ਪਟਿਆਲਾ

ਮੁੱਠੀ ਭਰ ਕੇ ਲੋਕ ਸ਼ੌਹਰਤ ਵੱਸ ਪੈ ਕੇ ਕੂੜ ਪ੍ਰਚਾਰ ਤੋਂ ਗੁਰੇਜ਼ ਕਰਨ : ਅੰਮ੍ਰਿਤਪਾਲ ਸਿੰਘ ਪਾਲੀ

ਪਟਿਆਲਾ 15 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਗੁਰਦੁਆਰਾ ਪਰਮੇਸ਼ਦਰ ਦੁਆਰ ਵਿਖੇ ਵਿਸਾਖੀ ਨੂੰ ਸਮਰਪਿਤ ਸਮਾਗਮ ‘ਚ ਦੀਵਾਨਾਂ ‘ਚ ਹਾਜ਼ਰੀ ਭਰਦਿਆਂ ਯੂਥ ਅਕਾਲੀ ਆਗੂ ਅੰਮ੍ਰਿਤਪਾਲ ਸਿੰਘ ਪਾਲੀ ਨੇ ਪਰਿਵਾਰ ਸਮੇਤ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਅੰਮ੍ਰਿਤਪਾਲ ਸਿੰਘ ਪਾਲੀ ਨੇ ਕਿਹਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵੱਲੋਂ ਸਮਾਜ ‘ਚ ਭਟਕ ਚੁੱਕੀ ਮਨੁੱਖਤਾ ਨੂੰ ਸਹੀ ਮਾਰਗ ‘ਤੇ ਲਿਆਉਣ ਲਈ ਕਾਰਜ ਕੀਤਾ ਜਾ ਰਿਹਾ, ਜਿਸ ਕਾਰਨ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਪਰਮੇਸ਼ਰ ਦੁਆਰ ਪੁੱਜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੇ ਹਨ।
ਅੰਮ੍ਰਿਤਪਾਲ ਪਾਲੀ ਨੇ ਕਿਹਾ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਪ੍ਰਤੀ ਜਿਹੜੇ ਲੋਕ ਦੂਸ਼ਣਬਾਜ਼ੀ ਕਰਦੇ ਹਨ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਗਤ ਸੰਤ ਰਣਜੀਤ ਸਿੰਘ ਢੱਡਰੀਆਂ ਵੱਲੋਂ ਵਿਖਾਏ ਮਾਰਗ ‘ਤੇ ਚੱਲ ਕੇ ਸਿੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਗਦੀ, ਪ੍ਰੰਤੂ ਮੁੱਠੀ ਭਰ ਲੋਕਾਂ ਨੂੰ ਸ਼ੌਹਰਤ ਵੱਸ ਪੈ ਕੇ ਕੂੜ ਪ੍ਰਚਾਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ

Leave a Reply

Your email address will not be published. Required fields are marked *