦਫਤਰ ਵਿਚ ਅਚਨਚੇਤ ਜਾਂਚ ਕੀਤੀ ਅਤੇ 11 ਕਰਮਚਾਰੀਆਂ ਨੂੰ ਮੁਅਤਲ ਕਰਨ ਦੇ ਆਦੇਸ਼ ਦਿੱਤੇ।

ਸ੍ਰੀ ਵਿਜ ਨੇ ਅਚਨਚੇਤ ਜਾਂਚ ਦੌਰਾਨ ਪਾਇਆ ਕਿ ਇੰਨ੍ਹਾਂ ਵਿਚੋਂ 7 ਕਰਮਚਾਰੀਆਂ ਦੇ ਕੋਲ ਕਈ-ਕਈ ਸਾਲਾਂ ਤੋਂ ਪੈਂਡਿੰਗ ਫਾਇਲਾਂ ਪਈਆਂ ਸਨ ਅਤੇ ਉਨ੍ਹਾਂ ਦਾ ਸਮੇਂ ‘ਤੇ ਨਿਪਟਾਰਾ ਨਹੀਂ ਕੀਤਾ ਸੀ। ਇਸ ਤਰ੍ਹਾਂ, ਚਾਰ ਅਜਿਹੇ ਕਰਮਚਾਰੀ ਸਨ, ਜੋ ਬਿਨਾਂ ਛੁੱਟੀ ਮੰਜ਼ੂਰ ਕਰਵਾਏ ਦਫਤਰ ਵਿਚ ਹਾਜ਼ਿਰ ਨਹੀਂ ਸਨ।
ਸ੍ਰੀ ਵਿਜ ਨੇ ਸਿਹਤ ਵਿਭਾਗ ਦੇ ਸੰਯੁਕਤ ਸਕੱਤਰ ਨੂੰ ਆਦੇਸ਼ ਦਿੱਤੇ ਕਿ ਵਿਭਾਗ ਵਿਚ ਜਿੰਨ੍ਹਾਂ ਵੀ ਪੈਂਡਿੰਗ ਮਾਮਲੇ ਹਨ, ਉਨ੍ਹਾਂ ਦੀ ਰਿਪੋਰਟ ਬਣਾ ਕੇ ਹਫਤੇ ਅੰਦਰ ਉਨ੍ਹਾਂ ਨੂੰ ਸੌਂਪਣ।

Leave a Reply

Your email address will not be published. Required fields are marked *