ਪਟਿਆਲਾ

ਪੰਜਾਬੀ ਯੂਨੀਵਰਸਿਟੀ ਵਿਖੇ “ਹਿੰਦੀ ਭਾਸ਼ਾ ਅਤੇ ਸਾਹਿਤ:ਆਧੁਨਿਕ ਪਰਿਦ੍ਰਿਸ਼“ ਵਿਸ਼ੇ ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ

ਪਟਿਆਲਾ, 21 ਅਪ੍ਰੈਲ (ਮਧੂਸਾਰ ਬਿਊਰੋ)
ਪੰਜਾਬੀ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਲੋਂ ਵਿਸ਼ਾਖਾ ਹਿੰਦੀ ਪ੍ਰੀਸ਼ਦ, ਵਿਸ਼ਾਖਾਪਟਨਮ (ਆਂਧਰਾ ਪ੍ਰਦੇਸ਼) ਦੇ ਸਹਿਯੋਗ ਨਾਲ “ਹਿੰਦੀ ਭਾਸ਼ਾ ਅਤੇ ਸਾਹਿਤ:ਆਧੁਨਿਕ ਪਰਿਦ੍ਰਿਸ਼“ ਵਿਸ਼ੇ ਤੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਯੂਨੀਵਰਸਿਟੀ ਦੇ ਸੈਨੇਟ ਹਾਲ ਵਿਖੇ ਆਰੰਭ ਹੋਇਆ।

ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਡਾ. ਅਜੀਜ਼ ਅੰਸਾਰੀ (ਇੰਦੌਰ) ਨੇ ਕੀਤੀ ਅਤੇ ਡਾ. ਐਨ. ਮੋਹਨਨ ਨੇ ਸਮਾਰੋਹ ਦੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਧਾਨਗੀ ਸ਼ਬਦ ਸਾਂਝੇ ਕਰਦਿਆਂ ਡਾ. ਅਜੀਜ਼ ਅੰਸਾਰੀ ਨੇ ਕਿਹਾ ਕਿ ਹਿੰਦੀ ਭਾਸ਼ਾ ਦੇ ਵਿਕਾਸ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਪਹਿਚਾਨਣ ਦੀ ਲੋੜ ਹੈ ਕਿਉਂਕਿ ਇਨਸਾਨੀਅਤ ਨੂੰ ਹਿੰਦੀ ਭਾਸ਼ਾ ਅਤੇ ਸਾਹਿਤ ਹੀ ਬਚਾ ਸਕਦਾ ਹੈ। ਵਿਸ਼ੇਸ਼ ਮਹਿਮਾਨ ਡਾ. ਐਨੱ ਮੋਹਨਨ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਹਿੰਦੀ ਭਾਸ਼ਾ ਵਿਸ਼ਵ ਅਤੇ ਕੌਮੀ ਪੱਧਰ ਤੇ ਅਨੇਕ ਖਤਰਿਆਂ ਨਾਲ ਜੂਝ ਰਹੀ ਹੈ। ਡਾ. ਮੋਹਨਨ ਨੇ ਅੱਗੇ ਕਿਹਾ ਕਿ ਲਿਪੀ ਅਤੇ ਸਾਹਿਤ ਦੇ ਪੱਧਰ ਤੇ ਹਿੰਦੀ ਬਹੁਤ ਵੱਡੇ ਸੰਕਟ ਵਿਚੋਂ ਗੁਜ਼ਰ ਰਹੀ ਹੈ। ਇਸ ਮੌਕੇ ਤੇ ਵਿਭਾਗ ਦੀ ਮੁਖੀ ਡਾ. ਸੁਖਵਿੰਦਰ ਕੌਰ ਬਾਠ ਨੇ ਸੈਮੀਨਾਰ ਦੇ ਮੁੱਖ ਵਿਸ਼ੇ ‘ਤੇ ਚਰਚਾ ਕਰਦੇ ਹੋਏ ਕਿਹਾ ਕਿ ਸਾਹਿਤ ਦੀ ਸਾਰਥਕਤਾ ਚਿੰਤਨ-ਮਨਨ ਵਿੱਚ ਹੀ ਹੈ। ਡਾ. ਬਾਠ ਨੇ ਭਾਸ਼ਾ ਅਤੇ ਬੋਲੀਆਂ ਦੇ ਵਿਚਕਾਰ ਚਲ ਰਹੇ ਦਵੰਦ ਨੂੰ ਕੇਂਦਰ ਵਿੱਚ ਰੱਖਕੇ ਗੱਲ ਕੀਤੀ। ਉਨ੍ਹਾਂ ਹੋਰ ਕਿਹਾ ਕਿ ਸਾਹਿਤ ਵਿੱਚ ਮੁੱਲ ਸੰਕਟ ਤੇਜ਼ੀ ਨਾਲ ਵੱਧ ਰਿਹਾ ਹੈ। ਸਾਡੀਆਂ ਮਾਨਤਾਵਾਂ, ਆਸਥਾਵਾਂ ਅਤੇ ਵਿਸ਼ਵਾਸ ਟੁੱਟ ਰਹੇ ਹਨ। ਨਵੇਂ ਮੁੱਲਾਂ ਦੀ ਖੋਜ ਹੋ ਰਹੀ ਹੈ। ਡਾ. ਬਾਠ ਨੇ ਭਾਸ਼ਾ ਅਤੇ ਸਾਹਿਤ ਨੂੰ ਬਚਾਉਣ ਦੀ ਲੋੜ ਤੇ ਜ਼ੋਰ ਦਿੱਤਾ।
ਡਾ. ਹਰਮਹਿੰਦਰ ਸਿੰਘ ਬੇਦੀ, ਅੰਮ੍ਰਿਤਸਰ ਨੇ ਕਿਹਾ ਕਿ ਹਿੰਦੀ ਦਾ ਖੇਤਰ ਹੁਣ ਬੜਾ ਵਿਆਪਕ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਹਿੰਦੀ ਭਾਸ਼ਾ ਦੂਜੀਆਂ ਭਾਰਤੀ ਭਾਸ਼ਾਵਾਂ ਨੂੰ ਜੋੜਨ ਦਾ ਕੰਮ ਕਰ ਰਹੀ ਹੈ। ਹਿੰਦੀ ਵਿਭਾਗ ਦੇ ਪ੍ਰੋਫੈਸਰ ਡਾ. ਰਵੀ ਕੁਮਾਰ ਅੰਨੂ, ਡਾ. ਹਰਮਿੰਦਰ ਸਿੰਘ ਬੇਦੀ, ਡਾ. ਵਣਜਾ, ਡਾ. ਸੁਮਨ ਆਦਿ ਵਿਦਵਾਨਾਂ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ।
ਇਸੇ ਦੌਰਾਨ ਸ਼ਾਮ ਨੂੰ ਸਾਰਥਕ ਰੰਗਮੰਚ, ਪਟਿਆਲਾ ਦੇ ਨਿਰਦੇਸ਼ਕ ਲੱਖਾ ਲਹਿਰੀ ਦੇ ਨਿਰਦੇਸ਼ਨ ਹੇਠ ਪੰਜਾਬੀ ਨਾਟਕ “ਹੁੰਮਸ“ ਦਾ ਮੰਚਨ ਕੀਤਾ ਗਿਆ।

Leave a Reply

Your email address will not be published. Required fields are marked *