ਪਟਿਆਲਾ

ਲੀਲਾ ਭਵਨ ਚੌਂਕ ‘ਚ ਨੰਗੀ ਤਾਰ ਕਾਰਨ ਵਾਪਰ ਸਕਦਾ ਵੱਡਾ ਹਾਦਸਾ

ਪਟਿਆਲਾ, 18 ਅਪ੍ਰੈਲ (ਧਰਮਿੰਦਰ ਪਾਲ ਸਿੰਘ ) :
ਦੀਵੇ ਥਲੇ ਹਨੇਰੇ ਵਾਲੀ ਕਹਾਵਤ ਅੱਜ ਉਸ ਸਮੇਂ ਸੱਚ ਹੁੰਦੀ ਦਿਖਾਈ ਦਿੱਤੀ ਜਦੋਂ ਸਥਾਨਕ ਲੀਲਾ ਭਵਨ ਚੋਂਕ ਵਿਚ ਟ੍ਰੈਫਿਕ ਪੁਲਿਸ ਦੇ ਬੂਥ ਕੋਲ ਇਕ ਬਿਜਲੀ ਦੀ ਤਾਰ ਜਿਹੜੀ ਕਿ ਟ੍ਰੈਫਿਕ ਪੁਲਿਸ ਦੇ ਬੂਥ ਨੂੰ ਸਪਲਾਈ ਦੇਣ ਲਈ ਸੜਕ ਦੇ ਅੰਦਰ ਦੀ ਖਿਚੀ ਗਈ ਸੀ, ਸੜਕ ਟੁੱਟ ਜਾਣ ਕਾਰਨ ਬਾਹਰ ਨਿਕਲ ਆਈ।

ਭਾਵੇਂ ਇਹ ਤਾਰ ਪਿਛਲੇ ਕੁਝ ਦਿਨ੍ਹਾਂ ਤੋਂ ਇਸੇ ਤਰ੍ਹਾਂ ਬਾਹਰ ਨਿਕਲੀ ਹੋਈ ਹੈ। ਪਰ ਇਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਹਲਾਂ ਕਿ ਇਹ ਤਾਰ ਟ੍ਰੈਫਿਕ ਪੁਲਿਸ ਦੇ ਬੂਥ ਦੇ ਬਿਲਕੁੱਲ ਨਾਲ ਹੈ। ਅੱਜ ਜਦੋਂ ਪੱਤਰਕਾਰ ਵਲੋਂ ਟ੍ਰੈਫਿਕ ਪਿਲਸ ਮੁਲਾਜਮਾਂ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਇਸ ਨੂੰ ਜਲਦੀ ਠੀਕ ਕਰਵਾ ਲੈਣ ਦੀ ਗੱਲ ਕਹੀ। ਕੁਝ ਰਾਹਗੀਰਾਂ ਨੇ ਦੱਸਿਆ ਕਿ ਇਹ ਤਾਰ ਪਿਛਲੇ ਕੁਝ ਦਿਨਾਂ ਤੋਂ ਨੰਗੀ ਹੋਈ ਹੋਈ ਹੈ। ਇਸ ਮੌਕੇ ਟ੍ਰੈਫਿਕ ਇੰਸਪੈਕਟਰ ਸੁਖਦੇਵ ਸਿੰਘ ਹੋਰਾਂ ਨੇ ਕਿਹਾ ਕਿ ਉਹ ਖੁਦ ਪਬਲਿਕ ਨੂੰ ਆ ਰਹੀਆਂ ਮੁਸ਼ਕਲਾਂ ਦਾ ਧਿਆਨ ਰੱਖ ਰਹੇ ਹਨ, ਇਹ ਉਨ੍ਹਾਂ ਦੀ ਜਾਣਕਾਰੀ ਵਿਚ ਨਹੀਂ ਸੀ, ਪਰ ਜਲਦੀ ਹੀ ਇਸ ਨੂੰ ਠੀਕ ਕਰਵਾ ਲਿਆ ਜਾਵੇਗਾ। ਜਿਕਰਯੋਗ ਹੈ ਕਿ ਇਸ ਬਿਜਲੀ ਦੀ ਤਾਰ ਨੂੰ ਸੜਕ ਹੇਠੋਂ ਕੱਢਣ ਲਈ ਇਕ ਲੋਹੇ ਦੀ ਪੱਤੀ ਦਾ ਸਹਾਰਾ ਦਿੱਤਾ ਗਿਆ ਸੀ, ਪਰ ਤਾਰ ਦੇ ਨਾਲ ਨਾਲ ਪੱਤੀ ਵੀ ਬਾਹਰ ਆ ਜਾਣ ਕਰਕੇ ਇਹ ਉੱਭਰ ਕੇ ਖੜ੍ਹੀ ਹੋ ਗਈ, ਜੋ ਕਿਸੇ ਵੀ ਦੋਪਹੀਆ ਵਾਹਨ ਚਾਲਕ ਲਈ ਖਤਰਨਾਕ ਸਾਬਿਤ ਹੋ ਸਕਦੀ ਹੈ। ਪੱਤਰਕਾਰ ਵਲੋਂ ਬਸ ਸਟਂੈਡ ਵਾਲੀਆਂ ਲਾਇਟਾਂ ਵਿਚ ਵੀ ਨੰਗੀ ਹੋ ਰਹੀ ਰਾਜਪੁਰਾ ਕਲੋਨੀ ਰੋਡ ਵਾਲੀ ਚੋਂਕ ਦੀਆਂ ਲਾਈਟਾਂ ਲਈ ਜਾਂਦੀ ਤਾਰ ਬਾਰੇ ਵੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ।

Leave a Reply

Your email address will not be published. Required fields are marked *