ਪੰਜਾਬਪਟਿਆਲਾ

ਬਿਜਲੀ ਮੁਲਾਜਮਾਂ ਦੀਆਂ ਮੰਗਾ ਲਈ ਜਥੇਬੰਦੀ ਦਾ ਵਫਦ ਬਿਜਲੀ ਮੰਤਰੀ ਨੂੰ ਮਿਲੇਗਾ : ਚਾਹਲ

ਆਰ. ਪੀ. ਪਾਡਵ ਨੂੰ ਡਾਇਰੈਕਟਰ ਪ੍ਰਬੰਧਕੀ ਲਾਉਣ ਦਾ ਕੀਤਾ ਸਵਾਗਤ
ਪਟਿਆਲਾ 21 ਅਪ੍ਰੈਲ (ਕੰਵਰ ਬੇਦੀ/ਮਧੂਸਾਰ ਬਿਊਰੋ)
ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ ਫੈਡਰੇਸ਼ਨ ਦੇ ਪਟਿਆਲਾ ਸਰਕਲ ਤੇ ਹੈਡ ਆਫਿਸ ਦੇ ਆਗੂਆਂ ਦੀ ਸਾਂਝੀ ਮੀਟਿੰਗ ਜਥੇਬੰਦੀ ਦੀ ਪ੍ਰਜੀਡੀਅਮ ਦੇ ਸਕੱਤਰ ਮਨਜੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ।

