ਬਾਬਾ ਬਾਲਜਤੀ ਮੰਦਰ ਕਮੇਟੀ ਰੱਖੜਾ ਦੀ ਨਾਇਬ ਤਹਿਸੀਲਦਾਰ ਦੀ ਹਾਜ਼ਰੀ ‘ਚ ਕੀਤੀ ਗਈ ਸਰਬ-ਸੰਮਤੀ ਨਾਲ ਚੋਣ
ਮੰਦਰ ਦੀ ਬੇਹਤਰੀ ਲਈ ਬਣਾਈ ਗਈ ਨਵੀਂ 15 ਮੈਂਬਰੀ ਕਮੇਟੀ
ਸੰਗਤਾਂ ਦੇ ਅਥਾਹ ਸਹਿਯੋਗ ਨਾਲ ਮੰਦਰ ਦੇ ਨਿਰਮਾਣ ਦੇ ਕੰਮਾਂ ਨੂੰ ਹੋਰ ਬੇਹਤਰੀ ਨਾਲ ਕਰਾਂਗੇ : ਕਮੇਟੀ ਆਗੂ
ਪਟਿਆਲਾ, 20 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਬਾਬਾ ਬਾਲਜਤੀ ਮੰਦਰ (ਸਿੱਧ ਮੰਦਰ) ਰੱਖੜਾ ਵਿਖੇ ਅੱਜ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੀ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿਚ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਧਿਆਨ ਵਿਚ ਰੱਖਦਿਆਂ ਇਕ ਸਾਲ ਲਈ ਬਣਾਈ ਗਈ ਨਵੀਂ ਮੰਦਰ ਕਮੇਟੀ ਦੀ ਚੋਣ ਨਾਇਬ ਤਹਿਸੀਲਦਾਰ ਮਨਮੋਹਨ ਸ਼ਰਮਾ ਦੀ ਹਾਜ਼ਰੀ ਵਿਚ ਸਰਬ-ਸੰਮਤੀ ਨਾਲ ਕੀਤੀ ਗਈ।
ਇਸ ਚੋਣ ਮੌਕੇ ਅਕਾਲੀ ਆਗੂ ਚਰਨਜੀਤ ਸਿੰਘ ਰੱਖੜਾ, ਰਣਧੀਰ ਸਿੰਘ ਰੱਖੜਾ ਸਾਬਕਾ ਚੇਅਰਮੈਨ, ਡਾਇਰੈਕਟਰ ਇੰਦਰਜੀਤ ਸਿੰਘ, ਕਾਨੂੰਗੋ ਕਰਮਜੀਤ ਸਿੰਘ, ਰੀਡਰ ਗੁਰਨਾਮ ਸਿੰਘ, ਮਨਜੀਤ ਸਿੰਘ ਪਟਵਾਰੀ, ਸਰਪੰਚ ਨਛੱਤਰ ਕੌਰ, ਮੈਂਬਰ ਕਰਮਜੀਤ ਕੌਰ, ਦੁਆਰਕਾ ਦਾਸ, ਜਗਤਾਰ ਸਿੰਘ, ਜਸਵਿੰਦਰ ਸਿੰਘ ਵਿੱਕੀ, ਪੰਚਾਇਤ ਸੈਕਟਰੀ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ। ਨਾਇਬ ਤਹਿਸੀਲਦਾਰ ਮਨਮੋਹਨ ਸ਼ਰਮਾ ਦੀ ਰਹਿਨੁਮਾਈ ਹੇਠ ਸਮੁੱਚੇ ਪਤਵੰਤਿਆਂ ਨਾਲ ਚੱਲੀ ਮੀਟਿੰਗ ਉਪਰੰਤ 15 ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਇਕ ਸਾਲ ਲਈ ਨਵੇਂ ਅਹੁਦੇਦਾਰ ਦਰਸ਼ਨ ਸਿੰਘ ਸਾਬਕਾ ਸਰਪੰਚ, ਰਾਮ ਲਾਲ, ਬਹਾਦਰ ਸਿੰਘ ਸੌਜਾ, ਰਣਜੀਤ ਸਿੰਘ ਜੀਤੀ, ਨਾਹਰ ਸਿੰਘ, ਸੁਰਿੰਦਰ ਸਿੰਘ ਨੰਬਰਦਾਰ, ਮੇਜਰ ਸਿੰਘ, ਕਰਨੈਲ ਸਿੰਘ, ਜਗਤਾਰ ਸਿੰਘ, ਸ਼ੇਰ ਸਿੰਘ, ਬੰਤ ਸਿੰਘ ਮੰਡੀ ਗੋਬਿੰਦਗੜ੍ਹ, ਭਗਤ ਸਿੰਘ ਲਲੋਡਾ, ਮਹਿੰਦਰ ਸਿੰਘ ਬਲਜੋਤ, ਭੁਪਿੰਦਰ ਸਿੰਘ ਆਦਿ ਚੁਣੇ ਗਏ। ਇਸ ਮੌਕੇ ਸਮੁੱਚੇ ਨਵੇਂ ਚੁਣੇ ਗਏ ਕਮੇਟੀ ਆਗੂਆਂ ਨੇ ਕਿਹਾ ਕਿ ਸੰਗਤਾਂ ਦੇ ਅਥਾਹ ਸਹਿਯੋਗ ਨਾਲ ਮੰਦਰ ਦੇ ਚਹੂੰ ਪੱਖੀ ਵਿਕਾਸ ਅਤੇ ਨਿਰਮਾਣ ਦੇ ਕੰਮਾਂ ਨੂੰ ਹੋਰ ਬੇਹਤਰੀ ਨਾਲ ਕਰਾਂਗੇ ਕਿਉਂਕਿ ਸੰਗਤਾਂ ਦੀ ਅਥਾਹ ਸ਼ਰਧਾ ਨੂੰ ਦੇਖਦਿਆਂ ਮੰਦਰ ਵਿਖੇ ਆਉਣ ਵਾਲੀ ਸੰਗਤ ਲਈ ਪੁੱਖਤਾ ਪ੍ਰਬੰਧ ਕੀਤੇ ਜਾਣਗੇ। ਇਸ ਮੌਕੇ ਨਾਇਬ ਤਹਿਸੀਲਦਾਰ ਮਨਮੋਹਨ ਸ਼ਰਮਾ ਨੇ ਸਮੁੱਚੇ ਕਮੇਟੀ ਆਗੂਆਂ ਨੂੰ ਕਿਹਾ ਕਿ ਮੰਦਰ ਦੀ ਅਥਾਹ ਸ਼ਰਧਾ ਨੂੰ ਦੇਖਦਿਆਂ ਸੰਗਤ ਲਈ ਗਰਮੀ ਦੇ ਮੌਸਮ ਵਿਚ ਹੋਣ ਵਾਲੇ ਪ੍ਰਬੰਧਾਂ ਵਿਚ ਕੋਈ ਢਿੱਲ ਨਾ ਵਰਤੀ ਜਾਵੇ ਕਿਉਂਕਿ ਹਰੇਕ ਸ਼ਨੀਵਾਰ ਨੂੰ ਦੇਸ਼-ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਬਾਬਾ ਬਾਲਜਤੀ ਮੰਦਰ ਵਿਖੇ ਆਉਂਦੀ ਹੈ ਜਿਨ੍ਹਾ ਦਾ ਧਿਆਨ ਰੱਖਣਾ ਸਾਡਾ ਮੁਢਲਾ ਫਰਜ ਹੈ।

