ਪੰਜਾਬਪਟਿਆਲਾ

ਮਹਿੰਦਰਾ ਕਾਲਜ ਦੇ ਸਾਇੰਸ ਵਿਭਾਗ ਦੀ ਪ੍ਰਿੰਸੀਪਲ ਥਿੰਦ ਵੱਲੋਂ ਚੈਕਿੰਗ

ਪਟਿਆਲਾ, 19 ਅਪ੍ਰੈਲ (ਮਧੂਸਾਰ ਬਿਊਰੋ)
ਸਰਕਾਰੀ ਮਹਿੰਦਰਾ ਕਾਲਜ ਦੇ ਸਾਇੰਸ ਵਿਭਾਗ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪ੍ਰਿੰਸੀਪਲ ਡਾ: ਸੁਖਬੀਰ ਸਿੰਘ ਥਿੰਦ ਵੱਲੋਂ ਅਚਨਚੇਤੀ ਸਾਇੰਸ ਬਲਾਕ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ।

ਉਨ੍ਹਾਂ ਵਿਦਿਆਰਥੀਆਂ ਦੇ ਪੀਣ ਵਾਲੇ ਪਾਣੀ, ਵਾਟਰ ਕੂਲਰ ਆਦਿ ਦੀ ਚੈਕਿੰਗ ਜੋ ਠੀਕ ਪਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਵਿਭਾਗ ਦੇ ਕਲਾਸ ਰੂਮਾਂ ਦੀ ਚੈਕਿੰਗ ਕੀਤੀ। ਉਨ੍ਹਾਂ ਵਿਦਿਆਰਥੀਆਂ ਲਈ ਰੱਖੇ ਬੋਟਨੀ ਅਤੇ ਜੁਆਲੋਜੀ ਵਿਭਾਗ ਦੇ ਮਿਊਜੀਅਮ ਦਾ ਦੌਰਾ ਕੀਤਾ। ਜਿਥੇ ਉਨ੍ਹਾਂ ਜਾਨਵਰਾਂ ਦੇ ਪਏ ਪੁਰਾਣੇ ਪਿੰਜਰਾਂ ਅਤੇ ਵਿਦਿਆਰਥੀਆਂ ਦੇ ਪ੍ਰੈਕਟੀਕਲ ਲਈ ਵਰਤੋਂ ਵਿੱਚ ਆਉਣ ਵਾਲੇ ਸਾਮਾਨ ਦਾ ਮੁਆਇਨਾਂ ਕੀਤਾ। ਇਸ ਮੌਕੇ ਉਨ੍ਹਾਂ ਵਿਭਾਗਾਂ ਦੇ ਮੁੱਖੀਆਂ ਵੱਲੋਂ ਵਿਭਾਗ ਦੀ ਲੋੜੀਂਦੀਆਂ ਵਸਤੂਆਂ ਲਈ ਰੱਖੀਆਂ ਮੰਗਾਂ ਨੂੰ ਸੁਣਿਆਂ ਤੇ ਇਨ੍ਹਾਂ ਨੂੰ ਜਲਦ ਪੂਰਾ ਕਰਨ ਲਈ ਵਿਸ਼ਵਾਸ ਦਿਵਾਇਆ। ਇਸ ਮੌਕੇ ਵਿਭਾਗ ਦੇ ਪ੍ਰੋਫੈਸਰ ਸਾਹਿਬਾਨ ਤੇ ਹੋਰ ਸਟਾਫ਼ ਮੈਂਬਰ ਮੌਜ਼ੂਦ ਸਨ। ਉਪਰੰਤ ਉਨ੍ਹਾਂ ਵਿਭਾਗ ਦੇ ਮੁੱਖੀਆਂ ਨਾਲ ਮੀਟਿੰਗ ਕੀਤੀ ਅਤੇ ਵਿਭਾਗੀ ਸਰਗਰਮੀਆਂ, ਪ੍ਰੋਗਰਾਮਾਂ, ਪ੍ਰਬੰਧਾਂ ਆਦਿ ਬਾਰੇ ਵਿਚਾਰ ਚਰਚਾ ਕੀਤੀ ਗਈ। ਉਨ੍ਹਾਂ ਮੁੱਖੀਆਂ ਨੂੰ ਵਿਸ਼ਾਵਾਸ ਦਿਵਾਉਂਦਿਆਂ ਕਿਹਾ ਕਿ ਵਿਭਾਗ ਵਿੱਚ ਵਿਦਿਆਰਥੀਆਂ ਲਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆ ਰਹੀ। ਜੋ ਵੀ ਵਿਭਾਗਾਂ ਜ਼ਰੂਰਤਾਂ ਹਨ, ਉਨ੍ਹਾਂ ਨੂੰ ਪੂਰਾ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *