ਪਟਿਆਲਾ

ਸਿਵਲ ਸਰਜਨ ਵੱਲੋਂ ਦਫਤਰ ਦੀਆਂ ਵੱਖ-ਵੱਖ ਸ਼ਾਖਾਵਾਂ ਦੀ ਕੀਤੀ ਚੈਕਿੰਗ

ਪਟਿਆਲਾ 18 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਦਫਤਰ ਵਿੱਚ ਡਿਊਟੀ ਸਮੇਂ ਦੌਰਾਨ ਮੁਲਾਜਮਾਂ ਦੀ ਹਾਜਰੀ ਸਮੇਂ ਸਿਰ ਯਕੀਨੀ ਬਨਾਉਣ ਅਤੇ ਵੱਖ-ਵੱਖ ਸ਼ਾਖਾਖਵਾਂ ਵਿੱਚ ਕੰਮ ਕਰਦੇ ਮੁਲਾਜਮਾਂ ਦੇ ਕੰਮਾਂ ਦੀ ਸਮੀਖਿਆ ਕਰਨ ਲਈ ਸਿਵਲ ਸਰਜਨ ਡਾ. ਬਲਵਿੰਦਰ ਸਿੰਘ ਨੇ ਦਫਤਰ ਦੀਆਂ ਵੱਖ-ਵੱਖ ਸ਼ਾਖਾਵਾਂ ਦੀ ਅਚਨਚੇਤ ਚੈਕਿੰਗ ਕੀਤੀ।

ਚੈਕਿੰਗ ਦੌਰਾਨ ਉਨ੍ਹਾਂ ਦਫਤਰ ਦੀ ਅਮਲਾ ਸ਼ਾਖਾ, ਅੰਕੜਾ ਸ਼ਾਖਾ, ਮੀਡੀਆ ਵਿੰਗ, ਐਨ.ਐਚ.ਐਮ ਬ੍ਰਾਂਚ,ਮੈਡੀਕਲ ਸ਼ਾਖਾ, ਟੀਕਾਕਰਣ ਸ਼ਾਖਾ, ਮਲੇਰੀਆ ਸ਼ਾਖਾ ਆਦਿ ਦੀ ਚੈਕਿੰਗ ਕੀਤੀ ਅਤੇ ਵੱਖ-ਵੱਖ ਸ਼ਾਖਾਵਾਂ ਦੇ ਮੁਲਾਜਮਾਂ ਤੋਂ ਉਨ੍ਹਾਂ ਦੇ ਕੰਮਾਂ ਦੀ ਪ੍ਰਾਪਤੀ ਬਾਰੇ ਜਾਣਕਾਰੀ ਹਾਸਿਲ ਕੀਤੀ।ਚੈਕਿੰਗ ਦੌਰਾਨ ਉਨ੍ਹਾਂ ਮਲੇਰੀਆ ਵਿੰਗ ਦੇ ਡਾ. ਗੁਰਮਨਜੀਤ ਕੌਰ ਅਤੇ ਡਾ. ਗੁਰਮੀਤ ਸਿੰਘ ਦੋਨੋਂ ਜਿਲ੍ਹਾ ਐਪੀਡੈਮੋਲੋਜਿਸਟ ਨੂੰ ਕਿਹਾ ਕਿ ਮੱਛਰਾਂ ਦੀ ਪੈਦਾਇਸ਼ ਦੀ ਰੋਕਥਾਮ ਲਈ ਗਤੀਵਿਧੀਆਂ ਵਿੱਚ ਤੇਜੀ ਲਿਆਂਦੀ ਜਾਵੇ ਅਤੇ ਪਿਛਲੇ ਸਾਲ ਡੇਂਗੂ, ਚਿਕਨਗੁਨੀਆ ਨਾਲ ਜਿਆਦਾ ਪ੍ਰਭਾਵਿਤ ਇਲਾਕਿਆਂ ਨੂੰ ਜਿਆਦਾ ਫੋਕਸ ਕੀਤਾ ਜਾਵੇ। ਉਨ੍ਹਾਂ ਸਮੂਹ ਮੁਲਾਜਮਾਂ ਨੂੰ ਕਿਹਾ ਕਿ ਉਹ ਡਿਊਟੀ ਸਮੇਂ ਦੌਰਾਨ ਆਪਣੀ ਸੀਟ ਤੇ ਬੈਠਣਾ ਯਕੀਨੀ ਬਨਾਉਣ ਅਤੇ ਜ਼ੋ ਵੀ ਉਨ੍ਹਾਂ ਦੀ ਸੀਟ ਦਾ ਕੰਮ ਹੈ ਉਸਨੂੰ ਸਮੇਂ ਸਿਰ ਕੀਤਾ ਜਾਵੇ।ਉਨ੍ਹਾਂ ਪਬਲਿਕ ਡੀਲਿੰਗ ਨਾਲ ਸਬੰਧਿਤ ਬ੍ਰਾਂਚਾਂ ਦੇ ਮੁਲਾਜਮਾਂ ਨੁੰ ਹਦਾਇਤ ਕੀਤੀ ਕਿ ਦਫਤਰ ਵਿੱਚ ਆਉਣ ਵਾਲੇ ਲੋਕਾਂ ਦਾ ਕੰਮ ਸਮੇਂ ਸਿਰ ਕੀਤਾ ਜਾਵੇ ਤਾਂ ਜ਼ੋ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਉਨ੍ਹਾਂ ਨੂੰ ਸਮੇਂ ਸਿਰ ਪਾਪਤ ਹੋਣ। ਇਸ ਮੌਕੇ ਜਿਲ੍ਹਾ ਮਾਸ ਮੀਡਆ ਅਫਸਰ ਕ੍ਰਿਸ਼ਨ ਕੁਮਾਰ, ਜਿਲ੍ਹਾ ਬੀ.ਸੀ.ਸੀ. ਫੈਸੀਲੀਟੇਟਰ ਅਮਰਜੀਤ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *