ਪਟਿਆਲਾ

ਕਰੋਨਾ ਸੰਕਟ: ‘ਮਹਾਂਵੀਰ ਜਨਹਿੱਤ ਰਸੋਈ’ ਦੀ ਆੜ ’ਚ ਮਿਲੇਗਾ 10 ਰੁਪਏ ਦਾ ਖਾਣਾ !

ਪਟਿਆਲਾ 24 ਅਪ੍ਰੈਲ (ਅਮਰੀਕਇੰਦਰ ਸਿੰਘ/ਮਧੂਸਾਰ ਬਿਊਰੋ) ਰਾਜਪੁਰਾ ਰੋਡ ਤੇ ਇਕ ਵੱਡਾ ਇਕੱਠ ਰੱਖਿਆ ਗਿਆ ਹੈ। ਪਤਾ ਲੱਗਿਆ ਹੈ ਕਿ ਇਸ ਦੋਰਾਨ ਮਹਾਵੀਰ ਜਨਹਿੱਤ ਰਸੋਈ ਦਾ ਉਦਘਾਟਨ ਕਰਨ ਦੀ ਆੜ ’ਚ ਸ਼ਕਤੀ ਪ੍ਰਦਰਸਨ ਕੀਤਾ ਜਾਏਗਾ। ਇਸ ਰਸੋਈ ਦਾ ਮੁੱਖ ਮਕਸਦ ਲੋੜਵੰਦਾ ਨੂੰ 10 ਰੁਪਏ ਵਿਚ ਖਾਣੇ ਦੀ ਥਾਲੀ ਦੇ ਕੇ ਹਰ ਇਕ ਗਰੀਬ ਦਾ ਢਿੱਡ ਭਰਨਾ ਹੈ, ਪਰ ਜੇਕਰ ਅਸਲੀਅਤ ਵਿਚ ਹੀ ਅਜਿਹਾ ਹੈ ਤਾਂ ਇਹ ਉਦਘਾਟਨ ਸਾਦਾ ਵੀ ਸਕਦਾ ਸੀ। ਜਦਕਿ ਕਰੋਨਾ ਕਹਿਰ ਵਿਚ ਹਜਾਰਾਂ ਲੋਕਾਂ ਦਾ ਇਕੱਠ ਕਰਕੇ ਇਸ ਉਦਘਾਟਨ ਰਾਹੀਂ ਸ਼ਕਤੀ ਪ੍ਰਦਰਸ਼ਨ ਤੋਂ ਘੱਟ ਨਹੀਂ ਹੈ। ਇਹ ਜਨਹਿੱਤ ਰਸੋਈ ਸੌਰਭ ਜੈਨ ਨਾਮੀ ਵਿਅਕਤੀ ਵੱਲੋਂ ਖੋਲੀ ਜਾ ਰਹੀ ਹੈ, ਜੋਕਿ ਪਿਛਲੇ ਕਾਫੀ ਸਮੇਂ ਤੋਂ ਪਟਿਆਲਾ ਸਹਿਰ ਅਤੇ ਆਸ ਪਾਸ ਦੇ ਵਿਧਾਨ ਸਭਾ ਹਲਕਿਆਂ ਵਿਚ ਬਤੌਰ ਸਮਾਜ ਸੇਵਕ ਦੀ ਭੂੁਮਿਕਾ ਪੂਰੀ ਸਰਗਰਮੀ ਨਾਲ ਨਿਭਾਅ ਰਹੇ ਹਨ। ਇਹ ਵੀ ਚਰਚਾ ਹੈ ਕਿ ਸੌਰਭ ਜੈਨ ਨਾਮੀ ਵਿਅਕਤੀ ਪਟਿਆਲਾ ਸਹਿਰੀ, ਪਟਿਆਲਾ ਦਿਹਾਤੀ, ਸਨੌਰ ਅਤੇ ਘਨੌਰ ਅਦਿ ਹਲਕਿਆਂ ਤੋਂ ਕਿਸੇ ਵੀ ਪਾਰਟੀ ਤੋਂ 2022 ਵਿਚ ਬਤੌਰ ਉਮੀਦਵਾਰ ਦੇ ਚਾਹਵਾਨ ਹੈ।

ਜਾਣਕਾਰੀ ਮੁਤਾਬਿਕ ਅੱਜ ਰਾਜਪੁਰਾ ਰੋਡ ਤੇ ਇਕ ਵੱਡਾ ਇਕੱਠ ਕਰਕੇ ਜਨਹਿੱਤ ਰਸੋਈ ਖੋਲੀ ਜਾ ਰਹੀ ਹੈ। ਇਸ ਰਸੋਈ ਚ ਰੋਜਾਨਾ ਹਰ ਵਿਅਕਤੀ ਨੂੰ 10 ਰੁਪਏ ਵਿਚ  ਵਧੀਆ ਖਾਣਾ ਦੇਣ ਦਾ ਵਾਅਦਾ ਕੀਤਾ ਗਿਆ ਹੈ। ਇਹ ਰਸੋਈ ਖੋਲਣ ਵਿਚ ਸਰਕਾਰ ਦਾ ਕੋਈ ਹੱਥ ਨਹੀ ਹੈ, ਬਲਕਿ ਇਸ ਨੂੰ ਸੌਰਭ ਜੌਨ ਵੱਲੋਂ ਨਿੱਜੀ ਤੌਰ ਤੇ ਸੰਚਾਲਨ ਕੀਤਾ ਜਾਏਗਾ। ਇਕ ਪਾਸੇ ਜਿਥੇ ਲੋਕ ਕਰੋਨਾ ਕਹਿਰ ਨਾਲ ਜੂਝ ਰਹੇ ਹਨ, ਉਥੇ ਐਤਵਾਰ ਜਦੋਂ ਪੂਰੈ ਪੰਜਾਬ ਵਿਚ ਲਾਕਡਾਉਨ ਐਲਾਨਿਆ ਗਿਆ ਹੈ। ਉਦੋਂ ਹਜ਼ਾਰਾਂ ਦਾ ਇਕੱਠ ਕਰਕੇ ਅਜਿਹਾ ਕਰਨਾ ਸਰਕਾਰ ਅਤੇ ਲਾਕਡਾਉਨ ਦੇ ਕਾਨੂੰਨ ਦੀ ਉਲੰਘਣਾ ਹੈ। ਸਮਾਗਮ ਦੀਆਂ ਤਿਆਰੀਆਂ ਪਿਛਲੇ 2 ਦਿਨ ਤੋਂ ਕੀਤੀਆਂ ਜਾ ਰਹੀਆਂ ਹਨ। ਵੱਡੇ-ਵੱਡੇ ਟੈਂਟ ਲਗਾ ਕਿ ਅਣਗਿਣਤ ਲੋਕ ਖਾਣਾ ਪਕਾਉਣ ਲਈ ਕੰਮ ਕਰ ਰਹੇ ਹਨ।
ਜ਼ਿਲ੍ਹੇ ਦੇ ਸੀਨੀਅਰ ਅਧਿਕਾਰੀ ਨੇ ਨਹੀਂ ਚੁੱਕਿਆ ਫੋਨ !
ਜਦੋਂ ਡਿਪਟੀ ਕਮਿਸ਼ਨਰ ਪਟਿਆਲਾ, ਐਸਡੀਐਮ ਪਟਿਆਲਾ, ਐਸਐਸਪੀ ਪਟਿਆਲਾ ਸਮੇਤ ਐਸਪੀ ਸਿਟੀ ਪਟਿਆਲਾ ਨਾਲ ਗੱਲਬਾਤ ਕਰਨੀ ਚਾਹੀ ਤਾਂ ਮੀਟਿੰਗ ਚਲਦੀ ਹੋਣ ਕਾਰਨ ਕਿਸੇ ਵੀ ਅਧਿਕਾਰੀ ਨੇ ਗੱਲ ਕਰਨੀ ਮੁਨਾਸਿਬ ਨਾ ਸਮਝੀ।
ਮੈਂ ਤਾਂ ਜੈਨ ਪੁਰਬ ਮਨਾ ਰਿਹਾ ਹਾਂ- ਸੌਰਭ ਜੈਨ
ਪ੍ਰੋਗਰਾਮ ਦੇ ਸੰਚਾਲਕ ਸੌਰਭ ਜੈਨ ਦਾ ਕਹਿਣਾ ਹੈ ਕਿ ਉਹ ਤਾਂ ਜੇਨ ਪੁਰਬ ਮਨਾ ਰਹੇ ਹਨ। ਉਨਾਂ ਕਿਹਾ ਕਿ ਅਸੀਂ 1000 ਕੁ ਬੰਦੇ ਦਾ ਖਾਣਾ ਬਣਾ ਰਹੇ ਹਾਂ, ਇਸ ਲਈ ਜਿਸ ਨੇ ਆਉਣਾ ਆ ਸਕਦਾ  ਹੈ। ਅਸੀਂ ਤਾਂ ਵਅਟਸਐਪ ਗਰੁੱਪ, ਫੇਸਬੁੱਕ ਸਮੇਤ ਹੋਰਨਾ ਸਾਧਨਾ ਰਾਹੀਂ ਸੱਦੇ ਪੱਤਰ ਭੇਜੇ ਹਨ।

Leave a Reply

Your email address will not be published. Required fields are marked *