ਪਟਿਆਲਾ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਫੋਰਟਿਸ ਹਸਪਤਾਲ, ਮੋਹਾਲੀ ਵਿਚਕਾਰ ਇੱਕ ਇਕਰਾਰਨਾਮਾ ਸਹੀਬੰ

ਪਟਿਆਲਾ (ਮਧੂਸਾਰ ਬਿਊਰੋ) ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਫੋਰਟਿਸ ਹਸਪਤਾਲ, ਮੋਹਾਲੀ ਵਿਚਕਾਰ ਇੱਕ ਇਕਰਾਰਨਾਮਾ ਸਹੀਬੰਦ ਕੀਤਾ ਗਿਆ। ਇਸ ਇਕਰਾਰਨਾਮੇ ਤੋਂ ਬਾਅਦ ਫੋਰਟਿਸ ਹਸਪਤਾਲ, ਮੋਹਾਲੀ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨਾਲ ਸੂਚੀਬੱਧ ਕੀਤਾ ਗਿਆ ਹੈ ਜਿਸ ਤਹਿਤ ਕਰਮਚਾਰੀ, ਫੈਕਲਟੀ ਅਤੇ ਸਟਾਫ, ਭਾਵੇਂ ਉਹ ਸੇਵਾਮੁਕਤ ਵੀ ਹੋਣ, ਨੂੰ ਉਨ੍ਹਾਂ ਉੱਤੇ ਨਿਰਭਰ ਰਿਸ਼ਤੇਦਾਰਾਂ ਸਮੇਤ ਸੀ.ਜੀ. ਐੱਚ.ਐੱਸ. ਦਰਾਂ ਉੱਤੇ ਵੱਖ-ਵੱਖ ਲਮੈਡੀਕਲ ਸੇਵਾਵਾਂ ਸਕਣਗੀਆਂ। ਇਨ੍ਹਾਂ ਸੇਵਾਵਾਂ ਵਿੱਚ ਕਾਰਡੀਓਲੋਜੀ,ਓਨਕੋਲੋਜੀ,ਆਰਥੋਪੀਡਿਕਸ ਦੇ ਅਧੀਨ ਗੋਡਿਆਂ ਆਦਿ ਦੀ ਬਦਲੀ,ਨਿਊਰੋਸਰਜਰੀ ਆਦਿ ਬਹੁਤ ਸਾਰੀਆਂ ਸੇਵਾਵਾਂ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੇਵਾਵਾਂ ਉੱਤੇ ਛੋਟ ਵੀ ਮਿਲਣੀ ਹੈ। ਕਰਮਚਾਰੀਆਂ ਨੂੰ ਆਪਣੇ ਅਤੇ ਆਪਣੇ ਉੱਤੇ ਨਿਰਭਰ ਲੋਕਾਂ ਲਈ ਆਪਣਾ ਆਈਡੀ ਕਾਰਡ ਅਤੇ ਹੈਲਥ ਕਾਰਡ ਦਿਖਾਉਣਾ ਹੋਵੇਗਾ।

ਇਸ ਮੌਕੇ ਬੋਲਦਿਆਂ ਯੂਨੀਵਰਸਿਟੀ ਦੇ ਐਸ.ਐਮ.ਓ. ਡਾ. ਰੇਗੀਨਾ ਨੇ ਕਿਹਾ ਕਿ ਇਸ ਨਾਲ ਕਰਮਚਾਰੀਆਂ, ਫੈਕਲਟੀ ਅਤੇ ਉਨ੍ਹਾਂ ਉੱਤੇ ਨਿਰਭਰ ਲੋਕਾਂ ਨੂੰ ਸੀ.ਜੀ.ਐਚ.ਐਸ. ਦਰਾਂ ਉੱਤੇ ਸਹੂਲਤਾਂ ਲੈਣ ਵਿੱਚ ਮਦਦ ਮਿਲੇਗੀ। ਵਾਈਸ ਚਾਂਸਲਰ, ਪ੍ਰੋ. ਅਰਵਿੰਦ ਨੇ ਐਸ.ਐਮ.ਓ. ਨੂੰ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਿਹਤਰ ਸੁਵਿਧਾਵਾਂ ਦੇਣ ਲਈ ਇਸ ਪਹਿਲਕਦਮੀ ਲਈ ਵਧਾਈ ਦਿੱਤੀ। ਡਾ. ਯਸ਼ਪਾਲ ਸ਼ਰਮਾ, ਡੀਨ ਅਕਾਦਮਿਕ ਨੇ ਕਿਹਾ ਕਿ ਇਹ ਸਮਝੌਤਾ ਪੰਜਾਬੀ ਯੂਨੀਵਰਸਿਟੀ ਪਰਿਵਾਰ ਲਈ ਲਾਹੇਵੰਦ ਹੋਵੇਗਾ। ਡਾ. ਨਵਜੋਤ ਕੌਰ, ਰਜਿਸਟਰਾਰ ਨੇ ਵੀ ਇਸ ਇਕਰਾਰਨਾਮੇ ਦਾ ਸਵਾਗਤ ਕੀਤਾ।

Leave a Reply

Your email address will not be published. Required fields are marked *