ਮੀਟਿੰਗ ਵਿੱਚ ਫੈਸਲਾ ਕੀਤਾ ਕਿ ਬਿਜਲੀ ਮੁਲਾਜਮਾਂ ਦੀਆਂ ਮੰਗਾ ਲਾਗੂ ਕਰਵਾਉਣ ਲਈ ਜਥੇਬੰਦੀ ਦਾ ਵਫਦ ਪੰਜਾਬ ਦੇ ਬਿਜਲੀ ਮੰਤਰੀ ਸ:ਗੁਰਜੀਤ ਸਿੰਘ ਰਾਣਾ ਨੂੰ ਮਿਲੇਗਾ। ਉਹਨਾਂ ਕਿਹਾ ਕਿ 5 ਮਈ ਨੂੰ ਮੁੱਖ ਦਫਤਰ ਸਾਹਮਣੇ ਮੰਗਾ ਦਾ ਚਾਰਟਰ ਸਮੂਹਿਕ ਤੋਰ ਤੇ ਮਨੈਜਮੇਟ ਨੂੰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਬਿਜਲੀ ਮੁਲਾਜਮਾਂ ਨੂੰ ਪੰਜਾਬ ਸਰਕਾਰ ਦੇ ਮੁਲਾਜਮਾਂ ਦੀ ਤਰਜ਼ ਤੇ 1.12.11 ਤੋ ਪੈ ਬੈਡ ਦਿੱਤਾ ਜਾਵੇ।ਅੱਜ ਦੀ ਮੀਟਿੰਗ ਵਿੱਚ ਇਹ ਵੀ ਮੰਗ ਕੀਤੀ ਕਿ ਬਿਜਲੀ ਨਿਗਮ ਅਤੇ ਟਰਾਸਮੀਸ਼ਨ ਨਿਗਮ ਵਿੱਚ ਵੀਹ ਹਜਾਰ ਤੋ ਵੱਧ ਅਸਾਮੀਆਂ ਜਿਹਨਾਂ ਵਿੱਚ ਕਲੈਰੀਕਲ,ਟੈਕਨੀਕਲ,ਅਤੇ ਅਕਾਉਟਸ਼ ਕੇਡਰ ਦੀ ਖਾਲੀ ਪਈਆਂ ਹਨ ਨੂੰ ਪਹਿਲ ਦੇ ਆਧਾਰ ਤੇ ਪੂਰੇ ਸਕੇਲ ਵਿੱਚ ਭਰਿਆਂ ਜਾਵੇ।ਜਥੇਬੰਦੀ ਨੇ ਮੰਗ ਕੀਤੀ ਕਿ 2011 ਤੋ ਬਾਅਦ ਭਰਤੀ ਹੋਏ ਮੁਲਾਜਮਾਂ ਨੂੰ ਪੁਰਾਣੇ ਕਰਮਚਾਰੀਆਂ ਵਾਗ ਬਿਜਲੀ ਕੂਨਸੇਸ਼ਨ ਦੀ ਰਿਆਇਤ ਦਿੱਤੀ ਜਾਵੇ।ਜਥੇਬੰਦੀ ਨੇ ਸ੍ਰੀ ਆਰ.ਪੀ ਪਾਡਵ ਨੂੰ ਡਾਇਰੈਕਟਰ ਪ੍ਰਬੰਧਕੀ ਲਾਉਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਸ ਜਤਾਈ ਕਿ ਉਹਨਾਂ ਦੇ ਆਉਣ ਨਾਲ ਬਿਜਲੀ ਮੁਲਾਜਮਾਂ ਦੇ ਮਸਲੇ ਵਧੀਆਂ ਤਰੀਕੇ ਨਾਲ ਹੱਲ ਹੋਣਗੇ।ਉਹਨਾਂ ਕਿਹਾ ਸ੍ਰੀ ਪਾਡਵ ਨੂੰ ਮੁਲਾਜਮਾਂ ਦੇ ਮਸਲਿਆਂ ਤੇ ਮੰਗਾਂ ਦੀ ਵਧੇਰੀ ਜਾਣਕਾਰੀ ਹੋਣ ਕਾਰਨ ਬਿਜਲੀ ਨਿਗਮ ਦਾ ਕੰਮ ਕਾਰ ਹੋਰ ਸਚਾਰੂ ਰੂਪ ਵਿੱਚ ਚੱਲਣ ਦੀ ਆਸ ਪ੍ਰਗਟਾਈ।ਅੱਜ ਦੀ ਮੀਟਿੰਗ ਵਿੱਚ ਪਟਿਆਲਾ ਸਰਕਲ ਦੇ ਆਗੂ ਕਰਮ ਸਿੰਘ ਬੋਲੜਕਲਾਂ,ਦਵਿੰਦਰ ਠਾਕੁਰ,ਹਰਜੀਤ ਸਿੰਘ ਨਾਭਾ,ਕਰਮਜੀਤ ਸਿੰਘ ਦੇਵੀਗੜ੍ਹ,ਵੈਸਟ ਡਵੀਜ਼ਨ ਦੇ ਆਗੂ ਪਰਮਿੰਦਰ ਸਰਮਾ,ਜਗਜੀਤ ੰਿਸੰਘ,ਰਾਜਿੰਦਰ ਸਿੰਘ ਬੱਲੀ ,ਜਗਜੀਤ ਸਿੰਘ ਸਮਾਣਾ,ਅਤੇ ਹੈਡ ਆਫਿਸ਼ ਦੇ ਆਗ ਸਤਨਾਮ ਸਿੰਘ,ੁ ਮੱਖਣ ਸਿੰਘ,ਪਰਮਜੀਤ ਸਿੰਘ,ਲਲਿਤ ਸਰਮਾ,ਸੁਰਿੰਦਰ ਪਾਲ ਸਿੰਘ,ਰਣਜੀਤ ੰਿਸੰਘ,ਗੁਰਦੇਵ ਸਿੰਘ,ਸੁਰਜੀਤ ਸਿੰਘ ਸੋਹਲ,ਰਣਬੀਰ ਕੋਰ,ਸੰਤੋਸ ਰਾਣੀ ਅਤੇ ਮੰਜੂ ਬਾਲਾ ਆਦਿ ਹਾਜਰ ਸਨ।

Leave a Reply

Your email address will not be published. Required fields are marked *